Sunday, July 18, 2021

ਭਾਰਤ ਵਿਕਾਸ ਪਰਿਸ਼ਦ ਨੇ ਕਰਵਾਇਆ '" ਹਵਨ ਯੱਗ "

ਬੰਗਾ19ਜੁਲਾਈ (ਮਨਜਿੰਦਰ ਸਿੰਘ):- ਬੰਗਾ ਦੇ ਰੇਲਵੇ ਰੋਡ ਤੇ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਅੱਜ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਪ੍ਰਧਾਨ ਨਵਕਾਂਤ ਭਰੋਮਜਾਰਾ ਦੀ ਅਗਵਾਈ ਵਿੱਚ ਰਜਿੰਦਰ ਕੌਸ਼ਲ ਅਤੇ ਸ਼ਸ਼ੀ ਕੌਸ਼ਲ (ਅਸਟਰੇਲੀਆ ਨਿਵਾਸੀ) ਦੇ ਸਹਿਯੋਗ ਨਾਲ "ਹਵਨ ਯੱਗ "ਦਾ ਆਯੋਜਨ ਕੀਤਾ ਗਿਆ । ਇਸ ਹਵਨ ਯੱਗ ਵਿੱਚ ਪਰਿਸ਼ਦ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਕੌਸ਼ਲ ਅਤੇ ਉਨ੍ਹਾਂ ਦੀ ਧਰਮ ਪਤਨੀ ਰੰਜਨਾ ਕੌਸ਼ਲ ਜਜਮਾਨ ਬਣੇ । ਮੰਦਰ ਦੇ ਪੁਜਾਰੀ ਪੰਡਤ ਸ਼ਾਮ ਲਾਲ ਨੇ ਸ਼ੁੱਧ ਮੰਤਰਾਂ ਦਾ ਉਚਾਰਨ ਕਰਕੇ ਹਵਨ ਯੱਗ ਨੂੰ ਸੰਪੂਰਨ ਕੀਤਾ । ਇਸ ਉਪਰੰਤ ਸਾਰੇ ਆਏ ਸ਼ਰਧਾਲੂਆਂ ਨੇ ਅਗਨੀ ਵਿੱਚ ਆਹੂਤੀਆਂ ਪਾਕੇ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਉਪਰੰਤ ਆਰਤੀ ਕੀਤੀ ਗਈ ਅਤੇ ਪ੍ਰਸ਼ਾਦ ਵੰਡਿਆ ਗਿਆ । "ਹਵਨ ਯੱਗ " ਦੀ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਇੰਨਚਾਰਜ ਜਗਦੀਪ ਕੌਸ਼ਲ ਨੇ ਦੱਸਿਆ ਕਿ ਇਹ ਹਵਨ ਯੱਗ ਸਰਬੱਤ ਦੇ ਭਲੇ , ਵਾਤਾਵਰਨ ਦਾ ਸ਼ੁੱਧੀਕਰਨ ਅਤੇ ਕਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਦੂਰ ਕਰਨ ਲਈ ਪ੍ਰਮਾਤਮਾ ਅੱਗੇ ਬੇਨਤੀ ਦੇ ਮਨੋਰਥ ਨਾਲ ਕਰਵਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਇਹ "ਹਵਨ ਯੱਗ" ਹਰ ਜੇਠੇ ਐਤਵਾਰ ਨੂੰ ਲਗਾਤਾਰ ਕਰਵਾਇਆ ਜਾਵੇਗਾ ਤਾਂ ਕਿ ਸਮਾਜ ਵਿੱਚ ਸੁੱਖ ਸ਼ਾਂਤੀ ਬਣੀ ਰਹੇ । ਇਸ ਹਵਨ ਯੱਗ ਵਿੱਚ ਐਡਵੋਕੇਟ ਜੇ ਡੀ ਜੈਨ ਪ੍ਰਦੇਸ਼ ਲੀਗਲ ਐਡਵਾਈਜਰ ਭਾਰਤ ਵਿਕਾਸ ਪਰਿਸ਼ਦ ਪੰਜਾਬ , ਸਰਪ੍ਰਸਤ ਸੰਜੀਵ ਭਾਰਦਵਾਜ , ਪ੍ਰਧਾਨ ਨਵਕਾਂਤ ਭਰੋਮਜਾਰਾ , ਕੈਸ਼ੀਅਰ ਕਰਨਵੀਰ ਅਰੋੜਾ , ਸਕੱਤਰ ਕੁਲਦੀਪ ਸਿੰਘ ਰਾਣਾ , ਮੁੱਖ ਸਲਾਹਕਾਰ ਅਸ਼ਵਨੀ ਭਾਰਦਵਾਜ , ਚੇਅਰਮੈਨ ਡਾ ਬਲਵੀਰ ਸ਼ਰਮਾਂ , ਨਰੇਸ਼ ਗੌੜ , ਰਵੀਨਾ , ਪ੍ਰਿੰਸੀਪਲ ਜਤਿੰਦਰ ਮੋਹਨ , ਪਰਮਜੀਤ ਗੌੜ , ਰਿਸ਼ੀ ਬਾਂਸਲ , ਰਿਤੇਸ਼ ਕੌਸ਼ਲ , ਸੁਦੇਸ਼ ਸ਼ਰਮਾਂ , ਸੁਭਾਸ਼ ਸ਼ਰਮਾਂ , ਨਰੇਸ਼ ਸ਼ਰਮਾਂ , ਰਕੇਸ਼ ਰਾਜੂ , ਰਜੇਸ਼ ਕੁਮਾਰੀ , ਦਿਵਯ ਜੋਤੀ , ਅਮਿਤ ਧੀਰ , ਰੀਨਾ ਧੀਰ ਆਦਿ ਵੀ ਹਾਜਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...