Monday, September 27, 2021

ਸਾਬਕਾ ਕਾਨੂੰਗੋ ਚੈਨ ਦਾਸ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਬੰਗਾ 27 ਸਤੰਬਰ (ਮਨਜਿੰਦਰ ਸਿੰਘ,ਪ੍ਰੇਮ ਜੰਡਿਆਲੀ )-  ਪਿੰਡ ਮਹਾਲੋਂ ਵਿਖੇ ਸਮਾਜ ਸੇਵੀ ਕਾਨੂੰਗੋ ਚੈਨ ਦਾਸ ਜੀ ਦਾ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਕਮਲੇਸ਼ ਗੁਰੂ, ਕੁਲਦੀਪ ਗਰੂ, ਜਸਵੀਰ ਗੁਰੂ ਦੇ ਪਿਤਾ ਸਾਬਕਾ ਕਾਨੂੰਗੋ ਸਵ:ਚੈਨ ਦਾਸ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ ਧਾਰਮਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ   ਉਹਨਾਂ ਦੇ ਜੱਦੀ ਪਿੰਡ ਮਹਾਂਲੋ ਵਿਖੇ ਸ਼ਰਧਾਂਜਲੀ ਭੇਟ ਕਰਨ ਪਹੁੰਚੀਆਂ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਗੁਰਦੀਪ ਸਿੰਘ ਜੀ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਮਹੰਤ ਗੁਰਪਾਲ ਰਾਮ ਹੀਉਂ   ਨੇ ਕਿਹਾ ਕਿ ਸਾਬਕਾ ਕਾਨੂੰਗੋ ਚੈਨ ਦਾਸ ਜੀ ਇੱਕ ਬਹੁਤ ਜੀ ਨੇਕ ਦਿਲ ਇਨਸਾਨ ਸਨ ਅਤੇ ਹਰ ਇੱਕ ਦੀ ਮਦੱਦ ਕਰਨਾ ਆਪਣਾ ਫਰਜ਼ ਸਮਝਦੇ ਸਨ। ਉਹਨਾਂ ਚੈਨ ਦਾਸ ਜੀ ਦੀ ਮੌਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ, ਇਸ ਮੌਕੇ ਉਮ ਪ੍ਰਕਾਸ਼ ਗੁਰੂ, ਕ੍ਰਿਸ਼ਨ ਲਾਲ ਗੁਰੂ, ਰਣਵੀਰ ਗੁਰੂ,ਜੱਸੀ ਗੁਰੂ, ਸੁਨੀਤਾ ਦਾਦਰਾ, ਸੰਜੀਵ ਦਾਦਰਾ,  ਸੁਰਿੰਦਰ ਕੁਮਾਰ ਦਾਦਰਾ , ਸੁਨੀਤਾ ਦਾਦਰਾ, ਸੰਜਨਾ,ਸੰਦੀਪ ਦਾਦਰਾ, ਵਿਨੈ ਗੁਰੂ, ਰਕੇਸ਼ ਭਾਟੀਆ, ਦੇਸਰਾਜ ਰੁੜਕਾ, ਹੈਰੀਸਨ ਗੁਰੂ,ਆਰੀਅਨ , ਐਮ.ਸੀ. ਗੁਰਮੁਖ ਸਿੰਘ ਨਵਾਂਸ਼ਹਿਰ,ਭੁਪਿੰਦਰ ਭਾਟੀਆ,ਤੇਜਪਾਲ ਜਲੰਧਰ, ਕੈਪਟਨ ਕਿਸ਼ਨ ਸਿੰਘ ਮੰਡੇਰ, ਬਲਦੇਵ ਰਾਜ, ਧਰਮਵੀਰ ਪਾਲ ਹੀਉਂ,   ਨੇ ਵੀ ਗੁਰੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...