Thursday, September 9, 2021

ਲੰਬੇ ਸਮੇਂ ਤੋਂ ਬੰਦ ਪਏ ਸੀਵਰੇਜ ਖੁੱਲ੍ਹਵਾਏ ਗਏ -ਕੌਂਸਲਰ ਭਾਟੀਆ


ਬੰਗਾ9 ਸਤੰਬਰ(ਮਨਜਿੰਦਰ ਸਿੰਘ ) ਗੜ੍ਹਸ਼ੰਕਰ ਰੋਡ ਬੰਗਾ ਅਤੇ ਆਲੇ ਦੁਆਲੇ ਦੇ ਸੀਵਰੇਜ ਜੋ ਵਾਰਡ ਨੰਬਰ 8, 7 ਅਤੇ 11 ਵਿੱਚ ਪੈਂਦੇ ਹਨ ਜੋ ਪਿਛਲੇ ਕਾਫੀ ਸਮੇਂ ਤੋਂ ਬੰਦ ਪਏ ਸਨ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ ਨੂੰ ਜੀਤ ਸਿੰਘ ਭਾਟੀਆ ਕੌਂਸਲਰ ਵਾਰਡ ਨੰਬਰ 8 ਦੇ ਵਿਸ਼ੇਸ਼ ਉਪਰਾਲੇ ਸਦਕਾ ਖੁੱਲ੍ਹਵਾ ਕੇ ਚਾਲੂ ਕਰਵਾਇਆ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਕੌਂਸਲਰ ਭਾਟੀਆ ਨੇ ਕਿਹਾ ਕਿ ਸੀਵਰੇਜ ਦੀ ਸਫ਼ਾਈ ਕਰਨ ਵਾਲੀ ਜੈੱਟ ਪੰਪ ਮਸ਼ੀਨ ਨਵਾਂਸ਼ਹਿਰ ਤੋਂ ਮੰਗਾਈ ਗਈ ਜਿਸ ਦੀ ਮਦਦ ਨਾਲ ਬੰਗਾ ਨਗਰ  ਕੌਂਸਲ ਕਰਮਚਾਰੀਆਂ ਨੇ ਕੜੀ ਮਿਹਨਤ ਕਰਦੇ ਹੋਏ ਸੀਵਰੇਜਾਂ ਦੀ ਸਫਾਈ ਕੀਤੀ ਅਤੇ ਖੋਲ੍ਹੇ ਗਏ ।ਉਨ੍ਹਾਂ ਕਿਹਾ ਕਿ ਨਗਰ ਕੌਂਸਲ ਬੰਗਾ ਕੋਲ ਇਸ ਤਰ੍ਹਾਂ ਦੀ ਜੈੱਟ ਪੰਪ ਮਸ਼ੀਨ ਨਹੀਂ ਹੈ ਜੋ ਕਿ ਲੋੜ ਪੈਣ ਤੇ ਨਵਾਂਸ਼ਹਿਰ ਤੋਂ ਮੰਗਵਾਈ ਜਾਂਦੀ ਹੈ ਕਈ ਵਾਰ ਉਨ੍ਹਾਂ ਦੀ ਮਜਬੂਰੀ ਹੋਣ ਕਰਕੇ ਉਹ ਮਸ਼ੀਨ ਨਹੀਂ ਭੇਜਦੇ।ਇਸ ਲਈ ਭਾਟੀਆ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਪੁਰਜ਼ੋਰ ਅਪੀਲ ਕਰਦੇ ਹਨ ਕਿ ਬੰਗਾ ਨਗਰ ਕੌਂਸਲ ਨੂੰ ਇਹ ਜੈੱਟ ਪੰਪ ਮਸ਼ੀਨ ਮੁਹੱਈਆ ਕਰਾਈ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਮੇਂ ਸਮੇਂ ਤੇ ਜੋ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਤੋਂ ਛੁਟਕਾਰਾ ਮਿਲ ਸਕੇ ।ਇਸ ਮੌਕੇ ਕੌਂਸਲਰ ਮਨਜਿੰਦਰ ਮੋਹਨ ਬੌਬੀ ,ਕੌਂਸਲਰ ਜਸਵਿੰਦਰ ਸਿੰਘ ਮਾਨ, ਕੌਂਸਲਰ ਰਸ਼ਪਾਲ ਕੌਰ, ਅਤੇ ਜੇ ਈ ਬਲਬੀਰ ਕੁਮਾਰ ਆਦਿ ਹਾਜ਼ਰ ਸਨ ।  

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...