Tuesday, December 21, 2021

ਬੀਜੇਪੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਕਿਸਾਨ ਆਗੂਆਂ ਨੇ ਪੋਚੀ ਕਾਲਖ:

ਬੰਗਾ 21,ਦਸੰਬਰ (ਮਨਜਿੰਦਰ ਸਿੰਘ)  
ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕਿਸਾਨ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ। ਇਸ ਦੇ ਚੱਲਦਿਆਂ ਹੁਣ ਭਾਜਪਾ ਵਲੋਂ 2022 ਦੀ ਚੋਣ ਨੂੰ ਦੇਖਦੇ ਹੋਏ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦਿਤੀਆਂ ਉਸ ਵੇਲੇ ਦਿਖਾਈ ਦਿੱਤੀਆਂ ਜਦੋਂ ਸਵੇਰੇ ਉਠਦੇ ਸਾਰ ਹੀ ਬੰਗਾ ਵਿੱਚ ਬਣੇ ਪੁਲ ਦੇ ਪਿਲਰਾਂ ਤੇ ਭਾਜਪਾ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਤੇ ਨਾਲ਼ ਲਿਖਿਆ ਹੋਇਆ ਵੋਟ ਫਾਰ ਭਾਜਪਾ ਦੇਖਣ ਨੂੰ ਮਿਲਿਆ। ਇਸ ਦੀ ਭਿਣਕ ਜਦੋਂ ਹੀ ਕਿਸਾਨ ਆਗੂਆਂ ਨੂੰ ਮਿਲੀ ਤਾਂ ਉਹਨਾਂ ਨੇ ਕਿਸਾਨ ਆਗੂ ਮਨਦੀਪ ਸਿੰਘ ਗੋਬਿੰਦਪੁਰ ਦੀ ਅਗਵਾਈ ਹੇਠ ਬਣਾਈ ਟੀਮ ਰਾਹੀਂ ਕਾਲਾ ਰੰਗ ਲੈ ਕੇ ਇਹਨਾਂ ਨਿਸ਼ਾਨਾਂ ਨੂੰ ਮਿਟਾਉਣਾ ਸ਼ੁਰੂ ਕਰ ਦਿੱਤਾ। ਜਦੋਂ ਇਸ ਸਬੰਧੀ ਕਿਸਾਨ ਆਗੂਆਂ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਇਹ ਭਾਜਪਾ ਵਲੋਂ ਪੱਕੇ ਰੰਗਾਂ ਨਾਲ ਕਿਉਂ ਲਿਖੇ ਹਨ। ਉਹਨਾਂ ਕਿਹਾ ਕਿ ਭਾਜਪਾ ਵਲੋਂ ਜਿਸ ਤਰਾਂ ਕਿਸਾਨਾਂ ਮਜਦੂਰਾਂ ਨੂੰ ਡੇਢ ਸਾਲ ਦੇ ਕਰੀਬ ਸੜਕਾਂ ਤੇ ਰੋਲ਼ਿਆ ਉਸ ਹਿਸਾਬ ਨਾਲ ਤਾਂ ਇਹ ਨਿਸ਼ਾਨ ਤਾਂ ਸਾਨੂੰ ਵਿਸ਼ ਦਿਖਾਈ ਦਿੰਦਾ। ਉਹਨਾਂ ਕਿਹਾ ਕਿ ਅਸੀਂ ਸਾਰੇ ਪਿਲਰਾਂ ਤੇ ਇਹ ਨਿਸ਼ਾਨ ਮਿਟਾ ਦਿੱਤੇ ਹਨ। ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸ਼ਨ ਨੂੰ ਕਹਿ ਦਿੱਤਾ ਹੈ ਕਿ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਿਆ ਜਾਵੇ ਤੇ ਇਸ ਤਰਾਂ ਪੱਕੇ ਰੰਗਾਂ ਦੀ ਕਿਸੇ ਨੂੰ ਵੀ ਵਰਤੋਂ ਨਾ ਕਰਨ ਦਿੱਤੀ ਜਾਵੇ ਤੇ ਜਿੰਨੇ ਵੀ ਪਿੱਲਰਾਂ ਤੇ ਬੋਰਡ ਪੋਸਟਰ ਆਦਿ ਲਗਾਏ ਹੋਏ ਹਨ ਇਹਨਾਂ ਨੂੰ ਹਟਾਇਆ ਜਾਵੇ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...