Sunday, December 26, 2021
ਹਲਕਾ ਬੰਗਾ ਤੋਂ ਇਸ ਵਾਰ ਕਾਂਗਰਸ ਪਾਰਟੀ ਮਜ਼ਬੂਤ ਉਮੀਦਵਾਰ ਦੇਵੇਗੀ -ਚੇਤਨ ਚੌਹਾਨ
ਬੰਗਾ 26,ਦਸੰਬਰ (ਮਨਜਿੰਦਰ ਸਿੰਘ )ਅੱਜ ਬੰਗਾ ਦੇ ਪੰਜਾਬ ਕਾਂਗਰਸ ਪਾਰਟੀ ਦੇ ਹਲਕਾ ਬੰਗਾ ਦੇ ਮੁੱਖ ਦਫ਼ਤਰ ਵਿਖੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਬੰਗਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰੀ ਦੇ ਸੰਬੰਧ ਵਿਚ ਇਕ ਮੀਟਿੰਗ ਕੀਤੀ ਗਈ । ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਸ੍ਰੀ ਚੇਤਨ ਚੌਹਾਨ , ਜ਼ਿਲ੍ਹਾ ਅਬਜ਼ਰਵਰ ਸ੍ਰੀ ਮੁਨੀਸ਼ ਰਾਣਾ , ਜ਼ਿਲ੍ਹਾ ਪ੍ਰਧਾਨ ਸੰਜੀਵ ਭਾਟੀਆ ਉਚੇਚੇ ਤੌਰ ਤੇ ਪਹੁੰਚੇ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਐਲਾਨਣ ਬਾਰੇ ਆਪਣੇ ਵਿਚਾਰ ਰੱਖੇ । ਇਸ ਮੌਕੇ ਸਕੱਤਰ ਚੇਤਨ ਚੌਹਾਨ ਨੇ ਪੰਜਾਬ ਦੀ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਕੋਈ ਸੋਚ ਨਹੀਂ ਸਕਦਾ ਸੀ ਕਿ ਕਿਸੇ ਦਲਿਤ ਅਤੇ ਗ਼ਰੀਬ ਪਰਿਵਾਰ ਵਿੱਚੋਂ ਉੱਠੇ ਐਮ ਐਲ ਏ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਪਰ ਕਾਂਗਰਸ ਪਾਰਟੀ ਨੇ ਚੰਨੀ ਦੇ ਰੂਪ ਵਿਚ ਇਹ ਬਦਲਾਅ ਕਰ ਕੇ ਦਿਖਾਇਆ ਹੈ । ਜੋ ਕਿ ਪੰਜਾਬ ਦੀ ਖੁਸ਼ਹਾਲੀ ਲਈ ਦਿਨ ਰਾਤ ਇਕ ਕਰ ਕੇ ਕੰਮ ਕਰ ਰਹੇ ਹਨ । ਬੰਗਾ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਲਕਾ ਬੰਗਾ ਨੂੰ ਇਸ ਵਾਰ ਕਾਂਗਰਸ ਪਾਰਟੀ ਇਨਸਾਫ ਦਿੰਦੇ ਹੋਏ ਇਕ ਬਹੁਤ ਹੀ ਵਧੀਆ ਅਤੇ ਮਜ਼ਬੂਤ ਉਮੀਦਵਾਰ ਦੇਵੇਂਗੀ ਤਾਂ ਜੋ 2022 ਵਿਚ ਸਰਕਾਰ ਵੀ ਕਾਂਗਰਸ ਦੀ ਹੋਵੇਗੀ ਅਤੇ ਬੰਗਾ ਦਾ ਵਿਧਾਇਕ ਵੀ ਕਾਂਗਰਸ ਦਾ ਹੋਵੇਗਾ ਜੋ ਕਿ ਪਿਛਲੇ ਪੰਦਰਾਂ ਸਾਲ ਵਿੱਚ ਨਹੀਂ ਹੋ ਸਕਿਆ ਜਿਸ ਕਾਰਨ ਬੰਗਾ ਹਲਕਾ ਤਰੱਕੀ ਦੀਆਂ ਲੀਹਾਂ ਤੋਂ ਪੱਛੜ ਗਿਆ ਹੈ। ਬੰਗਾ ਹਲਕੇ ਤੋਂ ਪਾਰਟੀ ਦੀ ਏਕਤਾ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਸਾਰੇ ਆਗੂ ਅਤੇ ਵਰਕਰ ਇਕੱਠੇ ਹੋ ਕੇ ਚੱਲਣਗੇ ਅਤੇ ਕਾਂਗਰਸ ਪਾਰਟੀ ਹਲਕਾ ਬੰਗਾ ਵਿੱਚ ਵੱਡੀ ਜਿੱਤ ਪ੍ਰਾਪਤ ਕਰੇਗੀ । ਇਸ ਮੌਕੇ ਹਲਕੇ ਬੰਗਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰੀ ਲਈ ਅਰਜ਼ੀ ਦੇਣ ਵਾਲੇ ਨੇਤਾ ਚੌਧਰੀ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ , ਰਾਜਿੰਦਰ ਸਿੰਘ ਠੇਕੇਦਾਰ ਡਾ ਹਰਪ੍ਰੀਤ ਕੈਂਥ,' ਜ਼ਿਲ੍ਹਾ ਪ੍ਰਧਾਨ ਐਸਸੀ ਸੈੱਲ ਸੋਖੀ ਰਾਮ ਬਜੋਂ, ਕਮਲਜੀਤ ਬੰਗਾ ਅਤੇ ਹੋਰਨਾਂ ਨੇ ਵੀ ਆਪਣੇ ਵਿਚਾਰ ਰੱਖੇ ।ਵਰਨਣਯੋਗ ਹੈ ਕਿ ਇਨ੍ਹਾਂ ਤੋਂ ਇਲਾਵਾ ਵੀ ਹੋਰ ਆਗੂਆਂ ਨੇ ਉਮੀਦਵਾਰੀ ਲਈ ਅਰਜ਼ੀ ਦਿੱਤੀ ਹੋਈ ਹੈ ਜਿਨ੍ਹਾਂ ਵਿਚ ਸ੍ਰੀ ਹੁਸਨ ਲਾਲ ਆਈ ਏ ਐੱਸ ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ ਅਤੇ ਮੈਡਮ ਨਮਿਤਾ ਚੌਧਰੀ ਜੋ ਕਿ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ ਦੀ ਬੇਟੀ ਹੈ ਸ਼ਾਮਲ ਹਨ । ਇਸ ਮੌਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼ਾ ਮੁਆਫੀ ਦੇ ਚੈੱਕ ਵੀ ਵੰਡੇ ਗਏ ਇਸ ਮੌਕੇ ਸ੍ਰੀ ਗੁਰਬਖਸ਼ਾ ਰਾਮ , ਜਤਿੰਦਰ ਕੌਰ ਮੂੰਗਾ ਕੌਂਸਲਰ , ਹਰਭਜਨ ਸਿੰਘ ਭਰੋਲੀ ਬਲਾਕ ਪ੍ਰਧਾਨ ,ਰਘਬੀਰ ਸਿੰਘ ਬਿੱਲਾ ਗੁਰਦੇਵ ਸਿੰਘ ਨਾਮਧਾਰੀ ,ਸਰਬਜੀਤ ਸਿੰਘ ਸਾਬੀ ਕੁਲਵਰਨ ਸਿੰਘ,ਅਮਰਜੀਤ ਸਿੰਘ ਕਲੇਰ ਮਲਕੀਤ ਸਿੰਘ ਬਾਹੜੋਵਾਲ ਜਰਨੈਲ ਸਿੰਘ ਥਾਂਦੀਆਂ ਤਲਵਿੰਦਰ ਕੌਰ ਕੌਂਸਲਰ ,ਭੁਪਿੰਦਰ ਸਿੰਘ ਉੱਚਾ ,ਮੋਹਨ ਸਿੰਘ ਗਿੱਲ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਬੰਗਾ ,,ਮਨੀ ਪਾਠਕ' ਚਰਨ ਕੰਵਲ ਬੇਦੀ, ਬਲਬੀਰ ਮੰਡਾਲੀ ,ਕਿਸ਼ੋਰੀ ਲਾਲ ਪੰਚ, ਆਦਿ ਹਾਜ਼ਰ ਸਨ ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment