Wednesday, December 8, 2021

ਭੇਦ ਭਰੀ ਹਾਲਤ ਵਿੱਚ ਖੇਤਾਂ ਦੀ ਮੋਟਰ ਦੇ ਕਮਰੇ ਚੋਂ ਮਿਲੀ ਲਾਸ਼ :

ਮ੍ਰਿਤਕ ਸੰਦੀਪ ਸਿੰਘ ਦੀ ਪੁਰਾਣੀ ਤਸਵੀਰ  

ਬੰਗਾ 8 ਦਸੰਬਰ (ਮਨਜਿੰਦਰ ਸਿੰਘ )
ਬੰਗਾ ਤਹਿਸੀਲ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਦੁਸਾਂਝ ਖੁਰਦ ਦੇ ਖੇਤਾਂ ਦੀ ਮੋਟਰ ਦੇ ਕਮਰੇ  ਵਿਚੋਂ ਇਕ ਵਿਅਕਤੀ ਦੀ ਭੇਤਭਰੀ ਹਾਲਤ ਵਿੱਚ ਲਾਸ਼ ਮਿਲਣ ਦਾ ਸਮਾਚਾਰ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਲਖਵੀਰ ਸਿੰਘ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ  ਨੇ ਕਿਹਾ  ਕਿ ਸੰਦੀਪ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਪਿੰਡ ਦੁਸਾਂਝ ਖੁਰਦ ਜੋ ਕਿ ਖੇਤੀਬਾੜੀ ਕਰਦਾ ਸੀ  ,ਬੀਤੀ ਰਾਤ ਜਦੋਂ ਰੋਜ਼ਾਨਾ ਦੇ ਸਮੇਂ ਅਨੁਸਾਰ ਘਰ  ਨਹੀਂ ਪਹੁੰਚਿਆ  ਤਾਂ ਉਸ ਦੀ ਭਾਲ ਕਰਨ ਤੇ ਰਾਤ ਕਰੀਬ 11 ਵਜੇ ਉਸ ਦੀ ਲਾਸ਼ ਉਨ੍ਹਾਂ ਦੇ ਖੇਤਾਂ ਦੀ ਮੋਟਰ ਦੇ ਕਮਰੇ ਵਿਚੋਂ ਮਿਲੀ। ਜਿਸ ਦੇ ਹੱਥ ਪਿੱਛੇ ਨੂੰ ਰੱਸੀ ਨਾਲ ਬੰਨ੍ਹੇ ਹੋਏ ਸਨ ।ਉਨ੍ਹਾਂ ਦੱਸਿਆ ਸੰਦੀਪ ਸਿੰਘ ਦੇ 6 ਅਤੇ 9 ਸਾਲ ਦੇ ਦੋ ਲੜਕੇ  ਹਨ ਅਤੇ ਉਸ ਦੇ ਪਰਿਵਾਰ ਦਾ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ ਹੈ ।ਉਸ ਦੇ ਪਿਤਾ ਬਿਸ਼ਨ ਸਿੰਘ  ਅਮਰੀਕਾ ਵਿੱਚ ਰਹਿੰਦੇ ਹਨ । ਪਿੰਡ ਦੁਸਾਂਝ ਖੁਰਦ ਦੇ ਸਰਪੰਚ ਲਖਬੀਰ ਸਿੰਘ ਅਤੇ ਮ੍ਰਿਤਕ ਸੰਦੀਪ ਸਿੰਘ ਦੇ ਰਿਸ਼ਤੇਦਾਰ ਜਾਣਕਾਰੀ ਦਿੰਦੇ ਹੋਏ  

ਸਰਪੰਚ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲੀਸ  ਨੂੰ ਸੂਚਿਤ ਕਰਨ ਉਪਰੰਤ ਪੁਲੀਸ  ਪਾਰਟੀ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ । ਇਸ ਬਾਰੇ ਸਬ ਡਵੀਜ਼ਨ ਬੰਗਾ ਦੇ ਡੀਐੱਸਪੀ ਸ੍ਰੀ ਗੁਰਪ੍ਰੀਤ ਸਿੰਘ ਤੋਂ ਜਦੋਂ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਰਿਪੋਰਟ ਆਉਣ ਉਪਰੰਤ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ । ਮੁੱਢਲੇ ਹਾਲਾਤਾਂ ਤੋਂ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ । ਉਨ੍ਹਾਂ ਕਿਹਾ ਕਿ ਡੌਗ ਸਕੁਐਡ ਅਤੇ ਫਿੰਗਰ ਪ੍ਰਿੰਟ ਦੀ ਮੱਦਦ ਨਾਲ ਅਗਲੀ ਜਾਂਚ ਕਰਨ ਉਪਰੰਤ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...