Tuesday, January 4, 2022

ਮੈਨੇਜਰ ਜਸਬੀਰ ਸਿੰਘ ਨੇ ਬੇਟੀ ਦੀ ਲੋਹੜੀ ਧੂਮ ਧਾਮ ਨਾਲ ਮਨਾਈ :

ਬੰਗਾ  4, ਜਨਵਰੀ (ਮਨਜਿੰਦਰ ਸਿੰਘ )ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਸੈਂਟਰ ਬੰਗਾ ਦੇ ਮੈਨੇਜਰ ਜਸਬੀਰ ਸਿੰਘ ਜਿਨ੍ਹਾਂ ਨੂੰ ਪਿਛਲੇ ਦਿਨਾਂ ਵਿੱਚ ਪ੍ਰਮਾਤਮਾ ਨੇ ਬੇਟੀ ਦੀ ਦਾਤ ਬਖ਼ਸ਼ੀ ਸੀ ਉਨ੍ਹਾਂ ਨੇ ਆਪਣੀ ਬੇਟੀ ਲਵਲੀਨ ਦੀ ਪਹਿਲੀ   ਲੋਹੜੀ ਦਾ ਤਿਉਹਾਰ ਆਪਣੇ ਗ੍ਰਹਿ ਬਹਿਰਾਮ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਧੂਮ ਧਾਮ ਨਾਲ ਮਨਾਇਆ¦ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਹਰੀਪਾਲ ਮੁੱਖ ਬੁਲਾਰਾ ਕਾਂਗਰਸ ਪਾਰਟੀ ਹਲਕਾ ਬੰਗਾ ਨੇ ਜਸਬੀਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਧੀ ਇਸ ਦੁਨੀਆ ਵਿਚ ਸਭ ਤੋਂ ਕੀਮਤੀ ਤੋਹਫਾ ਹੈ ਪਰ ਇਹ ਮਿਲਦਾ ਕਿਸਮਤ ਵਾਲਿਆਂ ਨੂੰ ਹੀ ਹੈ। ਇਸ ਮੌਕੇ  ਪਰਮਜੀਤ ਮਹਿਰਮਪੁਰ ,ਪਰਮਜੀਤ ਹੀਰਾ, ਧਰਮਪਾਲ ਸੱਲਣ, ਮੇਜਰ ਸਿੰਘ ਏਐਸਆਈ, ਕਮਲਜੀਤ ਕੁਮਾਰ ਏਐਸਆਈ,ਅੰਮ੍ਰਿਤ ਕੁਮਾਰ ਅਮਿਤ , ਸੰਦੀਪ ਕੁਮਾਰ, ਮੇਸ਼ੀ, ਕਾਕੂ ਅਤੇ ਹੋਰ ਰਿਸ਼ਤੇਦਾਰ ਸੱਜਣ ਮਿੱਤਰ ਹਾਜ਼ਰ ਸਨ ।  

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...