Sunday, March 6, 2022

8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਕੀ ਸਮਾਜ ਵਿਚ ਔਰਤਾਂ ਸੁਰੱਖਿਅਤ ਹਨ - ਕਰਨਾਣਾ

ਨਵਜੋਤ ਕੌਰ  ਨੌਵੀਂ ਜਮਾਤ ਦੀ ਵਿਦਿਆਰਥਣ  ਨੂੰ ਸਨਮਾਨਤ ਕਰਦੇ ਹੋਏ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਅਤੇ ਹੋਰ  

ਬੰਗਾ 6,ਮਾਰਚ (ਮਨਜਿੰਦਰ ਸਿੰਘ) ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈੱਲਫੇਅਰ ਐਂਡ ਕਲਚਰਲ ਸੈਂਟਰ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਕਰਨਾਣਾ ਨੇ ਇਕ ਵਾਰਤਾ ਦੌਰਾਨ ਕਿਹਾ ਕਿ ਦੇਸ਼ ਵਿਚ ਔਰਤਾਂ ਤੇ ਵੱਧ ਰਹੇ ਅੱਤਿਆਚਾਰਾਂ ਲਈ ਅਰਬ ਕੰਟਰੀ  ਕਾਨੂੰਨ ਬਨਾਉਣੇ ਚਾਹੀਦੇ ਹਨ ਤਾਂ ਕੀ ਔਰਤਾਂ ਤੇ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਵਰਗੇ ਘਿਨਾਉਣੇ ਕੰਮ ਕਰਨ ਵਾਲੇ ਸੌ ਵਾਰ ਸੋਚਣ ਜਦੋਂ ਸਾਡੇ ਸਮਾਜ ਵਿਚ ਔਰਤ ਸੁਰੱਖਿਅਤ ਨਹੀਂ ਤਾਂ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਨਾਲ ਕੁਝ ਨਹੀਂ ਹੋਣਾ ਇਕਤਰਫਾ ਪਿਆਰ ਵਿਚ ਤੇਜਾਬ ਨਾਲ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ ਉਹ ਇੱਕ ਜ਼ਿੰਦਾ ਲਾਸ਼ ਬਣ ਗਈਆਂ ਹਨ ਘਰੇਲੂ ਹਿੰਸਾ ਨਾਲ ਵੀ ਦੇਸ਼ ਵਿਚ  ਔਰਤਾਂ ਤੇ ਅਤਿਆਚਾਰ ਹੁੰਦਾ ਉਸ ਅੱਤਿਆਚਾਰ ਦਾ ਅਸਰ ਉਨ੍ਹਾਂ ਦੇ ਬੱਚਿਆਂ ਤੇ ਸਭ ਤੋਂ ਜ਼ਿਆਦਾ ਹੁੰਦਾ ਹੈ ਦੇਖਿਆ ਜਾਵੇ ਤਾਂ ਕੌੜਾ ਸੱਚ ਹੈ ਪਰ ਕਾਨੂੰਨ ਦੀ ਰਾਖੀ ਕਰਨ ਵਾਲੀ ਪੁਲਸ ਕੋਲ ਵੀ ਜਦੋਂ ਕੋਈ ਔਰਤ ਇਨਸਾਫ਼ ਲੈਣ ਲਈ ਜਾਂਦੀ ਹੈ ਤਾਂ ਉਸ ਨੂੰ ਨਿਰਾਸ਼ਾ ਦਾ ਹੀ ਮੂੰਹ ਦੇਖਣਾ ਪੈਂਦਾ ਹੈ ਭਾਵੇਂ ਇਸ ਦੇਸ਼ ਵਿਚ ਔਰਤਾਂ ਆਈ ਪੀ ਐਸ ਅਤੇ ਹੋਰ ਉੱਚ ਅਹੁਦਿਆਂ ਤੇ ਬੈਠੀਆਂ ਹਨ ਔਰਤ ਔਰਤ ਦਾ ਦੁੱਖ ਸਮਝ ਸਕਦੇ ਹਨ  ਦਾਜ ਦੀ ਖਾਤਰ ਵੀ ਕਈ ਔਰਤਾਂ ਆਪਣੀ ਜਾਨ ਕੁਰਬਾਨ ਕਰ ਦਿੰਦੀਆਂ ਹਨ ਸੋਸ਼ਲ ਮੀਡੀਆ ਤੇ ਯੂਪੀ ਦੀ ਔਰਤ ਨੇ ਦਾਜ ਲਈ ਤੰਗ ਕਰਨ ਕਰਕੇ ਨਹਿਰ ਵਿਚ ਛਾਲ ਮਾਰ ਕੇ ਜਾਨ ਗਵਾ ਦਿੱਤੀ ਛੋਟੀ ਬੱਚੀ ਅਸੀਫਾ ਡਾਕਟਰ ਰੈਡੀ ਧੀ ਨਿਰਭਿਆ ਕਾਂਡ ਤੋਂ ਬਾਅਦ ਵੀ ਲੋਕਾਂ ਵਿਚ ਕਾਨੂੰਨ ਦਾ ਡਰ ਨਹੀਂ ਹੈ ਇਸ ਲਈ ਅਸੀਂ ਸੁਸਾਇਟੀ ਵੱਲੋਂ ਮੰਗ ਕਰਦੇ ਹਾਂ ਕੀ ਦੇਸ਼ ਵਿਚ ਅਰਬ ਦੇਸ਼ਾਂ ਵਾਲਾ  ਦਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਜੁਰਮ ਕਰਨ ਵਾਲਾ ਸੌ ਵਾਰ ਸੋਚੋ ਇਹ ਕਾਨੂੰਨ ਸਿਰਫ਼ ਔਰਤਾਂ ਦੀ ਸੁਰੱਖਿਆ ਲਈ ਬਣਾਇਆ ਜਾਵੇ ਇਹ ਕਨੂੰਨ ਕੋਈ ਜੱਗੋਂ-ਤੇਰ੍ਹਵੀਂ ਹੋਣਾ ਹੈ ਅਰਬ ਦੇਸ਼ਾਂ  ਵਿਚ ਇਹ ਕਾਨੂੰਨ ਲਾਗੂ ਹਨ ਉਥੇ ਤਾਂ ਅਗਰ ਕੋਈ ਚੋਰੀ ਕਰਦਾ ਹੈ ਤਾਂ ਉਸ ਦਾ ਹੱਥ ਵੱਢ ਦਿੱਤਾ ਜਾਂਦਾ ਹੈ ਇਸ ਡਰ ਤੋਂ ਉਥੇ ਕੋਈ ਦੇਸ਼ ਵਿਚ ਕੋਈ ਚੋਰੀ ਕਰਨ ਦੀ ਜੁਰੱਤ ਨਹੀਂ ਕਰਦਾ ਅਨਮੋਲ ਚੀਜ਼ ਵੀ ਨਹੀਂ ਚੱਕਦਾ । ਇਸ ਮੌਕੇ ਜੋਗਰਾਜ ਜੋਗੀ ਜਨਰਲ ਸਕੱਤਰ ਚੱਕ ਗੁਰੂ ਹਰ ਗੋਪਾਲ ਖੰਨਾ ਗੁਰਕਿਰਪਾਲ ਸਿੰਘ ਅਨਿਲ ਜੋਸ਼ੀ ਸੁਰਿੰਦਰ ਕਰਮ ਗੁਰਪ੍ਰੀਤ ਕੌਰ ਕੇਵਲ ਸਿੰਘ ਮੇਹਲੀਆਣਾ ਤਰਨਜੀਤ ਸਿੰਘ ਕੁਲਦੀਪ ਸਿੰਘ ਬਲਜੀਤ ਸਿੰਘ ਬਲਦੇਵ ਸਿੰਘ ਪਚੱਤਰ ਸਿੰਘ ਪਰਮਜੀਤ ਸਿੰਘ  ਆਦਿ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...