Saturday, April 30, 2022

24ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਪਰਮਜੀਤ ਕਾਹਮਾ ਨੂੰ ਸਮਰਪਿਤ ਹੋਵੇਗਾ

lਬੰਗਾ30 ਅਪ੍ਰੈਲ  ( ਮਨਜਿੰਦਰ ਸਿੰਘ)  
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਬੰਗਾ ਦੀ ਜ਼ਰੂਰੀ ਮੀਟਿੰਗ ਨਰਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸੱਭ ਤੋਂ ਪਹਿਲਾਂ ਕਮੇਟੀ ਦੇ ਪ੍ਰਬੰਧਕੀ ਸਕੱਤਰ ਪਰਮਜੀਤ ਕਾਹਮਾ ਦੀ ਪਿਛਲੇ ਦਿਨੀਂ ਹੋਈ ਬੇਵਕਤ ਮੌਤ ਸਬੰਧੀ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਮੀਟਿੰਗ ਵਿੱਚ ਕਮੇਟੀ ਵੱਲੋਂ ਕਰਵਾਏ ਜਾਣ ਵਾਲਾ 24ਵੇਂ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਪਰਮਜੀਤ ਕਾਹਮਾ ਦੀ ਯਾਦ ਨੂੰ ਸਮਰਪਿਤ ਹੋਵੇਗਾ। ਕਮੇਟੀ ਵੱਲੋਂ ਕਾਹਮਾ ਪ੍ਰੀਵਾਰ ਦੀ ਆਰਥਿਕ ਮੱਦਦ ਕਰਨ ਦਾ ਫੈਸਲਾ ਵੀ ਕੀਤਾ ਗਿਆ। ਮੀਟਿੰਗ ਵਿਚ ਕਮੇਟੀ ਮੈਂਬਰ ਦਲਜੀਤ ਸਿੰਘ ਗਿੱਦਾ ਦੇ ਮਾਤਾ ਚੰਨਣ ਕੌਰ ਦੀ ਬੇਵਕਤ ਮੌਤ ਤੇ ਵੀ ਸੋਕ ਮਤਾ ਪਾਸ ਕਰ ਕੇ ਪ੍ਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਕਮੇਟੀ ਦੇ ਹਿਸਾਬ ਕਿਤਾਬ ਅਤੇ ਬੈਂਕ ਖਾਤੇ ਨੂੰ ਚਲਾਉਣ ਲਈ ਪਰਮਜੀਤ ਕਾਹਮਾ ਦੀ ਥਾਂ ਕਸ਼ਮੀਰੀ ਲਾਲ ਮੰਗੂਵਾਲ ਨੂੰ ਅਤੇ ਪ੍ਰਬੰਧਕੀ ਸਕੱਤਰ ਵੱਜੋਂ ਹਰਜੀਤ ਸਿੰਘ ਮਾਹਿਲ ਨੂੰ ਨਿਯੁਕਤ ਕੀਤਾ ਗਿਆ। ਟੂਰਨਾਮੈਂਟ ਕਮੇਟੀ ਵਿਚ ਹਰਦੇਵ ਸਿੰਘ ਕਾਹਮਾ ਸਰਪ੍ਰਸਤ, ਨਰਿੰਦਰ ਸਿੰਘ ਰੰਧਾਵਾ ਪ੍ਰਧਾਨ, ਗੁਰਦਿਆਲ ਸਿੰਘ ਜਗਤਪੁਰ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਅਤੇ ਸੁਰਿੰਦਰ ਸਿੰਘ ਖਾਲਸਾ ਮੀਤ ਪ੍ਰਧਾਨ, ਸੁੱਚਾ ਰਾਮ ਖਟਕੜ ਟੈਕਨੀਕਲ ਕਮੇਟੀ ਦੇ ਪ੍ਰਧਾਨ , ਚਰਨਜੀਤ ਕੁਮਾਰ ਸੱਕਤਰ ਅਤੇ ਅਮਨਦੀਪ ਸਿੰਘ ਥਾਂਦੀ ਸਯੁੰਕਤ ਸੱਕਤਰ, ਲੰਗਰ ਕਮੇਟੀ ਦੇ ਪ੍ਰਧਾਨ ਪਿਆਰਾ ਸਿੰਘ ਕਾਹਮਾ, ਸੱਕਤਰ ਜਸਵੰਤ ਖਟਕੜ ਅਤੇ ਖਜਾਨਚੀ ਹੋਣਗੇ। ਅੱਜ ਦੀ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰੈਸ ਸਕੱਤਰ ਹਰਬੰਸ ਹੀਉਂ ਨੇ ਦੱਸਿਆ ਕਿ ਟੂਰਨਾਮੈਂਟ ਕਮੇਟੀ ਦੇ ਬਾਕੀ ਦੇ ਆਹੁਦੇਦਾਰ ਪਹਿਲਾਂ ਵਾਲੇ ਹੀ ਰਹਿਣਗੇ। ਟੂਰਨਾਮੈਂਟ ਕਮੇਟੀ ਵੱਲੋਂ ਜਲਦੀ ਹੀ ਇਕ ਸਮਰ ਲੀਗ ਕਰਵਾਈ ਜਾਵੇਗੀ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...