ਬੰਗਾ25, ਮਈ(ਮਨਜਿੰਦਰ ਸਿੰਘ) ਬੰਗਾ ਨੇੜੇ ਥਾਣਾ ਸਦਰ ਬੰਗਾ ਅਧੀਨ ਪੈਂਦੇ ਪਿੰਡ ਸੱਲ ਕਲਾਂ ਦੇ ਨੌਜਵਾਨ ਦਾ ਪਿੰਡ ਦੇ ਨੇਡ਼ੇ ਕਤਲ ਹੋਣ ਦਾ ਸਮਾਚਾਰ ਮਿਲਿਆ ਹੈ ।ਡੀਐਸਪੀ ਸਬ ਡਵੀਜ਼ਨ ਬੰਗਾ ਸ੍ਰੀ ਗੁਰਪ੍ਰੀਤ ਸਿੰਘ ਮੌਕੇ ਤੇ ਪਹੁੰਚ ਕੇ ਜਾਣਕਾਰੀ ਦਿੰਦੇ ਹੋਏ
ਪਿੰਡ ਦੇ ਸਰਪੰਚ ਸੁਖਦਿਆਲ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਅਮਰਜੀਤ ਸਿੰਘ ਉਮਰ ਕਰੀਬ 30 ਸਾਲ ਜੋ ਕਿ ਵਿਆਹਿਆ ਹੋਇਆ ਸੀ ਅਤੇ ਉਸ ਦੇ ਚਾਰ ਬੱਚੇ ਹਨ ਨੂੰ ਦਿਨ ਵੇਲੇ ਸਮਾਂ ਕਰੀਬ11ਵਜੇ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ ਅਤੇ ਕਰੀਬ ਅੱਧੇ ਘੰਟੇ ਬਾਅਦ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਅਮਰਜੀਤ ਦੀ ਲਾਸ਼ ਪਿੰਡ ਸੱਲਾਂ ਤੋਂ ਬਾਲੋ ਰੋਡ ਤੇ ਪਈ ਹੈ ।
ਪਿੰਡ ਵਾਸੀਆਂ ਵੱਲੋਂ ਪੁਲੀਸ ਨੂੰ ਫੋਨ ਕਰਨ ਉਪਰੰਤ ਥਾਣਾ ਸਦਰ ਬੰਗਾ ਦੇ ਐਸਐਚਓ ਰਾਜੀਵ ਕੁਮਾਰ ਅਤੇ ਐਡੀਸ਼ਨਲ ਐਸਐਚਓ ਮਹਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਛਾਣਬੀਣ ਸ਼ੁਰੂ ਕੀਤੀ ਅਤੇ ਪਿੰਡ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਗਏ । ਡੀਐਸਪੀ ਸਬ ਡਿਵੀਜ਼ਨ ਬੰਗਾ ਗੁਰਪ੍ਰੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਕਤਲ ਕੀਤੇ ਗਏ ਵਿਅਕਤੀ ਅਮਰਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਦੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਮੌਤ ਹੋਈ ਹੈ । ਉਨ੍ਹਾਂ ਕਿਹਾ ਕਿ ਪੁਲੀਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਜਲਦੀ ਹੀ ਫੜੇ ਜਾਣਗੇ ।
ਸਰਪੰਚ ਸੁਖਦਿਆਲ ਸਿੰਘ ਜਾਣਕਾਰੀ ਦਿੰਦੇ ਹੋਏ
No comments:
Post a Comment