ਬੰਗਾ 8 ,ਮਈ (ਮਨਜਿੰਦਰ ਸਿੰਘ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜੇ ਵਿੱਚੋਂ ਚਿਲਡਰਨ ਪਬਲਿਕ ਸਕੂਲ ਜੱਸੋ ਮਜਾਰਾ ਦਾ ਨਤੀਜਾ ਸੌ ਫੀਸਦੀ ਰਿਹਾ । ਸਕੂਲ ਪ੍ਰਿੰਸੀਪਲ ਸੁਖਦੇਵ ਸਿੰਘ ਰਾਣੂ ਨੇ ਦੱਸਿਆ ਕਿ ਪਿੰਡ ਚੱਕ ਗੁਰੂ ਦੇ ਵਿਦਿਆਰਥੀ ਗੌਰਵ ਜੋ ਕਿ ਸੀਨੀਅਰ ਕਾਂਗਰਸ ਆਗੂ ਜੋਗ ਰਾਜ ਜੋਗੀ ਨਿਮਾਣਾ ਦਾ ਪੁੱਤਰ ਅਤੇ ਹਲਕੇ ਦੇ ਸੀਨੀਅਰ ਆਗੂ ਰਹੇ ਸਵ: ਪਾਖਰ ਸਿੰਘ ਨਿਮਾਣਾ ਦਾ ਪੋਤਰਾ ਹੈ ਨੇ 98 ਪ੍ਰਤੀਸ਼ਤ ਨੰਬਰ ਲੈ ਕੇ ਸਕੂਲ ਵਿੱਚੋਂ ਅੱਵਲ ਆ ਕੇ ਮਾਤਾ ਪਿਤਾ, ਪਿੰਡ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ।ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਦੇ ਕੁੱਲ 25,ਵਿਦਿਆਰਥੀਆਂ ਨੇ ਪੇਪਰ ਦਿੱਤੇ ਤੇ ਸਾਰੇ ਬੱਚੇ 90 ਫ਼ੀਸਦੀ ਤੋਂ ਉੱਪਰ ਅੰਕ ਲੈ ਕੇ ਪਾਸ ਹੋਏ ਹਨ¦ ਪ੍ਰਿੰਸੀਪਲ ਰਾਣੂ ਨੇ ਚੰਗੇ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ ਮਾਤਾ ਪਿਤਾ ਅਤੇ ਬੱਚਿਆਂ ਨੂੰ ਦਿੱਤਾ । ਇਸ ਮੌਕੇ ਮੈਡਮ ਬਲਜੀਤ ਕੌਰ 'ਮੈਡਮ ਸੁਨੀਤਾ, ਨਿਸ਼ਾ ਜੱਸੋਮਜਾਰਾ' ਜੋਤੀ ਭਰੋਮਜਾਰਾ, ਮੋਨਿਕਾ ਸੰਧੂ ,ਅਮਨਦੀਪ ਕੌਰ ਮੇਹਲੀ ,ਸੁਖਵੀਰ ਕੌਰ ,ਅੰਜਲੀ ,ਕਾਜਲ ,ਪ੍ਰਿਅੰਕਾ ਬੁਰਜ ਕੰਧਾਰੀ ,ਤਰਨਜੀਤ ਕੌਰ ,ਕਮਲਜੀਤ ਕੌਰ ਹਰਮਲਾ, ਰੇਖਾ ,ਮਨਮੀਤ ਸਿੰਘ ਆਦਿ ਹਾਜ਼ਰ ਸਨ ।
ਕੈਪਸ਼ਨ ਫੋਟੋ :
No comments:
Post a Comment