ਬੰਗਾ 20, ਜੂਨ (ਪੱਤਰ ਪ੍ਰੇਰਕ ਸੱਚ ਕੀ ਬੇਲਾ ਮੀਡੀਆ)ਬੰਗਾ ਵਪਾਰ ਮੰਡਲ ਵੱਲੋਂ 24 ,25 ਅਤੇ 26 ਜੂਨ ਨੂੰ ਗਰਮੀਆਂ ਦੀਆਂ ਛੁੱਟੀਆਂ ਦੇ ਸੰਬੰਧ ਵਿਚ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਬੰਗਾ ਵਪਾਰ ਮੰਡਲ ਦੇ ਨਵ ਨਿਯੁਕਤ ਮੀਡੀਆ ਇੰਚਾਰਜ ਮਨਜਿੰਦਰ ਸਿੰਘ ਨੇ ਦੱਸਿਆ ਕਿ ਬੰਗਾ ਵਪਾਰ ਮੰਡਲ ਦੇ ਪ੍ਰਧਾਨਾਂ ਅਮਰਜੀਤ ਸਿੰਘ ਗੋਲੀ, ਰਾਜੇਸ਼ ਧੁੱਪੜ ਅਤੇ ਸੈਕਰੇਟਰੀ ਮਨੀਸ਼ ਚੁੱਘ ਨੇ ਇਨ੍ਹਾਂ ਛੁੱਟੀਆਂ ਬਾਰੇ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਬੰਗਾ ਦੇ ਵਪਾਰੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ।ਵਪਾਰ ਮੰਡਲ ਦੇ ਆਗੂਆਂ ਨੇ ਕਿਹਾ ਕਿ ਕਿਉਂਕਿ ਦੁਕਾਨਦਾਰ ਪੂਰਾ ਸਾਲ ਐਤਵਾਰ ਸਮੇਤ ਦੁਕਾਨਾਂ ਤੇ ਲਗਪਗ 12-12 ਘੰਟੇ ਰੁੱਝੇ ਰਹਿੰਦੇ ਹਨ ਇਸ ਲਈ ਇਸ ਭਾਰੀ ਗਰਮੀ ਦੇ ਚਲਦਿਆਂ ਕੁਝ ਦਿਨਾਂ ਦੀ ਰਾਹਤ ਲਈ ਛੁੱਟੀਆਂ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਜੋ ਨਵਾਂ ਵਿਉਪਾਰ ਮੰਡਲ ਪਿਛਲੇ ਦਿਨੀਂ ਹੋਂਦ ਵਿੱਚ ਲਿਆਂਦਾ ਗਿਆ ਇਸ ਦਾ ਮਕਸਦ ਬੰਗਾ ਸ਼ਹਿਰ ਦੇ ਦੁਕਾਨਦਾਰਾਂ ਨੂੰ ਇਕਜੁੱਟ ਕਰਨਾ ਹੈ ਤਾਂ ਜੋ ਕਿਸੇ ਪ੍ਰਕਾਰ ਦੀ ਮੁਸੀਬਤ ਦੇ ਸਮੇਂ ਵਿੱਚ ਵਪਾਰ ਮੰਡਲ ਆਪਣੇ ਦੁਕਾਨਦਾਰ ਭਰਾਵਾਂ ਦੇ ਨਾਲ ਖੜ੍ਹਾ ਹੋ ਕੇ ਉਨ੍ਹਾਂ ਨੂੰ ਮੁਸੀਬਤ ਵਿਚੋਂ ਕੱਢਿਆ ਜਾ ਸਕੇ । ਉਨ੍ਹਾਂ ਬੰਗਾ ਸ਼ਹਿਰ ਦੇ ਸਾਰੇ ਵਪਾਰੀਆਂ ਨੂੰ ਮੱਤਭੇਦ ਭੁਲਾ ਕੇ ਬੰਗਾ ਵਪਾਰ ਮੰਡਲ ਦਾ ਸਾਥ ਦੇਣ ਦੀ ਅਪੀਲ ਕੀਤੀ ।
No comments:
Post a Comment