Thursday, July 28, 2022

ਲਾਇਨਜ਼ ਕਲੱਬ ਰਾਜਾ ਸਾਹਿਬ ਸੇਵਾ ਬੰਗਾ ਵੱਲੋਂ ਨੌਰਾ ਸਕੂਲ ਨੂੰ ਇਨਵਰਟਰ ਭੇਂਟ :

ਬੰਗਾ 28,ਜੁਲਾਈ( ਮਨਜਿੰਦਰ ਸਿੰਘ)
ਲਾਇਨਜ਼ ਕਲੱਬ ਰਾਜਾ ਸਾਹਿਬ ਸੇਵਾ ਬੰਗਾ ਵੱਲੋਂ  ਸੀਨੀਅਰ ਲਾਇਨ ਰਾਜਿੰਦਰ ਸਿੰਘ ਢਡਵਾਲ  ਦੇ ਜਨਮਦਿਨ ਮੌਕੇ ਨੋਰ੍ਹਾ ਦੇ ਸਰਕਾਰੀ ਡਿਸੇਬਲ ਬੱਚਿਆਂ ਦੇ  ਸਕੂਲ  ਸਪੈਸ਼ਲ ਬਲਾਕ ਰਿਸੋਰਸ ਸੈਂਟਰ ਨੌਰਾ ਜਿਸ ਵਿੱਚ ਮਾਨਸਿਕ ਸਰੀਰਕ ਅਤੇ ਸੁਣਨ ਸ਼ਕਤੀ ਆਦਿ ਤੋਂ  ਕਮਜ਼ੋਰ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ,ਬੱਚਿਆਂ ਨੂੰ ਬਿਜਲੀ ਜਾਣ ਉਪਰੰਤ ਗਰਮੀ ਤੋਂ ਰਾਹਤ ਲਈ ਇਨਵਰਟਰ ਭੇਟ ਕੀਤਾ ਗਿਆ । ਇਸ ਮੌਕੇ ਬੱਚਿਆਂ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ ਅਤੇ ਵਾਤਾਵਰਨ ਨੂੰ  ਹਰਿਆਵਲ ਬਨਾਉਣ ਲਈ ਫਲਦਾਰ ਪੌਦੇ ਲਗਾਏ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਸਮੂਹ ਸਟਾਫ ਅਤੇ ਬੱਚਿਆਂ ਵੱਲੋਂ ਲਾਇਨਜ਼ ਕਲੱਬ ਦੀ ਟੀਮ ਦਾ ਧੰਨਵਾਦ ਕੀਤਾ ।ਇਸ ਮੌਕੇ ਕਲੱਬ ਪ੍ਰਧਾਨ ਲਾਇਨ ਜਰਨੈਲ ਸਿੰਘ, ਜ਼ੋਨ ਚੇਅਰਮੈਨ ਲਾਇਨ ਬਲਵਿੰਦਰ ਸਿੰਘ, ਸੈਕਟਰੀ  ਲਾਇਨ ਗਗਨਦੀਪ ਸਿੰਘ ,ਲਾਇਨ ਬਲਬੀਰ ਸਿੰਘ ਲਾਇਨ ਧਰਮਿੰਦਰ ਸਿੰਘ, ਲਾਇਨ ਡਾ ਕਰਮਜੀਤ ਸਿੰਘ ਹਾਜ਼ਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...