ਬੰਗਾ 12, ਅਗਸਤ (ਮਨਜਿੰਦਰ ਸਿੰਘ ) ਬੰਗਾ ਵਿਖੇ 75ਵਾਂ ਆਜ਼ਾਦੀ ਮਹਾ ਉਤਸਵ ਮਨਾਉਣ ਦੇ ਸਬੰਧ ਵਿੱਚ ਐਸਡੀਐਮ ਬੰਗਾ ਨਵਨੀਤ ਕੌਰ ਬੱਲ ਵੱਲੋਂ ਅਧਿਕਾਰੀਆਂ ਅਤੇ ਪੱਤਰਕਾਰਾਂ ਨਾਲ ਬੰਗਾ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ । ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਵਾਰ 15 ਅਗਸਤ ਨੂੰ ਬੰਗਾ ਵਿਖੇ 75 ਵਾਂ ਆਜ਼ਾਦੀ ਮਹਾਉਤਸਵ ਦਾਣਾ ਮੰਡੀ ਬੰਗਾ ਵਿਖੇ ਮਨਾਇਆ ਜਾਵੇਗਾ ਜਿਸ ਦੇ ਸੰਬੰਧ ਵਿਚ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਤਕਰੀਬਨ 2.5 ਸਾਲ ਬਾਅਦ ਇਹ ਪ੍ਰੋਗਰਾਮ ਫੁਲ ਸਕੇਲ ਤੇ ਕੀਤਾ ਜਾ ਰਿਹਾ ਜਿਸ ਵਿੱਚ ਸਕੂਲ ਦੇ ਬੱਚਿਆਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਹੋਵੇਗੀ।ਉਨ੍ਹਾਂ ਆਮ ਪਬਲਿਕ ਨੂੰ ਬੇਨਤੀ ਕਰਦੇ ਕਿਹਾ ਕਿ 15 ਅਗਸਤ ਨੂੰ ਦਾਣਾ ਮੰਡੀ ਵਿਖੇ ਵੱਧ ਤੋਂ ਵੱਧ ਲੋਕ ਹਾਜ਼ਰੀ ਭਰਨ । ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਪੰਜਾਬ ਸਰਕਾਰ ਵੱਲੋਂ ਘਰ ਘਰ ਤਿਰੰਗੇ ਦੀ ਸਕੀਮ ਨੂੰ ਵੀ ਭਰਵਾਂ ਹੁੰਗਾਰਾ ਦੇਣ ਦੀ ਅਪੀਲ ਕੀਤੀ ।
ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਵੇਰ 8.58 ਤੇ ਝੰਡਾ ਲਹਿਰਾਇਆ ਜਾਵੇਗਾ ਉਪਰੰਤ ਮਾਰਚ ਪਾਸ ਤੋਂ ਬਾਅਦ ਲਗਪਗ 11-12 ਸਕੂਲਾਂ ਦੇ ਲਗਪਗ ਸੱਤ ਸੌ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਮਹਿਮਾਨਾਂ ਅਤੇ ਬੱਚਿਆਂ ਲਈ ਬੈਠਣ ਦੇ ਪ੍ਰਬੰਧ ਦੇ ਨਾਲ ਪਾਣੀ ਅਤੇ ਰਿਫਰੈਸ਼ਮੈਂਟ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਸਰਵਣ ਸਿੰਘ ਬੱਲ ਡੀਐੱਸਪੀ ਬੰਗਾ ਨਵਪ੍ਰੀਤ ਸਿੰਘ ਸ਼ੇਰਗਿੱਲ ਤਹਿਸੀਲਦਾਰ, ਗੁਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ, ਰਣਜੀਤ ਸਿੰਘ ਖਟੜਾ ਬਲਾਕ ਪੰਚਾਇਤ ਤੇ ਵਿਕਾਸ ਅਫਸਰ, ਜਤਿੰਦਰਪਾਲ ਸਿੰਘ ਸੂਪਰਡੈਂਟ, ਧੰਨਾ ਰਾਮ ਸਟੈਨੋ, ਰਮੇਸ਼ ਕੁਮਾਰ ਅਤੇ ਪ੍ਰੈੱਸ ਕਲੱਬ ਬੰਗਾ ਤੋਂ ਪ੍ਰਧਾਨ ਜਸਬੀਰ ਸਿੰਘ ਨੂਰਪੁਰ ,ਸੰਜੀਵ ਭਨੋਟ' ਨਰਿੰਦਰ ਮਾਹੀ, ਹਰਮੇਸ਼ ਵਿਰਦੀ,ਧਰਮਵੀਰ ਪਾਲ, ਰਾਜ ਮਜਾਰੀ, ਰਕੇਸ਼ ਅਰੋੜਾ, ਗੁਰਜਿੰਦਰ ਸਿੰਘ, ਪਰਵੀਰ ਅਬੀ, ਰਮੇਸ਼ ਅਟਾਰੀ ਆਦਿ ਹਾਜ਼ਰ ਸਨ।
No comments:
Post a Comment