ਨਵਾਂ ਸ਼ਹਿਰ/23 ਸਤੰਬਰ ( ਮਨਜਿੰਦਰ ਸਿੰਘ ) ਨਵਜੋਤ ਸਾਹਿਤ ਸੰਸਥਾ (ਰਜਿ.) ਔਡ਼ ਵਲੋਂ ਪਿੰਡ ਸਜਾਵਲਪੁਰ ਵਿਖੇ ਲੇਖਕ ਸ਼ੇਰ ਸਜਾਵਲਪੁਰੀ ਦੇ ਵਿਹਡ਼ੇ ਸਾਹਿਤਕ ਇਕੱਠ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਆਈ ਐਮ ਏ ਦੇ ਸੂਬਾ ਪ੍ਰਧਾਨ ਡਾ. ਪਰਮਜੀਤ ਮਾਨ, ਕੇਂਦਰੀ ਲੇਖਕ ਸਭਾ ਦੇ ਕਾਰਜਕਾਰੀ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ, ਪਿੰਡ ਸਜਾਵਲਪੁਰ ਦੇ ਸਰਪੰਚ ਨਿਰਮਲਜੀਤ ਕੌਰ, ਨਵਜੋਤ ਸਾਹਿਤ ਸੰਸਥਾ ਔਡ਼ ਦੇ ਪ੍ਰਧਾਨ ਸਤਪਾਲ ਸਾਹਲੋਂ ਸ਼ਾਮਲ ਸਨ। ਇਹਨਾਂ ਨੇ ਸਾਂਝੇ ਤੌਰ ’ਤੇ ਸ਼ਮਾਂ ਰੌਸ਼ਨ ਦੀ ਰਸਮ ਨਿਭਾਈ।
ਡਾ. ਪਰਮਜੀਤ ਮਾਨ ਅਤੇ ਪ੍ਰੋ. ਸੰਧੂ ਵਰਿਆਣਵੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਕਤੀ ਝਲਕਾਰਿਆਂ, ਮਾਰੂ ਤਾਕਤਾਂ ਤੋਂ ਬਚਣ ਅਤੇ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਸਾਹਿਤ ਨਾਲ ਜੁਡ਼ਣ ਦੀ ਲੋਡ਼ ਹੈ। ਉਹਨਾਂ ਲੇਖਕ ਵਰਗ ਨੂੰ ਸਮਾਜ ਦਾ ਪ੍ਰੇਰਨਾਸ੍ਰੋਤ ਦੱਸਦਿਆਂ ਲੋਕਾਂ ਨੂੰ ਲੇਖਕ ਵਰਗ ਦੇ ਸਹਿਯੋਗ ਦੀ ਅਪੀਲ ਵੀ ਕੀਤੀ। ਸਮਾਗਮ ਵਿੱਚ ਨਵਜੋਤ ਸਾਹਿਤ ਸੰਸਥਾ ਵਲੋਂ ਸ਼ੇਰ ਸਜਾਵਲਪੁਰੀ ਤੇ ਉਹਨਾਂ ਦੀ ਪਤਨੀ ਬੀਬੀ ਬਲਵੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਲੇਖਕ ਸ਼ੇਰ ਸਜਾਵਲਪੁਰੀ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਵੀ ਪਾਈ ਅਤੇ ਆਪਣੇ ਬਹੁਪੱਖੀ ਜੀਵਨ ਸਫ਼ਰ ਬਾਰੇ ਚਾਨਣਾ ਵੀ ਪਾਇਆ। ਉਹਨਾਂ ਦੇ ਘਰ ਦੇ ਵਿਹਡ਼ੇ ਵਿੱਚ ਜਨ ਜੀਵਨ ਨਾਲ ਸਬੰਧ ਸਾਂਭੀਆਂ ਪੁਰਾਣੀਆਂ ਵਸਤਾਂ ਅਤੇ ਉਹਨਾਂ ’ਤੇ ਲਿਖੀਆਂ ਵੰਨਗੀਆਂ ਦੀ ਵੀ ਹਾਜ਼ਰੀਨ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ।
ਸਮਾਗਮ ਦੌਰਾਨ ਮੰਚ ਸੰਚਾਲਨ ਕਰਦਿਆਂ ਸੰਸਥਾ ਦੇ ਸਕੱਤਰ ਸੁਰਜੀਤ ਮਜਾਰੀ ਨੇ ਸੰਸਥਾ ਦੇ ਬੈਨਰ ਹੇਠ ਚੱਲ ਰਹੇ ‘ਸਾਹਿਤਕ ਸਾਂਝ’, ‘ਸਾਹਿਤ ਉਚਾਰਨ ਮੁਕਾਬਲਾ’ ਅਤੇ ‘ਲੇਖਕ ਦੇ ਵਿਹਡ਼ੇ’ ਤਿੰਨ ਪ੍ਰੋਗਰਾਮਾਂ ਦੀ ਸਫ਼ਲਤਾ ਨਾਲ ਚੱਲ ਰਹੀ ਲਡ਼ੀ ਦੀ ਖੁਸ਼ੀ ਸਾਂਝੀ ਕੀਤੀ। ਇਸ ਦੇ ਨਾਲ ਹੀ ਸੰਸਥਾ ਦੇ ਸੰਥਾਪਕ ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਰੌਸ਼ਨ ਵਲੋਂ ਭੇਜਿਆ ਕਲਾਤਮਿਕ ਤੋਹਫ਼ਾ ਵੀ ਸ਼ੇਰ ਸਜਾਵਲਪੁਰੀ ਅਤੇ ਉਹਨਾਂ ਦੀ ਪਤਨੀ ਨੂੰ ਪ੍ਰਦਾਨ ਕੀਤਾ ਗਿਆ।
ਮੰਚ ਤੋਂ ਵਿਚਾਰ ਸਾਂਝੇ ਕਰਨ ਵਾਲਿਆਂ ਵਿੱਚ ਪਟਵਾਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਵਿੰਦਰ ਬੇਗ਼ਮਪੁਰੀ, ਉੱਘੇ ਲੇਖਕ ਡਾ. ਗੁਰਮੀਤ ਸਿੰਘ ਸਰਾਂ, ਅਧਿਆਪਕਾ ਹਰਬੰਸ ਕੌਰ ਆਦਿ ਵੀ ਸ਼ਾਮਲ ਸਨ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਰਜ਼ਨੀ ਸ਼ਰਮਾ, ਦਵਿੰਦਰ ਸਕੋਹਪੁਰੀ, ਹਰੀ ਕਿਸ਼ਨ ਪਟਵਾਰੀ, ਅਮਰਜੀਤ ਜਿੰਦ, ਦੇਸ ਰਾਜ ਬਾਲੀ, ਸੁੱਚਾ ਰਾਮ ਜਾਡਲਾ, ਰਾਮ ਨਾਥ ਕਟਾਰੀਆ ਨੇ ਗ਼ਜ਼ਲਾਂ/ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਕਸ਼ਮੀਰੀ ਲਾਲ ਕੈਂਥ, ਬਿੰਦਰ ਮੱਲ੍ਹਾ ਬੇਦੀਆਂ, ਨੰਬਰਦਾਰ ਸੂਬੇਦਾਰ ਬਿਸ਼ਨ ਦਾਸ, ਨੰਬਰਦਾਰ ਗੁਰਦੀਪ ਸਿੰਘ ਗਿੱਲ, ਪੰਚ ਜਸਵੀਰ ਕੌਰ, ਪੰਚ ਕੁਲਵੀਰ ਕੌਰ, ਪੰਚ ਜਸਵਿੰਦਰ ਕੌਰ, ਪੰਚ ਦਿਲਾਵਰ ਸਿੰਘ, ਪੰਚ ਜੋਗਾ ਸਿੰਘ, ਅਰਵਿੰਦ ਮਾਨ ਸਕੱਤਰ ਨੌਜ਼ਵਾਨ ਸਭਾ, ਸਾਬਕਾ ਸਰਪੰਚ ਜਸਪਾਲ ਸਿੰਘ, ਰਾਵਲ ਸਿੰਘ , ਅਨਿਲ ਕੁਮਾਰ ਸੀ ਐੱਚ ਟੀ, ਅਜੀਤ ਸਿੰਘ ਗਿੱਲ ਪ੍ਰਧਾਨ ਸਹਿਕਾਰੀ ਸਭਾ ਆਦਿ ਸ਼ਾਮਲ ਸਨ।
No comments:
Post a Comment