Tuesday, October 18, 2022

ਬਾਗਬਾਨੀ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਸਿਖਲਾਈ ਕੈਂਪ ਲਗਾਇਆ :

ਬੰਗਾ 18,ਅਕਤੂਬਰ (ਮਨਜਿੰਦਰ ਸਿੰਘ) ਬਾਗਬਾਨੀ ਵਿਭਾਗ ਵੱਲੋਂ ਬਾਗਬਾਨੀ ਵਿਕਾਸ ਅਫਸਰ ਕਮ ਨੋਡਲ ਅਫਸਰ (ਆਲੂ) ਪੰਜਾਬ ਡਾ ਪਰਮਜੀਤ ਸਿੰਘ ਦੀ ਯੋਗ ਅਗਵਾਈ ਅਤੇ ਸਮਾਜ ਸੇਵਕਾਂ ਬਲਦੀਸ਼ ਕੌਰ ਪੂਨੀਆ ਦੇ ਸਹਿਯੋਗ ਨਾਲ ਬੰਗਾ ਬਲਾਕ ਦੇ ਪਿੰਡ ਪੂਨੀਆ ਵਿਖੇ ਆਤਮਾ ਸਕੀਮ ਅਧੀਨ ਸਿਖਲਾਈ ਕੈਂਪ ਲਗਾਇਆ ਗਿਆ¦ਇਸ ਮੌਕੇ ਡਾ ਪਰਮਜੀਤ ਸਿੰਘ ਨੇ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਦਿੱਤੇ ਜਾਂਦੇ ਸ਼ੁੱਧ ਬੀਜਾਂ ਨਾਲ ਹੀ ਸਬਜ਼ੀਆਂ ਬੀਜਣੀਆਂ ਚਾਹੀਦੀਆਂ ਜਿਨ੍ਹਾਂ ਤੇ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਅਤੇ ਜਿਨ੍ਹਾਂ ਦੇ ਖਾਣ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ 50 ਲੋੜਵੰਦ ਗ਼ਰੀਬ ਔਰਤਾਂ ਨੂੰ ਸਬਜ਼ੀਆਂ ਦੇ ਵੱਖ ਵੱਖ ਬੀਜਾਂ ਦੀਆਂ ਕਿੱਟਾਂ ਮੁਫ਼ਤ ਵੰਡੀਆਂ ਗਈਆਂ। ਬਲਦੀਸ਼ ਕੌਰ ਵੱਲੋਂ ਬਾਗਬਾਨੀ ਵਿਭਾਗ ਅਤੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਬਾਗਬਾਨੀ ਵਿਭਾਗ ਦੇ ਇੰਸਪੈਕਟਰ ਹਰਦੀਪ ਸਿੰਘ,ਆਪ ਆਗੂ ਅਮਰਦੀਪ ਸਿੰਘ ਬੰਗਾ,ਜਤਿੰਦਰ ਸਿੰਘ ਛੋਕਰ, ਜਸਬੀਰ ਸਿੰਘ ਪੰਚ, ਗੁਰਤੇਜ ਸਿੰਘ ਸੋਨੀ ਮਨਜੀਤ ਕੌਰ ਆਦਿ ਹਾਜ਼ਰ ਸਨ । 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...