ਬੰਗਾ 4 ਦਸੰਬਰ (ਮਨਜਿੰਦਰ ਸਿੰਘ,ਜਤਿੰਦਰ ਕੌਰ ਮੂੰਗਾ) ਬੰਗਾ ਵਿੱਖੇ ਇੰਡਿਯਨ ਆਇਲ ਦੀ ਗੈਸ ਏਜੇਂਸੀ ਜਾਖੂ ਗੈਸ ਏਜੇਂਸੀ ਦੇ ਕਰਿੰਦੇ ਵਿਨੇ ਵਰਮਾ ਦਾ ਅੰਨਾ ਕਤਲ ਜੋ 2 ਜਨਵਰੀ ਦੀ ਸ਼ਾਮ ਕਰੀਬ 5 ਵਜੇ ਹੋਇਆ ਸੀ ਉਸ ਨੂੰ ਜ਼ਿਲ੍ਹਾ ਪੁਲਿਸ ਵਲੋਂ ਦੋਸ਼ੀ ਗ੍ਰਿਫਤਾਰ ਕਰ ਕੇ ਕੁਝ ਘੰਟਿਆਂ ਵਿੱਚ ਸੁਲਝਾ ਲਿਆ ਹੈ |
ਇਸ ਸੰਬੰਧੀ ਸ਼੍ਰੀ ਕੋਸਤੁਬ ਸ਼ਰਮਾ ਆਈ ਪੀ ਐਸ ਆਈ ਜੀ ਪੁਲਿਸ ਲੁਧਿਆਣਾ ਰੇਜ ਨੇ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਜਨਵਰੀ ਨੂੰ ਹੋਏ ਕਤਲ ਨੂੰ ਲੁੱਟ ਦੀ ਨੀਯਤ ਨਾਲ ਕੀਤਾ ਕਤਲ ਮਾਲੂਮ ਹੋਇਆ ਸੀ ਕਿਉਂਕਿ ਮੌਕੇ ਤੋਂ ਮਿਤ੍ਰਕ ਦਾ ਕੈਸ਼ ਬੈਗ ਅਤੇ ਮੋਬਾਈਲ ਫੋਨ ਗਾਇਬ ਪਾਇਆ ਗਿਆ ਸੀ |
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਕਪਤਾਨ ਭਾਗੀ ਰੱਥ ਮੀਨਾ ਵਲੋਂ ਮੁਕੇਸ਼ ਕੁਮਾਰ ਐੱਸ ਪੀ (ਜਾਂਚ),ਹਰਪ੍ਰੀਤ ਸਿੰਘ ਉਪ ਪੁਲਿਸ ਕਪਤਾਨ(ਡਿਟੈਕਟਿਵ),ਸੁਰਿੰਦਰ ਚਾਦ ਉਪ ਪੁਲਿਸ ਕਪਤਾਨ (ਐਚ ਅਤੇ ਐੱਫ )ਅਤੇ ਸਰਵਣ ਸਿੰਘ ਬੱਲ ਉਪ ਪੁਲਿਸ ਕਪਤਾਨ ਸਬ ਡਵੀਸਨ ਬੰਗਾ ਦੀ ਅਗਵਾਈ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਵਲੋਂ ਸੀ ਸੀ ਟੀ ਵੀ ਕਮਰਿਆਂ ਨੂੰ ਖਗਾਲਿਆ ਗਿਆ, ਸਕੀ ਵਿਅਕਤੀਆਂ ਤੋਂ ਡੁਗਾਈ ਨਾਲ ਪੁੱਛ ਗਿੱਛ ਕੀਤੀ ਅਤੇ ਟੈਕਨੀਕਲ ਤਰੀਕੇ ਵਰਤੇ ਗਏ ਜਿਸ ਦੇ ਸਾਰਥਕ ਨਤੀਜੇ ਵਜੋਂ 2 ਕਾਤਲ ਦੋਸ਼ੀਆਂ ਰਣਜੀਤ ਕੁਮਾਰ ਉਰਫ ਘੋਗਾ ਪੁੱਤਰ ਬਲਿਹਾਰ ਚੰਦ ਵਾਸੀ ਜੀਂਦੋਵਾਲ ਥਾਣਾ ਸਿਟੀ ਬੰਗਾ ਅਤੇ ਹਰੀਚੰਦ ਉਰਫ ਹੈਰੀ ਪੁੱਤਰ ਨਰਾਇਨ ਦਾਸ ਵਾਸੀ ਪਿੰਡ ਭਘੋਰਾ ਥਾਣਾ ਸਦਰ ਨਵਾਂਸ਼ਹਿਰ ਹਾਲ ਵਾਸੀ ਬਾਬਾ ਗੋਲਾ ਪਾਰਕ ਬੰਗਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਂਸਲ ਕੀਤੀ | ਦੋਸ਼ੀਆਂ ਪਾਸੋ ਇਸ ਵਾਰਦਾਤ ਵਿੱਚ ਮਿਤ੍ਰਕ ਨੂੰ ਕਤਲ ਕਰਨ ਲਈ ਵਰਤਿਆ ਦਾਤਰ, ਲੁਟੀ ਰਕਮ ਵਿੱਚੋ 16620 ਰੁ: ਤੇ ਮੋਬਾਈਲ ਫੋਨ ਅਤੇ ਵਰਤਿਆ ਗਿਆ ਮੋਟਰਸਾਈਕਲ ਨੰਬਰ ਪੀ ਬੀ -ਏਬੀ 2524 ਵੀ ਬਰਾਮਦ ਕੀਤਾ ਗਿਆ |
ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਤੋਂ ਇਹ ਗੱਲ ਸਾਮਣੇ ਆਈ ਹੈ ਕਿ ਹਰੀਚੰਦ ਉਰਫ ਹੈਰੀ ਪਹਿਲਾ ਮਿਤ੍ਰਕ ਵਿਨੇ ਵਰਮਾ ਨਾਲ ਜਾਖੂ ਗੈਸ ਏਜੇਂਸੀ ਤੇ ਹੀ ਕੰਮ ਕਰਦਾ ਸੀ ਕੇ ਇਸ ਪਾਸ ਸੀਲੈਂਡਰ ਡਲਿਵਰੀ ਦਾ ਕੈਸ਼ ਬੈਗ ਹੁੰਦਾ ਹੈ ਸਾਜਿਸ ਤਹਿਤ ਇਸ ਨੇ ਆਪਣੇ ਸਾਥੀ ਨਾਲ ਮਿਲ ਕੇ ਮਿਤ੍ਰਕ ਨੂੰ ਸੀਲੈਂਡਰ ਡਲਿਵਰੀ ਕਰਨ ਦੇ ਬਹਾਨੇ ਪਿੰਡ ਖਟਕੜ ਖੁਰਦ ਤੋਂ ਝਿੱਕਾ ਵੱਲ ਬੁਲਾਈਆ ਅਤੇ ਹਰੀਚੰਦ ਆਪ ਸੀਲੈਂਡਰ ਰੇਹੜੀ ਪਿੱਛੇ ਬੈਠ ਗਿਆ ਅਤੇ ਕੁਝ ਦੂਰ ਜਾਂ ਕੇ ਇਸ ਦੋਨਾਂ ਦੋਸ਼ੀਆਂ ਨੇ ਵਿਨੇ ਵਰਮਾ ਤੇ ਮੋਟਰ ਰੇਹੜੀ ਚਲਾਉਦੇ ਹੋਏ ਦੇ ਪਿੱਛੋਂ ਦਾਤਰ ਨਾਲ ਸਿਰ ਪਿੱਛੇ ਕਈ ਵਾਰ ਕਰਕੇ ਕਤਲ ਕਰ ਦਿਤਾ ਅਤੇ ਉਸਦਾ ਕੈਸ਼ ਬੈਗ ਅਤੇ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ | ਜਿਸ ਤੇ ਥਾਣਾ ਸਿਟੀ ਬੰਗਾ ਵਿੱਚ ਐੱਸ ਐਚ ਓ ਮਹਿੰਦਰ ਸਿੰਘ ਵਲੋਂ ਅ /ਧ 302 ਭ ਦ ਤਹਿਤ ਦਰਜ ਕੀਤੇ ਮੁਕਦਮੇ ਵਿੱਚ 397,34 ਭ:ਦ ਦਾ ਵਾਧਾ ਕੀਤਾ ਗਿਆ ਹੈ |ਐੱਸ ਐਚ ਓ ਥਾਣਾ ਸਿਟੀ ਬੰਗਾ ਮਹਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ |
No comments:
Post a Comment