Sunday, January 1, 2023

ਪੱਤਰਕਾਰ ਭਾਈਚਾਰੇ ਵਲੋਂ ਨਵੇਂ ਵਰ੍ਹੇ ਦੀ ਆਮਦ ’ਤੇ ਖਟਕਡ਼ ਕਲਾਂ ਵਿਖੇ ਨਮਨ:****2022 ਨੂੰ ਅਲਵਿਦਾ ਤੇ 2023 ਨੂੰ ਜੀ ਆਇਆਂ ਕਿਹਾ

ਖਟਕਡ਼ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ’ਤੇ ਨਮਨ ਕਰਨ ਉਪਰੰਤ ਬੰਗਾ ਦਾ ਪੱਤਰਕਾਰ ਭਾਈਚਾਰਾ।

ਬੰਗਾ, 1ਜਨਵਰੀ (ਮਨਜਿੰਦਰ ਸਿੰਘ) ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਬੰਗਾ ਦੇ ਪੱਤਰਕਾਰ ਭਾਈਚਾਰੇ ਵਲੋਂ ਚੇਅਰਮੈਨ ਇੰਜੀ:ਹਰਮੇਸ਼ ਵਿਰਦੀ ਦੇ ਦਿਸ਼ਾ ਨਿਰਦੇਸ਼ ਅਤੇ ਕਾਰਜਕਾਰੀ ਪ੍ਰਧਾਨ ਮੈਡਮ ਜਤਿੰਦਰ ਕੌਰ ਮੂੰਗਾ ਦੀ ਅਗਵਾਈ ਵਿੱਚ ਨਵੇਂ ਸਾਲ ਦੀ ਆਮਦ ਮੌਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕਡ਼ ਕਲਾਂ ਵਿਖੇ ਸਥਾਪਿਤ ਯਾਦਗਾਰ ’ਤੇ ਇਕੱਤਰ ਹੋ ਕੇ ਨਮਨ ਕੀਤਾ। ਉਹਨਾਂ ਅਹਿਦ ਲਿਆ ਕਿ ਉਹ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੀਡੀਆ ਰਾਹੀਂ ਪਾਰਦਰਸ਼ੀ ਨਜ਼ਰੀਏ ਰਾਹੀਂ ਆਵਾਜ਼ ਬੁਲੰਦ ਕਰਨ ਦੇ ਨਾਲ ਨਾਲ ਪ੍ਰਾਪਤੀਆਂ ਵਾਲੇ ਅਦਾਰਿਆਂ ਅਤੇ ਵਿਅਕਤੀ ਵਿਸ਼ੇਸ਼ ਦੇ ਜੀਵਨ ਸੰਘਰਸ਼ ਬਾਰੇ ਵੀ ਪਹਿਲਾਂ ਵਾਂਗ ਚਾਨਣਾ ਪਾਉਂਦੇ ਰਹਿਣਗੇ ਸਮਾਰਕ ’ਤੇ ਸਿਜਦਾ ਕਰਨ ਵਾਲਿਆਂ ਵਿੱਚ ਜਸਬੀਰ ਸਿੰਘ ਨੂਰਪੁਰ, ਹਰਮੇਸ਼ ਵਿਰਦੀ,ਜਤਿੰਦਰ ਕੌਰ ਮੂੰਗਾ, ਨਵਕਾਂਤ ਭਰੋਮਜਾਰਾ,  ਸੁਰਜੀਤ ਮਜਾਰੀ, ਮੁਨੀਸ਼ ਚੁੱਘ ਨਰਿੰਦਰ ਮਾਹੀ,  ਪ੍ਰਵੀਰ ਅੱਬੀ, ਧਰਮਵੀਰ ਪਾਲ, ਪ੍ਰਭਜੋਤ ਸਿੰਘ, ਬਿੱਟੂ ਭੱਟੀ ਆਦਿ ਸ਼ਾਮਲ ਸਨ। ਪੱਤਰਕਾਰ ਭਾਈਚਾਰੇ ਵੱਲੋਂ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਲਈ ਨਾਅਰੇ ਬੁਲੰਦ ਕਰਦਿਆਂ ਆਪਣੇ ਹਿੱਤਾਂ ਤੇ ਹੱਕਾਂ ਲਈ ਅਵਾਜ਼ ਵੀ ਉਠਾਈ ਗਈ|
(ਡਾ :ਸੁਖਵਿੰਦਰ ਕੁਮਾਰ ਸੁੱਖੀ ਸ਼ਹੀਦਾਂ ਨੂੰ ਸਿਜਦਾ ਕਰਨ ਉਪਰੰਤ ਪੱਤਰਕਾਰ ਭਾਈਚਾਰੇ ਅਤੇ ਹਲਕਾ ਵਾਸੀਆਂ ਨਾਲ ਮੁਬਾਰਕਾਂ ਸਾਂਝੀਆਂ ਕਰਦੇ ਹੋਏ )
ਇਸ ਮੌਕੇ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੀ ਆਪਣੇ ਸਾਥੀਆਂ ਸਮੇਤ ਪੁੱਜੇ ਹੋਏ ਸਨ। ਉਹਨਾਂ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਪੱਤਰਕਾਰ ਭਾਈਚਾਰੇ ਵੱਲੋਂ ਸਮਾਜ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਹਲਕਾ ਵਾਸੀਆਂ ਅਤੇ ਪੱਤਰਕਾਰ ਭਾਈਚਾਰੇ ਨਾਲ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਸਾਂਝੀਆਂ ਕੀਤੀਆਂ। 
ਇਸ ਤੋਂ ਪਹਿਲਾਂ ਨਵੇਂ ਸਾਲ ਦੀ ਪੂਰਵ ਸੰਧਿਆਂ ’ਤੇ ਪੰਜਾਬ ਐਂਡ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਦੀ ਸਬ ਡਵੀਜਨ ਇਕਾਈ ਬੰਗਾ ਦੇ ਬੈਨਰ ਹੇਠ ਸਥਾਨਕ ਪਟਵਾਰੀ ਸਵੀਟ ਸ਼ਾਪ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ।  ਮੀਟਿੰਗ ਦੌਰਾਨ ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਜਦੋਂ ਕਿ ਕਾਰਜਕਾਰੀ ਪ੍ਰਧਾਨ ਜਤਿੰਦਰ ਕੌਰ ਮੂੰਗਾ ਨੇ ਸਵਾਗਤੀ ਸ਼ਬਦ ਕਹੇ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਯੂਨੀਅਨ ਦੇ ਚੇਅਰਮੈਨ ਹਰਮੇਸ਼ ਵਿਰਦੀ ਅਤੇ ਮੁੱਖ ਸਲਾਹਕਾਰ ਸੁਰਜੀਤ ਮਜਾਰੀ ਨੇ ਸਾਰਿਆਂ ਨੂੰ ਇੱਕਜੁਟਤਾ ਦੀ ਅਪੀਲ ਕਰਦਿਆਂ ਪੱਤਰਕਾਰ ਭਾਈਚਾਰੇ ਦੇ ਹਿੱਤਾਂ ਦੀ ਸੁਰੱਖਿਆ ਅਤੇ ਸਮਾਜਿਕ ਮੁੱਦਿਆਂ ’ਤੇ ਨਿਰਪੱਖ ਹੋ ਕੇ ਅੱਗੇ ਵੱਧਣ ਦਾ ਹੋਕਾ ਦਿੱਤਾ। ਇਸ ਮੌਕੇ ਬੰਗਾ ਇਲਾਕੇ ਤੋਂ ਵੱਖ ਵੱਖ ਅਖ਼ਬਾਰਾਂ ਦੀ ਪ੍ਰਤੀਨਿੱਧਤਾ ਕਰਦੇ ਪੱਤਰਕਾਰਾਂ ਨੇ ਭਾਰੀ ਗਿਣਤੀ ’ਚ ਸਮੂਲੀਅਤ ਕੀਤੀ। 





No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...