ਬੰਗਾ, 10 ਜਨਵਰੀ (ਮਨਜਿੰਦਰ ਸਿੰਘ, ਜਤਿੰਦਰ ਕੌਰ ਮੂੰਗਾ )
ਪਿੰਡ ਪੱਦੀ ਮੱਠਵਾਲੀ ਵਿਖੇ ‘ਲੋਹਡ਼ੀ ਧੀਆਂ ਦੀ’ ਬੈਨਰ ਹੇਠ 11 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 11ਵਜੇ ਸਮਾਗਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਸਮਾਗਮ ਵਿਰਦੀ ਪਰਿਵਾਰ ਵਲੋਂ ਆਪਣੀ ਧੀ ਅਨਾਇਸ਼ਾ ਦੇ ਜਨਮ ਦੀ ਖੁਸ਼ੀ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਨਵਜੋਤ ਸਾਹਿਤ ਸੰਸਥਾ (ਰਜਿ.) ਔਡ਼ ਦੇ ਮੰਚ ਤੋਂ ਵੱਖ ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਧੀਆਂ ਦੇ ਗੀਤ ਪੇਸ਼ ਕਰਨਗੀਆਂ।
ਇਹ ਜਾਣਕਾਰੀ ਦਿੰਦਿਆਂ ਅਨਾਇਸ਼ਾ ਦੇ ਪਡ਼ਦਾਦੀ ਬੀਬੀ ਗੁਰੋ ਦੇਵੀ, ਦਾਦੀ ਪ੍ਰਵੀਨ ਵਿਰਦੀ, ਮਾਤਾ ਮਲਿਕਾ ਵਿਰਦੀ ਅਤੇ ਨਾਨੀ ਜੁਗਿੰਦਰ ਕੌਰ ਨੇ ਦੱਸਿਆ ਕਿ ਗੀਤ ਪੇਸ਼ ਕਰਨ ਵਾਲੀਆਂ ਬੱਚੀਆਂ ਨੂੰ ਪ੍ਰਮਾਣ ਪੱਤਰ, ਯਾਦਗਾਰੀ ਚਿੰਨ੍ਹ, ਵਰਦੀਆਂ ਅਤੇ ਨਗਦੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਬੀਬੀ ਹਰਮੇਸ਼ ਕੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਉਹਨਾਂ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਮੰਡਲ ’ਚ ਸੰਸਥਾ ਦੇ ਪ੍ਰਧਾਨ ਮੈਡਮ ਰਜਨੀ ਸ਼ਰਮਾ ਸ਼ਾਮਲ ਹੋਣਗੇ ਜਦੋਂ ਕਿ ਮੰਚ ਦਾ ਸੰਚਾਲਨ ਸੰਸਥਾ ਦੇ ਸਕੱਤਰ ਅਮਰਜੀਤ ਜਿੰਦ ਅਤੇ ਖਜ਼ਾਨਚੀ ਨੀਰੂ ਜੱਸਲ ਸਾਂਝੇ ਰੂਪ ’ਚ ਕਰਨਗੇ। ਇਸ ਦੇ ਨਾਲ ਹੀ ਮਿਸ਼ਨਰੀ ਗਾਇਕਾ ਪ੍ਰੇਮ ਲਤਾ ਸਮਾਜਿਕ ਪ੍ਰੀਵਰਤਨ ਅਤੇ ਸੱÎਭਿਆਚਰਕ ਗੀਤਾਂ ਦਾ ਪ੍ਰੋਗਰਾਮ ਪੇਸ਼ ਕਰਨਗੇ।
No comments:
Post a Comment