Friday, March 24, 2023

ਸਮਾਜ, ਸ਼ਹੀਦ ਭਗਤ ਸਿੰਘ ਵਲੋਂ ਪਾਏ ਪੂਰਨਿਆਂ ਤੇ ਚਲੇ - ਰਾਜਾ ਵੜਿੰਗ

ਬੰਗਾ 24,ਮਾਰਚ (ਮਨਜਿੰਦਰ ਸਿੰਘ )
ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੀ ਲੀਡਰਸ਼ਿਪ ਅਤੇ ਸਾਥੀਆਂ ਸਮੇਤ ਖਟਕੜਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਆਦਮ ਕਦ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕਰਨ  ਸ਼ਹੀਦਾਂ ਨੂੰ ਸਿਜਦਾ ਕਰਨ ਪਹੁੰਚੇ| ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦੀ ਸੋਚ ਹੈ ਕਿ ਸਾਡਾ ਸਮਾਜ ਸ਼ਹੀਦ ਭਗਤ ਸਿੰਘ ਵਲੋਂ ਪਾਏ ਪੂਰਨਿਆਂ ਤੇ ਚਲੇ| ਨੌਜਵਾਨਾ ਦੇ ਅੱਜ ਵੀ ਉਹ ਪ੍ਰੇਰਨਾ ਸਰੋਤ ਹਨ ਅਤੇ ਰਹਿਣਗੇ | ਪੰਜਾਬ ਵਿਚ ਲਾ ਅਤੇ ਆਰਡਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਬਹੁਤ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਅਮ੍ਰਿਤਪਾਲ ਸਿੰਘ ਦੀਆਂ  ਗਤੀਵਿਧੀਆਂ ਤੇ ਠੱਲ ਪਾਉਣ ਦੀ ਸਲਾਹ ਦਿਤੀ ਸੀ ਪਰ ਸਾਡੀ ਇੱਕ ਨਾ ਮਨੀ ਗਈ, | ਉਨ੍ਹਾਂ ਕਿਹਾ ਕਿ 80, 90 ਹਜਾਰ ਜਵਾਨਾਂ ਦੀ ਸਕਿਉਰਿਟੀ ਵਿੱਚੋ ਅਮ੍ਰਿਤਪਾਲ ਦਾ ਭੱਜ ਜਾਣਾ ਸਰਕਾਰਾਂ ਦੀ ਵੱਡੀ ਨਲਾਇਕੀ ਹੈ |ਬੇਕਸੂਰੇ ਭੋਲੇ ਭਾਲੇ ਨੌਜਵਾਨਾਂ ਜੋ ਗੁਮਰਾਹ ਹੋ ਜਾਂਦੇ ਹਨ ਉਨ੍ਹਾਂ ਤੇ ਕੋਈ ਕਾਰਵਾਦੀ ਪੁਲਿਸ ਵਲੋਂ ਨਹੀਂ ਹੋਣੀ ਚਾਹੀਦੀ ਪਰ ਜਿਨ੍ਹਾਂ ਦੇ ਮਨਸੂਬੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਹਨ ਉਨ੍ਹਾਂ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਪ੍ਰਧਾਨ ਨੇ ਕਿਹਾ ਕਿ  ਪੰਜਾਬ ਵਿੱਚ ਸ਼ਾਂਤੀ ਲਿਆਉਣ ਲਈ ਕਾਂਗਰਸ ਪਾਰਟੀ ਦੇ ਲੀਡਰਾ ਵਲੋਂ ਵੱਡੀਆਂ ਕੁਬਾਨੀਆਂ  ਅਤੇ ਸ਼ਹਾਦਤਾਂ ਦਿਤੀਆਂ ਗਈਆਂ ਹਨ | ਇਸ ਮੌਕੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ, ਸਾਬਕਾ ਐਮ ਐਲ ਏ ਅੰਗਦ ਸਿੰਘ,ਸਾਬਕਾ ਐਮ ਐਲ ਏ ਚੋ : ਤਰਲੋਚਨ ਸਿੰਘ ਸੂੰਢ, ਵਿਧਾਇਕ ਰਾਜ ਕੁਮਾਰ ਚੱਬੇਵਾਲ,ਜਿਲਾ ਪ੍ਰਧਾਨ ਅਜੇ ਮੰਗੂਪੁਰ  ਸਤਵੀਰ ਸਿੰਘ ਪੱਲੀਝਿੱਕੀ,ਸਾਬਕਾ ਨਗਰ ਕੌਂਸਲ  ਬੰਗਾ ਪ੍ਰਧਾਨ ਜਤਿੰਦਰ ਕੌਰ ਮੂੰਗਾ,ਸਚਿਨ ਦੀਵਾਨ, ਸੁਰਜੀਤ ਸਹੋਤਾ, ਕੁਲਵਰਨ ਸਿੰਘ ਥਾਂਦੀਆਂ ਬਲਾਕ ਪ੍ਰਧਾਨ,ਆਦਿ ਹਜਾਰ ਸਨ  

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...