ਬੰਗਾ 15, ਜੁਲਾਈ (ਮਨਜਿੰਦਰ ਸਿੰਘ ) ਡੀ ਜੀ ਪੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਦੀਆਂ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਪੁਲਿਸ ਦੀ ਕਾਰਗੁਜਾਰੀ ਸੰਬੰਦੀ ਪੁਲਿਸ ਰੇਂਜ ਪੱਧਰ ਦੇ ਮੁਕਾਬਲੇ ਕਰਾਏ ਗਏ | ਲੁਧਿਆਣਾ ਪੁਲਿਸ ਰੇਂਜ ਵਿੱਚੋ ਸਬ ਡਵੀਸਨ ਬੰਗਾ ਦੀ ਵਧੀਆ ਕਾਰਗੁਜਾਰੀ ਨੂੰ ਦੇਖਦੇ ਹੋਏ ਬੈਸਟ ਸਬ ਡਵੀਸਨ ਐਵਾਰਡ ਦਿਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਸਬ ਡਵੀਸਨ ਬੰਗਾ ਸਰਵਣ ਸਿੰਘ ਬੱਲ ਨੇ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਬ ਡਵੀਸਨ ਬੰਗਾ ਦੇ ਚਾਰੇ ਥਾਣਿਆਂ ਦੀ ਫੋਰਸ ਵਲੋਂ ਜਿਲ੍ਹਾ ਪੁਲਿਸ ਮੁਖੀ ਸ਼੍ਰੀ ਭਾਗੀ ਰੱਥ ਸਿੰਘ ਮੀਨਾ ਦੀ ਯੋਗ ਅਗਵਾਈ ਹੇਠ ਅਣਥੱਕ ਮਿਹਨਤ ਕਰਦਿਆਂ ਨਸ਼ਿਆਂ ਨੂੰ ਠੱਲ ਪਾਉਣ,100% ਸ਼ਕਾਇਤਾਂ ਦਾ ਨਿਪਟਾਰਾ,ਸਦਭਾਵਨਾ ਪੂਰਵਕ ਪਬਲਿਕ ਡੀਲਿੰਗ,ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੁਕਤਾ ਵਿੱਚ ਵੱਡੀਆਂ ਪ੍ਰਾਪਤੀਆਂ ਕਾਰਨ ਇਹ ਸਨਮਾਨ ਆਈ ਜੀ ਲੁਧਿਆਣਾ ਰੇਂਜ ਕੌਸਤਵ ਸ਼ਰਮਾ ਜੀ ਦੇ ਹੁਕਮਾਂ ਅਨੁਸਾਰ ਦਿਤਾ ਗਿਆ ਹੈ |ਉਨ੍ਹਾਂ ਐਸ ਐਚ ਓ ਬੰਗਾ ਸਿਟੀ ਮਹਿੰਦਰ ਸਿੰਘ, ਐਸ ਐਚ ਓ ਥਾਣਾ ਸਦਰ ਬੰਗਾ ਰਾਜੀਵ ਕੁਮਾਰ, ਐਸ਼ ਐਚ ਓ ਬਹਿਰਾਮ ਰਾਜੀਵ ਕੁਮਾਰ ਅਤੇ ਐਸ ਐਚ ਓ ਥਾਣਾ ਮੁਕੰਦਪੁਰ ਮੈਡਮ ਨਰੇਸ਼ ਕੁਮਾਰੀ ਅਤੇ ਸਮੁੱਚੀ ਸਬ ਡਵੀਸਨ ਬੰਗਾ ਦੀ ਪੁਲਿਸ ਨੂੰ ਵਧਾਈ ਦਿੰਦਿਆਂ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ |
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment