ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਵਿਖੇ ਦਿਲ ਦੇ ਰੋਗ, ਛਾਤੀ ਦੇ ਰੋਗ,ਬਲੱਡ ਪ੍ਰੈੱਸਅਰ,ਸ਼ੂਗਰ,ਸਾਹ ਦਮਾ ਦੇ ਰੋਗ,ਅਤੇ ਪੇਟ ਦੇ ਆਦਿ ਰੋਗਾਂ ਦੇ ਮਾਹਰ ਡਾਕਟਰ ਗੁਰਵਿੰਦਰਪਾਲ ਸਿੰਘ (ਐਮ ਡੀ ਮੈਡੀਸਨ )ਵੱਲੋਂ ਸੇਵਾਵਾਂ ਅੱਜ ਸ਼ੁਰੂ ਕਰ ਦਿਤੀਆਂ ਗਈਆਂ।ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਆਪਣੇ ਸਾਥੀਆਂ ਸਮੇਤ ਉਚੇਚੇ ਤੌਰ ਤੇ ਸਿਰਕਤ ਕੀਤੀ।ਇਸ ਮੌਕੇ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਇਹ ਹਸਪਤਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਘੱਟ ਖ਼ਰਚ ਤੇ ਵਡਮੁੱਲੀਆਂ ਸਿਹਤ ਸਹੂਲਤਾਂ ਦੇ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨੂੰ ਬੁਲੰਦੀਆਂ ਤੇ ਪਹੁਚਾਣ ਲਈ ਉਹ ਆਪਣੇ ਵੱਲੋਂ ਵਿੱਤੀ ਸਹਾਇਤਾ ਦੇ ਨਾਲ ਐਨ ਆਈ ਵੀਰਾਂ ਅਤੇ ਸਰਕਾਰ ਨੂੰ ਵੀ ਵਿੱਤੀ ਮਦਦ ਕਰਨ ਦੀ ਪੁਰਜ਼ੋਰ ਅਪੀਲ ਕਰਨਗੇ।ਉਨ੍ਹਾਂ ਕਿਹਾ ਕਿ ਇਹ ਹਸਪਤਾਲ ਮੇਨ ਚੰਡੀਗੜ੍ਹ ਰੋਡ ਦੇ ਨਜ਼ਦੀਕ ਹੋਣ ਕਾਰਨ ਸੜਕੀ ਦੁਰਘਟਨਾ ਦੇ ਮਰੀਜ਼ਾਂ ਲਈ ਵਰਦਾਨ ਹੈ।ਇਸ ਮੌਕੇ ਡਾਕਟਰ ਮੁਕੇਸ਼ ਕੁਮਾਰ ਵੱਲੋਂ ਸ੍ਰੀ ਸਰਹਾਲ ਅਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ| ਕੁਲਜੀਤ ਸਰਹਾਲ ਨਾਲ ਪਹੁੰਚੇ ਮਹਿਮਾਨਾਂ ਵਿਚ ਬਲਬੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ,ਡਾਕਟਰ ਨਰੰਜਣ ਪਾਲ ਐਸ ਐਮ ਓ ਸਿਵਲ ਹਸਪਤਾਲ ਸੁੱਜੋਂ ,ਇੰਦਰਜੀਤ ਸਿੰਘ ਮਾਨ.ਸਾਗਰ ਅਰੋੜਾ,ਸਾਮਲ ਸਨ।ਇਸ ਮੌਕੇ ਟਰੱਸਟ ਪ੍ਰਧਾਨ ਡਾਕਟਰ ਨਾਮਦੇਵ ਬੰਗੜ,ਡਾਕਟਰ ਬਲਬੀਰ ਬੱਲ, ਡਾ ਮੁਕੇਸ਼ ਕੁਮਾਰ, ਡਾ ਰਾਜ ਕੁਮਾਰ, ਡਾ ਗੌਰਵ, ਡਾ ਕੁਲਵਿੰਦਰ,ਡਾ ਦਲਜੀਤ ਮਿੰਟੂ ਅਤੇ ਹਸਪਤਾਲ ਦਾ ਸਮੂਹ ਸਟਾਫ਼ ਹਾਜ਼ਰ ਸੀ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment