Monday, September 25, 2023

ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਕਾਰਨ ਖਟਕੜ੍ਹ ਕਲਾਂ ਵਿਖੇੇ ਕੀਤੀ ਜਾਵੇਗੀ ਰੋਸ ਰੈਲੀ--ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ******------******18 ਸਾਲ ਤੋਂ ਹੋ ਰਹੀ ਹੈ ਕੰਪਿਊਟਰ ਅਧਿਆਪਕਾਂ ਦੀ ਲੁੱਟ –ਖਸੁੱਟ

ਬੰਗਾ,25ਸਤੰਬਰ (ਮਨਜਿੰਦਰ ਸਿੰਘ )
ਪੰਜਾਬ ਸਰਕਾਰ ਦੀ ਕੰਪਿਊਟਰ ਅਧਿਆਪਕਾਂ ਪ੍ਰਤੀ ਟਾਲ ਮਟੋਲ ਅਤੇ ਲਾਰੇ ਲੱਪੇ ਦੀ ਨੀਤੀ ਤੋਂ ਤੰਗ ਹੋ ਕੇ ਮਹਾਨ ਦੇਸ਼ ਭਗਤ “ਸਰਦਾਰ  ਭਗਤ ਸਿੰਘ ” ਦੇ ਜਨਮ ਦਿਹਾੜੇ ਤੇ 18 ਸਾਲ ਤੋਂ ਹੋ ਰਹੀ ਕੰਪਿਊਟਰ ਅਧਿਆਪਕਾਂ ਦੇ ਸ਼ੋਸ਼ਣ ਦੀ ਗਾਥਾ ਆਮ ਜਨਤਾ ਤੱਕ ਉਜਾਗਰ ਕਰਨ ਲਈ , 28 ਸਤੰਬਰ ਦੀ ਖਟਕੜ੍ਹ ਕਲਾਂ ਦੀ ਰੈਲੀ ਸਬੰਧੀ  ਬੰਗਾ (ਨਵਾਂ ਸ਼ਹਿਰ ) ਵਿਖੇ ਪ੍ਰੈਸ ਕਾਨਫਰੰਸ ਸੂਬਾ ਪ੍ਰਧਾਨ ਗੁਰਵਿੰੰਦਰ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਸੂਬਾ ਪੱਧਰੀ ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂ ਸ਼ਾਮਿਲ ਹੋਏ।ਭਾਵੇਂ 2011 ਵਿੱਚ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਵਿੱਚ ਨਿਯੁਕਤੀ ਪੱਤਰਾਂ ਅਨੁਸਾਰ ਪੰਜਾਬ ਸਿਵਲ ਸਰਵਿਸ ਸੇਵਾਵਾਂ ਨਿਯਮਾਂ ਤਹਿਤ ਰੈਗੂਲਰ ਕਰ ਦਿੱਤਾ ਪਰ ਪੰਜਾਬ ਸਿਵਲ ਸਰਵਿਸ ਸੇਵਾ ਨਿਯਮ ਪੂਰਨ ਰੂਪ ਵਿੱਚ ਕੰਪਿਊਟਰ ਅਧਿਆਪਕਾਂ ਤੇ ਲਾਗੂ ਨਹੀਂ ਕੀਤੇ ਗਏ , ਜਿਸ ਸਬੰਧੀ ਵਰਤਮਾਨ ਭਗਵੰਤ ਮਾਨ ਪੰਜਾਬ ਸਰਕਾਰ ਨਾਲ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਹਨ । ਜਿਸ ਵਿੱਚ  ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ ਕੋਈ ਵੀ ਹੱਲ ਨਹੀ ਕੀਤਾ ਜਾ ਰਿਹਾ ਹੈ।ਬੇਸ਼ੱਕ ਪਿਛਲੇ ਸਾਲ 15 ਸਤੰਬਰ 2022 ਵਿੱਚ ਅਨੇਕਾਂ ਵਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਖਬਾਰਾਂ, ਸ਼ੋਸ਼ਲ ਮੀਡੀਆ ਅਤੇ ਆਮ ਆਦਮੀ ਪਾਰਟੀ ਦੇ ਵੱਖ-2 ਮੰਚਾਂ ਤੇ ਕੰਪਿਊਟਰ ਅਧਿਆਪਕਾਂ ਨੁੰ ਦੀਵਾਲੀ ਦੇ ਮੌਕੇ ਤੇ ਬਣਦੇ ਲਾਭ ਦੇਣ ਦਾ ਐਲਾਨ ਕੀਤਾ ਸੀ ਜੋ ਇੱਕ ਸਾਲ ਬੀਤ ਜਾਣ ਉਪਰੰਤ ਵੀ ਪੂਰਾ ਨਹੀਂ ਕੀਤਾ ਗਿਆ ।ਪੰਜਾਬ ਸਰਕਾਰ ਨੇ  18 ਸਾਲ ਸੇਵਾ ਨਿਭਾ ਚੁੱਕੇ 90 ਦੇ ਕਰੀਬ ਮ੍ਰਿਤਕ ਕੰਪਿਊਟਰ ਅਧਿਆਪਕਾਂ ਦੇ ਪਰਿਵਾਰਾਂ ਦੀ ਵੀ ਬਾਹ ਨਹੀ ਫੜੀ , ਉਹਨਾ ਨੂੰ ਕੋਈ ਵੀ ਵਿੱਤੀ ਸਹਾਇਤਾ ਨਹੀਂ ਦਿੱਤੀ ਗਈ , ਜਿਸ ਕਾਰਨ ਉਹਨਾਂ ਦੇ ਪਰਿਵਾਰ ਸੜਕਾਂ ਤੇ ਰੁੱਲਣ ਲਈ ਮਜਬੂਰ ਹਨ।ਕੰਪਿਊਟਰ ਅਧਿਆਪਕ ਹੁਣ ਅਪਣਾ ਭਵਿੱਖ ਸੁਰੱਖਿਅਤ ਨਾ ਸਮਝਦੇ ਹੋਏ ਅਸਤੀਫੇ ਦੇ ਕੇ ਅਪਣੇ ਚੰਗੇ ਭੱਵਿਖ ਲਈ ਦੇਸ਼ ਵਿਦੇਸ਼ ਵਿੱਚ ਜਾ ਰਹੇ ਹਨ ਜੋ ਕਿ ਪੰਜਾਬ ਸਰਕਾਰ ਦੀ ਖਾਮੀਆਂ ਦਾ ਹਿੱਸਾ ਹੈ ਕਿਉਂਕਿ ਅਠਾਰਾਂ ਸਾਲ ਦੀ ਸੇਵਾ ਦੌਰਾਨ ਅੱਜ ਤੱਕ ਜੋ ਬਾਕੀ ਸਰਕਾਰੀ ਮੁਲਜਮਾਂ ਵਾਂਗ ਕੰਪਿਊਟਰ ਅਧਿਆਪਕਾਂ ਦੇ ਬਣਦੇ ਲਾਭ ਜਿਵੇਂ ਪੰਜਾਬ ਸਿਵਲ ਸਰਵਿਸ ਸੇਵਾ ਨਿਯਮ ਪੂਰਨ ਰੂਪ ਵਿਚ ਲਾਗੂ ਕਰਨਾ, 6ਵਾਂ ਪੇਅ ਕਮਿਸ਼ਨ, ਏ.ਸੀ.ਪੀ., ਨੋਕਰੀ ਦੌਰਾਨ ਮੋਤ ਹੋ ਜਾਣ ਕਰਕੇ ਆਸ਼ਰਿਤਾਂ ਨੂੰ ਸਰਕਾਰੀ ਸੇਵਾ ਵਿੱਚ ਨੋਕਰੀ, ਮੈਡੀਕਲ ਪ੍ਰਤੀਪੂਰਤੀ, ਫੈਮਿਲੀ ਪੈਨਸ਼ਿਨ, ਛੁੱਟੀਆਂ ਅਤੇ ਹੋਰ ਵਿੱਤੀ ਲਾਭ  ਰੋਕ ਰੱਖੇ ਹਨ, ਜਿਨ੍ਹਾਂ ਨੂੰ ਕੰਪਿਊਟਰ ਅਧਿਆਪਕਾਂ ਤੇ ਬਗੈਰ ਦੇਰੀ ਤਰੰੁਤ ਲਾਗੂ ਕੀਤਾ ਜਾਵੇ । ਰੈਲੀ ਦੌਰਾਨ ਕੰਪਿਊਟਰ ਅਧਿਆਪਕਾਂ ਨਾਲ 18 ਸਾਲਾ ਤੋਂ ਕੀਤੇ ਜਾ ਰਹੇ ਸ਼ੋਸ਼ਣ  ਨੂੰ ਲੋਕਾਂ ਵਿੱਚ ਪ੍ਰਚਾਰਿਆ ਜਾਵੇਗਾ ਅਤੇ ਪੰਜਾਬ ਸਰਕਾਰ ਦਾ ਇਹ ਪੱਖ ਰੈਲੀ ਦੌਰਾਨ ਆਮ ਲੋਕਾਂ ਸਾਹਮਣੇ ਉਜਾਗਰ ਕਰਕੇ ਕੰਪਿਊਟਰ ਅਧਿਆਪਕ ਵਿਰੋਧੀ , ਪੰਜਾਬ ਸਰਕਾਰ ਦੇ ਚਿਹਰੇ ਨੂੰ ਪੇਸ਼ ਕੀਤਾ ਜਾਵੇਗਾ , ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ  ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ,  ਅਨਿਲ ਐਰੀ ਮੀਤ ਪ੍ਰਧਾਨ,  ਏਕਮਉਕਾਰ ਸਿੰਘ ਮੀਤ ਪ੍ਰਧਾਨ, ਸਿਕੰਦਰ ਸਿੰਘ ਮੀਤ, ਪਰਮਵੀਰ ਸਿੰਘ ਪੰਮੀ, ਪਰਮਿੰਦਰ ਸਿੰਘ ਘੁਮਾਣ ਅਤੇ ਹਰਪ੍ਰੀਤ ਸਿੰਘ ਜਨਰਲ ਸਕੱਤਰ, ਅਮਰਦੀਪ ਸਿੰਘ ਤੇ ਪ੍ਰਦੀਪ ਮਲੂਕਾ ਕਾਨੂਨੀ ਸਲਾਹਕਾਰ, ਗੁਰਦੀਪ ਸਿੰਘ ਬੈਂਸ ਜੁਇੰਟ ਸਕੱਤਰ , ਗੁਰਪ੍ਰੀਤ ਸਿੰਘ ਟੋਹੜਾ ਪ੍ਰਮੁੱਖ ਸਲਾਹਕਾਰ, ਹਰਜੀਤ ਸਿੰਘ ਵਿੱਤ ਸਕੱਤਰ,ਪਰਮਜੀਤ ਸਿੰਘ ਵਿੱਤ ਸਕੱਤਰ ,ਹਰਮਿੰਦਰ ਸਿੰਘ ਸੰਧੂ ਪ੍ਰੈਸ ਸਕੱਤਰ, ਹਰਜਿੰਦਰ ਮਹਿਸਮਪੁਰ ਪ੍ਰੈਸ ਸਕੱਤਰ,ਹਰਭਗਵਾਨ ਸਿੰਘ ਸਟੇਜ ਸਕੱਤਰ, ਹਰਜਿੰਦਰ ਸਿੰਘ ਨਵਾਂ ਸ਼ਹਿਰ, , ਰਾਜਵਿੰਦਰ ਲਾਖਾ, ਕੁਨਾਲ ਕਪੂਰ,ਜਗਤਾਰ ਸਿੰਘ, ਅਮਰਜੀਤ ਸਿੰਘ, ਅਮਨਜੋਤੀ, ਮੈਡਮ ਰਾਖੀ ਮੰਨਨ, ਮੈਡਮ ਰਾਜਵੰਤ ਕੌਰ, ਮੈਡਮ ਸੁਖਜੀਤ ਸਹਣਾ, ਜਿਲਾ ਪ੍ਰਧਾਨ  ਸੱਤਪ੍ਰਤਾਪ ਸਿੰਘ ਮਾਨਸਾ, ਜਗਦੀਸ਼ ਸ਼ਰਮਾਂ ਸੰਗਰੂਰ, ਹਨੀ ਗਰਗ ਪਟਿਆਲਾ, ਗੁਰਪਿੰਦਰ ਗੁਰਦਾਸ ਪੁਰ, ਪ੍ਰਦੀਪ ਬੈਰੀ ਮੁਕਤਸਰ, ਅਮਨਦੀਪ ਸਿੰਘ ਪਠਾਨਕੋਟ, ਰਮਨ ਕੁਮਾਰ ਜਲੰਧਰ, ਜਸਵਿੰਦਰ ਸਿੰਘ ਲੁਧਿਆਣਾ ,ਨਵਤੇਜ ਸਿੰਘ ਫਤਿਹਗੜ ਸਾਹਿਬ , ਜਗਸੀਰ ਸਿੰਘ ਫਰੀਦਕੋਟ. ਰਾਕੇਸ਼ ਸਿੰਘ ਮੋਗਾ, ਸੀਤਲ ਸਿੰਘ ਤਰਨਤਾਰਨ, ਦਵਿੰਦਰ ਸਿੰਘ ਫਿਰੋਜਪੁਰ ,ਸੱਤਿਆ ਸਰੂਪ ਫਾਜਿਲਕਾਂ, ਗਗਨਦੀਪ ਸਿੰਘ ਅਮ੍ਰਿਤਸਰ, ਰਵਿੰਦਰ ਸਿੰਘ ਹੁਸ਼ਿਆਰਪੁਰ, ਅਮਰਜੀਤ ਸਿੰਘ ਕਪੂਰਥਲਾ, ਰੋਬਿਨ ਮਲੇਰਕੋਟਲਾ ੍ਰਪ੍ਰਦੀਪ ਕੁਮਾਰ ਬਰਨਾਲਾ, ਰਮਨ ਕੁਮਾਰ ਕਪੂਰਥਲਾ , ਈਸ਼ਰ ਸਿੰਘ ਬਠਿੰਡਾ ਆਗੂ ਸਾਮਿਲ ਸਨ। 

ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਨੇ ਨਵੀਆਂ ਨਿਯੁਕਤੀਆਂ ਕੀਤੀਆਂ :

ਬੰਗਾ,25ਸਤੰਬਰ(ਮਨਜਿੰਦਰ ਸਿੰਘ )
ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਵੱਲੋਂ ਨਵਾਂ ਸ਼ਹਿਰ ਵਿਧਾਨ ਸਭਾ ਹਲਕਾ ਦੀਆਂ ਨਿਯੁਕਤੀਆਂ ਕਰਦੇ ਹੋਏ, ਵਿਧਾਨ ਸਭਾ ਦਾ ਪ੍ਰਧਾਨ ਧਰਮਿੰਦਰ ਕਲਿਆਣ (ਭੋਰਾ) ਅਤੇ ਵਿਧਾਨ ਸਭਾ ਯੂਥ ਪ੍ਰਧਾਨ ਰਵਿੰਦਰ ਸਿੰਘ ਜੀ (ਸੂਰਾਪੁਰ) ਨੂੰ ਐਲਾਨ ਕੀਤਾ ਗਿਆ| ਇਹ ਐਲਾਨ ਜ਼ਿਲਾ ਪ੍ਰਧਾਨ ਕੇਸਰ ਗਿੱਲ ਵਲੋਂ  ਕੀਤਾ ਗਿਆ| ਇਸ ਮੌਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼ਿੰਗਾਰਾ ਸਿੰਘ ਕਲਿਆ,ਨੈਸ਼ਨਲ ਜਨਰਲ ਸਕੱਤਰ ਦੀਪਕ ਘਈ ਜੋ ਕਿ ਪਹਿਲਾ ਪੰਜਾਬ ਇੰਚਾਰਜ਼ ਸਨ ਉਨ੍ਹਾਂ ਨੂੰ ਸਟੇਟ ਬਾਡੀ ਤੋਂ ਰਾਸ਼ਟਰੀ ਬਾਡੀ ਵਿਚ ਅਹੁਦੇਦਾਰੀ ਤਬਦੀਲ ਕੀਤੀ ਗਈ ਹੈ  ਇਸ ਤੋਂ ਇਲਾਵਾ ਬੰਗਾ ਵਿਧਾਨ ਸਭਾ ਦੇ ਪ੍ਰਧਾਨ ਰਿਸ਼ੀ ਸਹੋਤਾ , ਮੀਨਾ ਘਈ, ਸੁਨੀਤਾ ਰਾਣੀ, ਬਲਦੇਵ ਹੰਸ, ਸ਼ੀਤਲ ਬਾਲੀ, ਅਮਨਦੀਪ,ਦੀਪਕ ਚੌਟਾਲਾ, ਗੋਰਾ ਹੰਸ, ਸ਼ਮੀ ਕਮਾਮ ਆਦਿ  ਹੋਰ ਵੀ ਸਾਥੀ ਹਾਜਰ ਸਨ| ਧਰਮਿੰਦਰ ਕਲਿਆਣ ਨੇ ਦੱਸਿਆ ਕੀ ਨਵਾਂ ਸ਼ਹਿਰ ਵਿਧਾਨ ਸਭਾ ਦੇ ਕੁਝ ਪਿੰਡਾਂ ਦੇ ਮੁੱਖ ਸਾਥੀ ਪਹੁੰਚੇ ਹਨ ਜਿਵੇਂ ਖਟਕੜ ਕਲਾਂ, ਕਾਮਾ, ਨੌਰਾ, ਬੈਂਸਾਂ, ਭੰਗਲਾ, ਕਰੀਹਾ, ਜਾਡਲਾ, ਸੁਣਾਵਾਂ  ਇਹਨਾਂ ਸਾਥੀਆਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਬਣਦਾ ਅਹੁਦਾ ਐਲਾਨ ਕੀਤਾ ਜਾਵੇਗਾ। 

Thursday, September 14, 2023

ਡਾ. ਐਸ.ਐਸ. ਆਹਲੂਵਾਲੀਆ ਨੇ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਲਗਵਾਈ ਹਾਜ਼ਰੀ

ਬੰਗਾ, 14 ਸਤੰਬਰ, 2023(ਮਨਜਿੰਦਰ ਸਿੰਘ )
 ਅੱਜ  ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ, ਪਿੰਡ ਮਜਾਰਾ ਨੌ ਅਬਾਦ, ਵਿਖੇ ਰਾਜਾ ਸਾਹਿਬ ਦੀ 83ਵੀਂ ਸਲਾਨਾ ਬਰਸੀ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਨਾਲ ਬੰਗਾ ਤੋਂ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ, ਮਾਰਕਿਟ ਕਮੇਟੀ ਬੰਗਾ ਦੇ ਚੇਅਰਮੈਨ ਬਲਵੀਰ ਸਿੰਘ ਕਰਨਾਣਾ ਅਤੇ ਵਪਾਰ ਮੰਡਲ ਬੰਗਾ ਦੇ ਚੇਅਰਮੈਨ ਸਾਗਰ ਅਰੋੜਾ ਬਲਬੀਰ ਪਾਬਲਾ, ਕੁਲਵੀਰ ਪਾਬਲਾ ਵੀ ਮੌਜੂਦ ਰਹੇ।
ਇਸ ਮੌਕੇ  ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਜਾ ਸਾਹਿਬ ਦੀ 83ਵੀਂ ਬਰਸੀ ਦੇ ਸਬੰਧ ਪਿਛਲੇ 70 ਦਿਨਾਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਸਾਹਿਬ ਦੀ ਲੜੀ ਚੱਲ ਰਹੀ ਸੀ। ਭਾਦੋਂ ਦੇ ਮਹੀਨੇ ਦੀ ਮੱਸਿਆ ਨੂੰ ਹਰ ਸਾਲ ਰਾਜਾ ਸਾਹਿਬ ਦੀ ਬਰਸੀ ਮਨਾਈ ਜਾਂਦੀ ਹੈ। ਮੰਗਲਵਾਰ ਤੋਂ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ। ਇਸ ਮੌਕੇ ਹਜ਼ਾਰਾਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀ ਲਗਵਾਈ। 
ਉਨ੍ਹਾਂ ਅੱਗੇ ਦੱਸਿਆ ਕਿ 12 ਸਤੰਬਰ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਕੱਢਿਆ ਗਿਆ, ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ। ਉਨ੍ਹਾਂ ਅੱਗੇ ਦੱਸਿਆ ਕਿ ਰਾਜਾ ਸਾਹਿਬ ਦੇ ਨਾਮ ਤੇ ਪਿੰਡ ਵਿੱਚ ਸ੍ਰੀ ਨਾਭ ਕੰਵਲ ਚੈਰੀਟੇਬਲ ਹਸਪਤਾਲ ਵੀ ਚਲਾਇਆ ਜਾ ਰਿਹਾ ਹੈ। ਜਿਸਦੇ ਵਿੱਚ 70 ਬੈਡੱ ਦਾ ਪ੍ਰਬੰਧ ਹੈ ਅਤੇ 24 ਘੰਟੇ ਐਮਰਜੈਂਸੀ ਦੀ ਸਹੂਲਤ ਵੀ ਉਪਲੱਬਧ ਹੈ।
ਇਸ ਮੌਕੇ ਉਤੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੀ ਦਿਨੀ ਬੰਗਾ ਹਲਕੇ ਦੇ ਵਿੱਚ ਡਾ. ਐਸ.ਐਸ. ਆਹਲੂਵਾਲੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਸਹਿਯੋਗ ਨਾਲ ਰਾਇਪੁਰ ਡੱਬਾ ਤੋਂ ਬੰਗਾ ਸੜਕ ਦਾ ਨਿਰਮਾਣ ਕਰਵਾਇਆ ਹੈ। ਉਨ੍ਹਾਂ ਅੱਗੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਭਰੋ ਮਿਆਰਾ ਤੋਂ ਪਿੰਡ ਮਜਾਰਾ ਨੋ ਅਬਾਦ ਤੱਕ ਸੜਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਗੁਰਦੁਆਰਾ ਸਾਹਿਬ ਵਿੱਚ ਆਉਣ ਵਾਲੀਆਂ ਸੰਗਤਾਂ ਅਤੇ ਆਮ ਲੋਕਾਂ ਨੂੰ ਬਹੁਤ ਅਸਾਨੀ ਹੋਵੇਗੀ।
ਇਸ ਮੌਕੇ  ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਡਾ. ਐਸ.ਐਸ. ਆਹਲੂਵਾਲੀਆ ਅਤੇ ਕੁਲਜੀਤ ਸਿੰਘ ਸਰਹਾਲ ਨੂੰ ਸਨਮਾਨਿਤ  ਕੀਤਾ ਗਿਆ। ਡਾ. ਆਹਲੂਵਾਲੀਆ ਨੇ ਇਸ ਮੌਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਬੰਗਾਂ ਹਲਕੇ ਵਿੱਚ ਵੱਡੇ ਵਿਕਾਸ ਦੇ ਕਾਰਜ ਕਰਵਾਉਣ ਦਾ ਪਲਾਨ ਬਣਾਇਆ ਗਿਆ ਹੈ, ਜਿਨ੍ਹਾਂ ਨੂੰ ਛੇਤੀ ਹੀ ਅਮਲੀ ਜਾਮਾ ਪਹਿਨਾਇਆ ਜਾਵੇਗਾ।

Sunday, September 10, 2023

ਬਲਦੇਵ ਸਿੰਘ ਚੇਤਾ ਨੇ ਚੇਅਰਮੈਨ ਲਾਲਪੁਰਾ ਨਾਲ ਕੀਤੀ ਵਿਸੇਸ ਮੁਲਾਕਾਤ :

ਬੰਗਾ,10ਸਤੰਬਰ(ਮਨਜਿੰਦਰ ਸਿੰਘ)ਭਾਰਤੀ ਜਨਤਾ ਪਾਰਟੀ ਜਿਲ੍ਹਾ ਐਸ ਬੀ ਐਸ ਨਗਰ ਦੇ ਜਿਲ੍ਹਾ ਪ੍ਰਧਾਨ( ਕਿਸਾਨ ਵਿੰਗ) ਬਲਦੇਵ ਸਿੰਘ ਚੇਤਾ ਨੇ ਭਾਰਤ ਸਰਕਾਰ ਦੇ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਸ:ਇਕਬਾਲ ਸਿੰਘ ਲਾਲਪੁਰਾ ਨਾਲ ਉਨ੍ਹਾਂ ਦੇ ਫਾਰਮ ਹਾਊਸ ਵਿਖੇ ਇਕ ਵਿਸੇਸ ਮੁਲਾਕਾਤ ਕੀਤੀ| ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਚੇਤਾ ਨੇ ਕਿਹਾ ਕਿ ਲਾਲਪੁਰਾ ਜੀ ਨਾਲ ਜਿਲ੍ਹਾ ਨਵਾਂਸ਼ਹਿਰ ਦੇ ਰਾਜਨੀਤਕ ਹਾਲਾਤ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ| ਲਾਲਪੁਰਾ ਨੇ ਇਸ ਮੌਕੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਭਾਰਤ ਦੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਚੱਲ ਰਹੀ ਸਰਕਾਰ ਕਿਸਾਨਾਂ ਸਮੇਤ ਹਰ ਵਰਗ ਦੀ ਖੁਸ਼ਹਾਲੀ ਲਈ ਵੱਡੇ ਉਪਰਾਲੇ ਕਰ ਰਹੀ ਹੈ ਉਹ ਦਿਨ ਦੂਰ ਰਹੀ ਜਦੋ ਭਾਰਤ ਵਿਕਸਤ ਦੇਸ਼ਾਂ ਦੀ ਲੜੀ ਵਿੱਚ ਸ਼ਾਮਲ ਹੋਵੇਗਾ|ਉਨ੍ਹਾਂ ਕਿਹਾ ਕਿ ਬੀ ਜੇ ਪੀ ਅਨੁਸ਼ਾਸਨਤਾ ਨਾਲ ਚਲਣ ਵਾਲੀ ਪਾਰਟੀ ਹੈ ਤੇ ਪਾਰਟੀ ਲਈ ਮਿਹਨਤ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਦਿਤਾ ਜਾਂਦਾ ਹੈ | ਚੇਤਾ ਨੇ ਕਿਹਾ ਕਿ 2024 ਦੀਆਂ ਚੋਣਾਂ ਬਾਰੇ ਵਿਚਾਰਾਂ ਕਰਦਿਆਂ ਉਨ੍ਹਾਂ ਵਲੋਂ ਕੌਮੀ ਚੇਅਰਮੈਨ ਨੂੰ ਵਿਸ਼ਵਾਸ ਦਿਵਾਇਆ ਕਿ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਬੀ ਜੇ ਪੀ ਉਮਦੀਵਾਰ ਨੂੰ ਜਿਲ੍ਹਾ ਨਵਾਂਸ਼ਹਿਰ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਵਿੱਚੋ ਭਾਰੀ ਬਹੁਮਤ ਵੋਟਾਂ ਨਾਲ ਜਿੱਤਾਇਆ ਜਾਵੇਗਾ| ਇਸ ਮੌਕੇ ਨੰਬਰਦਾਰ ਅਵਤਾਰ ਸਿੰਘ ਚੇਤਾ,ਡਾਕਟਰ ਰਾਮ ਲੁਬਾਇਆ ਸਾਬਕਾ ਸਰਪੰਚ ਕੰਗਰੋਟ,ਚਮਨ ਲਾਲ ਸੂੰਢ ਅਤੇ ਗੁਲਸ਼ਨ ਲਾਲ ਹਾਜਰ ਸਨ | 

Monday, September 4, 2023

ਰਾਸ਼ਟਰਵਾਦੀ ਕ੍ਰਾਂਤੀ ਪਾਰਟੀ (ਅੰਬੇਡਕਰ )ਵਲੋਂ ਅਹੁਦੇਦਾਰਾਂ ਦੀਆਂ ਕੀਤੀਆਂ ਨਿਯੁਕਤੀਆਂ *******************ਕੇਸਰ ਗਿੱਲ ਜਿਲ੍ਹਾ ਪ੍ਰਧਾਨ ਤੇ ਚਰਨਜੀਤ ਚੰਨੀ ਬੰਗਾ ਹਲਕਾ ਯੂਥ ਵਿੰਗ ਪ੍ਰਧਾਨ ਬਣੇ :

ਬੰਗਾ4, ਸਤੰਬਰ(ਮਨਜਿੰਦਰ ਸਿੰਘ) ਰਾਸ਼ਟਰੀ ਕ੍ਰਾਂਤੀ ਪਾਰਟੀ(ਅੰਬੇਡਕਰ) ਦੀ ਵਿਸੇਸ ਮੀਟਿੰਗ ਭਗਵਾਨ ਸ਼੍ਰੀ ਬਾਲਮੀਕੀ ਮੰਦਰ ਬੰਗਾ ਵਿਖੇ ਹੋਈ|ਇਸ ਬਾਰੇ ਜਾਣਕਾਰੀ ਦੇਂਦਿਆਂ ਪਾਰਟੀ ਪੰਜਾਬ ਇੰਚਾਰਜ ਦੀਪਕ ਘਈ ਨੇ ਦੱਸਿਆ ਕਿ ਇਸ ਮੌਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਿੰਗਾਰਾ ਸਿੰਘ ਕਲਿਆਣ ਅਤੇ ਪੰਜਾਬ ਪ੍ਰਧਾਨ ਵਿਕਾਸ ਹੰਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਜਿਲ੍ਹਾ ਨਵਾਂਸ਼ਹਿਰ ਅਤੇ ਵਿਧਾਨ ਸਭਾ ਹਲਕਾ ਬੰਗਾ ਦੀਆਂ ਵੱਖ ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਾਈਆਂ|ਜਿਸ ਅਨੁਸਾਰ ਜਿਲ੍ਹਾ ਨਵਾਂਸ਼ਹਿਰ ਪ੍ਰਧਾਨ ਕੇਸਰ ਗਿੱਲ,ਜਿਲ੍ਹਾ ਮਹਿਲਾ ਵਿੰਗ ਪ੍ਰਧਾਨ ਮੀਨਾ ਕੁਮਾਰੀ,ਵਾਈਸ ਪ੍ਰਧਾਨ ਵੀਨਾ ਬਾਲੀ,ਬੰਗਾ ਵਿਧਾਨ ਸਭਾ ਹਲਕਾ ਪ੍ਰਧਾਨ ਰਿਸ਼ੀ ਸਹੋਤਾ,ਮਹਿਲਾ ਵਿੰਗ ਪ੍ਰਧਾਨ ਸੁਨੀਤਾ ਰਾਣੀ,ਬੰਗਾ ਵਿਧਾਨ ਸਭਾ ਯੂਥ ਵਿੰਗ ਪ੍ਰਧਾਨ ਚਰਨਜੀਤ ਚੰਨੀ ਨਿਯੁਕਤ ਕੀਤੇ ਗਏ ਹਨ| ਦੀਪਕ ਘਈ ਦੇ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਵਿਧਾਨ ਸਭਾ ਹਲਕਾ ਬੰਗਾ ਦੀਆਂ ਹੋਰ ਵੀ ਨੀਯੁਕਤੀਆ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਸੀਤਲ ਬਾਲੀ,ਬਲਦੇਵ ਹੰਸ,ਮੋਹਿਤ ਪੂਰੀ,ਦੀਪਕ ਚੋਟਾਲਾ,ਗੋਰਾ ਹੰਸ,ਪੂਜਾ ਸਿੱਧੂ,ਭੋਲੀ ਦੇਵੀ,ਨਿਰਮਲਾ ਦੇਵੀ,ਊਸ਼ਾ ਦੇਵੀ,ਬਲਜਿੰਦਰ ਕੁਮਾਰ,ਰਮੇਸ਼ ਲਾਲ ਹੰਸ ਅਦਿ ਸ਼ਾਮਲ ਹਨ |
ਉਨ੍ਹਾਂ ਦੱਸਿਆ ਕਿ ਇਸ ਮੌਕੇ ਧਾਰਮਿਕ ਗੁਰੂ ਰਵਿੰਦਰ ਗਿਰੀ,ਅਮਿਤ ਹੰਸ ਅਤੇ ਬਲਵਿੰਦਰ ਮਰਵਾਹਾ ਉਚੇਚੇ ਤੋਰ ਤੇ ਹਾਜਰ ਸਨ|

Sunday, September 3, 2023

ਵੱਧ ਰਹੀ ਮਹਿੰਗਾਈ,ਨਸ਼ਾ ਤੇ ਬੇਰੁਜਗਾਰੀ ਦੇਸ਼ ਦੇ ਭੱਖਦੇ ਮੁਦੇ ਨਾ ਕੇ 'ਇਕ ਚੋਣ' : ਤਰਲੋਚਨ ਸੂੰਢ

ਸ਼੍ਰੀ ਤਰਲੋਚਨ ਸੂੰਢ( ਸਾਬਕਾ ਐਮ ਐਲ ਏ) ਵਾਰਤਾ ਦੌਰਾਨ 

ਬੰਗਾ,3ਸਤੰਬਰ(ਮਨਜਿੰਦਰ ਸਿੰਘ)
ਦੇਸ਼ ਵਿੱਚ ਵੱਧ ਰਹੀ ਮਹਿੰਗਾਈ,ਨਸ਼ੇ ਅਤੇ ਬੇਰੁਜਗਾਰੀ ਦੇਸ਼ ਦੇ ਲਈ ਮੁੱਖ ਭੱਖਦੇ ਮੁਦੇ ਹਨ ਨਾ ਕੇ ਇਕ' ਦੇਸ਼ ਇਕ ਚੋਣ'|ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਵਿਖੇ ਸਾਬਕਾ ਐਮ ਐਲ ਏ ਤਰਲੋਚਨ ਸੂੰਢ ਨੇ ਇਕ ਵਾਰਤਾ ਦੌਰਾਨ ਕੀਤਾ|ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਯੂਨਿਵਰਸਿਟੀਆ, ਕਾਲਜਾਂ,ਮੈਡੀਕਲ ਕਾਲਜਾਂ ਤੋਂ ਉੱਚ ਸਿਖਿਆ ਪ੍ਰਾਪਤ ਕਰਕੇ ਸਿਖਿਆ ਅਨੁਸਾਰ ਨੌਕਰੀਆਂ ਨਾ ਮਿਲਣ ਕਾਰਨ ਦੇਸ ਦੇ ਹੋਣਹਾਰ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਹਨ ਜਿਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕੇ ਦੇਸ਼ ਵਿੱਚ ਨੌਕਰੀਆਂ ਦੇ ਵੱਧ ਵੱਧ ਮੌਕੇ ਪੈਦਾ ਕਰਨ ਤਾਂ ਜੋ ਦੇਸ਼ ਦਾ ਪੜਿਆ ਲਿਖਿਆ ਨੌਜਵਾਨ ਵਰਗ ਬਾਹਰਲੇ ਦੇਸ਼ਾਂ ਵਿੱਚ ਜਾਣ ਬਾਰੇ ਨਾ ਸੋਚੇ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਵੇ| ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਸ਼ੇ ਦੇ ਵੱਡੇ ਸੌਦਾਗਰਾਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਨੂੰ ਜੜ੍ਹੋ ਖਤਮ ਕਰਕੇ ਨਰੋਆ ਤੇ ਖੁਸ਼ਹਾਲ ਪੰਜਾਬ ਸਿਰਜਿਆ ਜਾ ਸਕੇ ਜੋ ਕਿ ਸਮੇਂ ਦੀ ਮੁੱਖ ਜਰੂਰਤ ਹੈ| ਸ਼੍ਰੀ ਸੂੰਢ ਨੇ ਗੱਲ ਕਰਦਿਆਂ ਕਿਹਾ ਕਿ ਦੇਸ ਦੀ ਏਕਤਾ,ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਹਰ ਕੀਮਤ ਤੇ ਕੇਂਦਰ ਅਤੇ ਸੁਬ੍ਹਾ ਸਰਕਾਰਾਂ ਵਲੋਂ ਬਣਾਈ ਰੱਖਣ ਲਈ ਸਾਂਝੇ ਜ਼ੀ ਤੋੜ ਯਤਨ ਕਰਨ ਦੀ ਲੋੜ ਹੈ|ਉਨ੍ਹਾਂ ਕਿਹਾ ਕਿ ਇਕ ਦੇਸ ਇਕ ਚੋਣ ਦੀ ਨੀਤੀ ਦੇਸ਼ ਦੀ ਲੋਕਤੰਤਰ ਪ੍ਰਣਾਲੀ ਦੇ ਵਿਰੁੱਧ ਹੈ| ਦੇਸ਼ ਦੇ ਛੋਟੇ ਵੱਡੇ ਨੇਤਾ ਸਰਪੰਚੀ,ਸੰਮਤੀ,ਜਿਲਾ ਪ੍ਰੀਸ਼ਦ,ਕਾਰਪੋਰੇਸ਼ਨ,ਵਿਧਾਨ ਸਭਾ ਤੇ ਲੋਕ ਸਭਾ ਆਦਿ ਚੋਣਾਂ ਦੌਰਾਨ ਜਿਨ੍ਹਾਂ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੀਆਂ ਦੀਆਂ ਦੁੱਖ ਮੁਸ਼ਕਿਲਾਂ ਨੂੰ ਸੁਣਨ ਅਤੇ ਸਮਝਨਗੇ ਉਨ੍ਹਾਂ ਹੀ ਲੋਕਾਂ ਦਾ ਭਲਾ ਹੋਵੇਗਾ| ਵਾਰਤਾ ਦੇ ਅੰਤ ਵਿੱਚ ਉਨ੍ਹਾਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਜਿਸ ਨਾਲ ਅਮੀਰ ਹੋਰ ਅਮੀਰ ਹੋ ਰਿਹਾ ਅਤੇ ਗਰੀਬ ਅਤੇ ਮਧਿਅਮ ਵਰਗ ਦਾ ਕਚੂੰਬਰ ਨਿਕਲ ਰਿਹਾ ਹੈ |

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...