Sunday, September 3, 2023

ਵੱਧ ਰਹੀ ਮਹਿੰਗਾਈ,ਨਸ਼ਾ ਤੇ ਬੇਰੁਜਗਾਰੀ ਦੇਸ਼ ਦੇ ਭੱਖਦੇ ਮੁਦੇ ਨਾ ਕੇ 'ਇਕ ਚੋਣ' : ਤਰਲੋਚਨ ਸੂੰਢ

ਸ਼੍ਰੀ ਤਰਲੋਚਨ ਸੂੰਢ( ਸਾਬਕਾ ਐਮ ਐਲ ਏ) ਵਾਰਤਾ ਦੌਰਾਨ 

ਬੰਗਾ,3ਸਤੰਬਰ(ਮਨਜਿੰਦਰ ਸਿੰਘ)
ਦੇਸ਼ ਵਿੱਚ ਵੱਧ ਰਹੀ ਮਹਿੰਗਾਈ,ਨਸ਼ੇ ਅਤੇ ਬੇਰੁਜਗਾਰੀ ਦੇਸ਼ ਦੇ ਲਈ ਮੁੱਖ ਭੱਖਦੇ ਮੁਦੇ ਹਨ ਨਾ ਕੇ ਇਕ' ਦੇਸ਼ ਇਕ ਚੋਣ'|ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਵਿਖੇ ਸਾਬਕਾ ਐਮ ਐਲ ਏ ਤਰਲੋਚਨ ਸੂੰਢ ਨੇ ਇਕ ਵਾਰਤਾ ਦੌਰਾਨ ਕੀਤਾ|ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਯੂਨਿਵਰਸਿਟੀਆ, ਕਾਲਜਾਂ,ਮੈਡੀਕਲ ਕਾਲਜਾਂ ਤੋਂ ਉੱਚ ਸਿਖਿਆ ਪ੍ਰਾਪਤ ਕਰਕੇ ਸਿਖਿਆ ਅਨੁਸਾਰ ਨੌਕਰੀਆਂ ਨਾ ਮਿਲਣ ਕਾਰਨ ਦੇਸ ਦੇ ਹੋਣਹਾਰ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਹਨ ਜਿਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕੇ ਦੇਸ਼ ਵਿੱਚ ਨੌਕਰੀਆਂ ਦੇ ਵੱਧ ਵੱਧ ਮੌਕੇ ਪੈਦਾ ਕਰਨ ਤਾਂ ਜੋ ਦੇਸ਼ ਦਾ ਪੜਿਆ ਲਿਖਿਆ ਨੌਜਵਾਨ ਵਰਗ ਬਾਹਰਲੇ ਦੇਸ਼ਾਂ ਵਿੱਚ ਜਾਣ ਬਾਰੇ ਨਾ ਸੋਚੇ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਵੇ| ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਸ਼ੇ ਦੇ ਵੱਡੇ ਸੌਦਾਗਰਾਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਨੂੰ ਜੜ੍ਹੋ ਖਤਮ ਕਰਕੇ ਨਰੋਆ ਤੇ ਖੁਸ਼ਹਾਲ ਪੰਜਾਬ ਸਿਰਜਿਆ ਜਾ ਸਕੇ ਜੋ ਕਿ ਸਮੇਂ ਦੀ ਮੁੱਖ ਜਰੂਰਤ ਹੈ| ਸ਼੍ਰੀ ਸੂੰਢ ਨੇ ਗੱਲ ਕਰਦਿਆਂ ਕਿਹਾ ਕਿ ਦੇਸ ਦੀ ਏਕਤਾ,ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਹਰ ਕੀਮਤ ਤੇ ਕੇਂਦਰ ਅਤੇ ਸੁਬ੍ਹਾ ਸਰਕਾਰਾਂ ਵਲੋਂ ਬਣਾਈ ਰੱਖਣ ਲਈ ਸਾਂਝੇ ਜ਼ੀ ਤੋੜ ਯਤਨ ਕਰਨ ਦੀ ਲੋੜ ਹੈ|ਉਨ੍ਹਾਂ ਕਿਹਾ ਕਿ ਇਕ ਦੇਸ ਇਕ ਚੋਣ ਦੀ ਨੀਤੀ ਦੇਸ਼ ਦੀ ਲੋਕਤੰਤਰ ਪ੍ਰਣਾਲੀ ਦੇ ਵਿਰੁੱਧ ਹੈ| ਦੇਸ਼ ਦੇ ਛੋਟੇ ਵੱਡੇ ਨੇਤਾ ਸਰਪੰਚੀ,ਸੰਮਤੀ,ਜਿਲਾ ਪ੍ਰੀਸ਼ਦ,ਕਾਰਪੋਰੇਸ਼ਨ,ਵਿਧਾਨ ਸਭਾ ਤੇ ਲੋਕ ਸਭਾ ਆਦਿ ਚੋਣਾਂ ਦੌਰਾਨ ਜਿਨ੍ਹਾਂ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੀਆਂ ਦੀਆਂ ਦੁੱਖ ਮੁਸ਼ਕਿਲਾਂ ਨੂੰ ਸੁਣਨ ਅਤੇ ਸਮਝਨਗੇ ਉਨ੍ਹਾਂ ਹੀ ਲੋਕਾਂ ਦਾ ਭਲਾ ਹੋਵੇਗਾ| ਵਾਰਤਾ ਦੇ ਅੰਤ ਵਿੱਚ ਉਨ੍ਹਾਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਜਿਸ ਨਾਲ ਅਮੀਰ ਹੋਰ ਅਮੀਰ ਹੋ ਰਿਹਾ ਅਤੇ ਗਰੀਬ ਅਤੇ ਮਧਿਅਮ ਵਰਗ ਦਾ ਕਚੂੰਬਰ ਨਿਕਲ ਰਿਹਾ ਹੈ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...