Friday, October 20, 2023

ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ 5ਵੀਂ,8ਵੀਂ,10ਵੀਂ, 12ਵੀਂ ਦੇ ਮੈਰਿਟ ਵਿੱਚ ਆਏ ਬੱਚਿਆਂ ਨੂੰ ਸਨਮਾਨਿਤ ਕੀਤਾ

ਨਵਾਂਸ਼ਹਿਰ20,ਅਕਤੂਬਰ 2023(ਮਨਜਿੰਦਰ ਸਿੰਘ )
ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੂਰ ਛੋਕਰਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ  ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ 5ਵੀਂ,8ਵੀਂ,10ਵੀਂ, 12ਵੀਂ ਆਦਿ ਕਲਾਸਾਂ ਵਿੱਚੋਂ ਮੈਰਿਟ ਵਿੱਚ ਆਏ ਬੱਚਿਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿਖੇ ਬੱਚਿਆਂ ਦੇ ਮੁੱਖ ਅਧਿਆਪਕ ਅਤੇ ਮਾਤਾ ਪਿਤਾ ਦੀ ਹਾਜਰੀ ਵਿੱਚ ਸਨਮਾਨਿਤ ਕੀਤਾ ਗਿਆ l ਉਹਨਾਂ ਕਿਹਾ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਦੇ ਪ੍ਰਿੰਸੀਪਲ ਸ. ਸਰਬਜੀਤ ਸਿੰਘ ਸਨ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਕਿਹਾ ਕਿ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦਾ ਇਹ ਨਿਵੇਕਲਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ l ਉਹਨਾਂ ਜ਼ਿੰਦਗੀ ਦਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਐਜੂਕੇਸ਼ਨ ਸੈਕਟਰ ਵਿੱਚ ਅਮੀਰੀ ਵਰਦਾਨ ਨਹੀਂ ਸਰਾਪ ਬਣ ਰਹੀ ਹੈ। ਉਹਨਾਂ ਕਿਹਾ ਕਿ ਅਮੀਰ ਬੱਚਿਆਂ ਕੋਲ ਵੱਧ ਸੁਖ ਸਹੂਲਤਾਂ ਉਹਨਾਂ ਨੂੰ ਰਸਤੇ ਤੋਂ ਭਟਕਾ ਦਿੰਦੀਆਂ ਹਨ ਜਦੋਂ ਕਿ ਗਰੀਬ ਬੱਚਿਆਂ ਕੋਲ ਗਰੀਬੀ ਇੱਕ ਹਥਿਆਰ ਹੈ ਜਿਨ੍ਹਾਂ ਬੱਚਿਆਂ ਕੋਲ ਸੁਖ ਸਹੂਲਤਾਂ ਨਹੀਂ ਹਨ ਉਹ ਸਖ਼ਤ ਹੋਣਗੇ, ਜਦੋਂ ਸਖ਼ਤ ਲੋਕ ਮਿਹਨਤ ਕਰਦੇ ਹਨ ਤਾਂ ਉਹ ਬੜਾ ਕੁਝ ਹਾਸਿਲ ਕਰ ਲੈਂਦੇ ਹਨਸੁਸਾਇਟੀ ਦੇ ਮੀਤ ਪ੍ਰਧਾਨ ਸ. ਮਨਦੀਪ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਤੁਸੀਂ ਆਪਣੇ ਮਿੱਥੇ ਹੋਏ ਟੀਚੇ ਨੂੰ ਹਾਸਲ ਨਾ ਵੀ ਕਰ ਸਕੇ ਤਾਂ ਨਾਰਾਸ਼ ਹੋਣ ਦੀ ਲੋੜ ਨਹੀਂ, ਫਿਰ ਕੋਸ਼ਿਸ਼ ਕਰੋ ਫਿਰ ਵੀ ਟੀਚਾ ਹਾਸਲ ਨਾ ਹੋਵੇ ਤਾਂ ਵੀ ਨਿਰਾਸ਼ ਨਹੀਂ ਹੋਣਾ ਤੁਹਾਡੇ ਲਈ ਹੋਰ ਬਹੁਤ ਸਾਰੇ  ਦਰਵਾਜ਼ੇ ਖੁੱਲ੍ਹੇ ਹਨ l ਆਸ ਸੁਸਾਇਟੀ ਦੇ ਜਨਰਲ ਸਕੱਤਰ ਸ. ਪਰਮਿੰਦਰ ਪਾਲ ਸਿੰਘ ਬਕਸ਼ੀ ਨੇ ਬੱਚਿਆਂ ਨੂੰ ਹਾਇਰ ਸਟੱਡੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਸਮਾਗਮ ਨੂੰ  ਸ਼੍ਰੀ ਸ਼ਾਮ ਸੁੰਦਰ, ਮਾਸਟਰ ਪਰਮਜੀਤ ਸਿੰਘ, ਸ. ਲੈਹਿੰਬਰ ਸਿੰਘ ਜਲਵਾਹਾ ਡਾ. ਸੁਸ਼ੀਲ ਕੁਮਾਰ ਅੱਤਰੀ, ਮਨਜਿੰਦਰ ਸਿੰਘ, ਗੁਲਸ਼ਨ ਬੰਗਾ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਬੱਚਿਆਂ ਨੇ ਵੀ ਜਾਣਕਾਰੀ ਭਰਪੂਰ ਕਵਿਤਾਵਾਂ ਪੜ੍ਹੀਆਂ।ਸਮਾਗਮ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਹੁਣੇ ਹੁਣੇ ਜੱਜ ਬਣੀ ਇੱਕ ਲੜਕੀ ਦੀ ਵੀਡੀਓ ਵੀ ਦਿਖਾਈ ਗਈ। ਅੰਤ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਸਰਬਜੀਤ ਸਿੰਘ ਅਤੇ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਬੱਚਿਆਂ ਨੂੰ ਸਰਟੀਫਿਕੇਟ, ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਮੁੱਖ ਅਧਿਆਪਕਾਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਮੁੱਖ ਮਹਿਮਾਨ ਪ੍ਰਿੰਸੀਪਲ ਸਰਬਜੀਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਮੈਰਿਟ ਵਿੱਚ ਆਏ ਸਾਰੇ ਬੱਚਿਆਂ ਦੀ ਫੋਟੋ ਲਗਾ ਕੇ ਬਣਾਏ ਫਲੈਕਸ ਵੀ ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਲਗਾਉਣ ਲਈ ਦਿੱਤੇ ਗਏ ਤਾਂ ਜੋ ਹੋਰ ਬੱਚੇ ਵੀ ਇਹ ਫਲੈਕਸਾਂ ਦੇਖ ਕੇ ਉਤਸ਼ਾਹਿਤ ਹੋ ਕੇ ਮੈਰਿਟ ਵਿੱਚ ਆਉਣ ਲਈ ਪ੍ਰੇਰਿਤ ਹੋ ਸਕਣ।   ਇਸ ਮੌਕੇ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਲਾਹਕਾਰ ਸ.ਮੱਖਣ ਸਿੰਘ , ਸ. ਬਲਵੀਰ ਸਿੰਘ ਸਲੋਹ , ਮੈਰਿਟ ਵਿੱਚ ਆਏ ਬਾਹਰਵੀਂ ਦੇ ਬੱਚੇ ਸਾਨੀਆ, ਅੱਠਵੀਂ ਦੇ ਬੱਚੇ ਬਬੀਤਾ ਕੁਮਾਰੀ, ਜਸਮੀਨ ਕੌਰ, ਪੰਜਵੀਂ ਦੇ ਬੱਚੇ ਸਿਮਰਨ, ਕੋਮਲ ਸਿੱਧੂ, ਅੰਕੁਸ਼, ਹਰਨੀਤ ਕੌਰ, ਪ੍ਰਭਲੀਨ, ਹਰਜਸ, ਪਵਨ ਕੁਮਾਰ ਉਹਨਾਂ ਦੇ ਮਾਤਾ ਪਿਤਾ ਅਤੇ ਅਧਿਆਪਕ ਵੀ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀ ਨਰਿੰਦਰ ਪਾਲ ਤੂਰ ਵਲੋਂ ਬਾਖੂਬੀ ਨਿਭਾਈ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...