Sunday, December 17, 2023

ਮੋਹਣ ਸਿੰਘ ਮਾਨ(ਯੂ ਐਸ ਏ ) ਵਲੋਂ ਬਾਬਾ ਗੋਲਾ ਸਕੂਲ ਦੀਆਂ 65 ਲੜਕੀਆਂ ਨੂੰ ਗਰਮ ਕੋਟੀਆਂ ਅਤੇ ਬੂਟ ਦਿਤੇ :

ਮੋਹਣ ਸਿੰਘ ਮਾਨ(ਯੂ ਐਸ ਏ) ਵਲੋਂ ਭੇਜੀ ਸਹਾਇਤਾ ਦੇਣ ਸਮੇਂ ਲੈਕ:ਸ਼ੰਕਰ ਦਾਸ, ਪ੍ਰਿੰਸੀਪਲ ਜਸਵਿੰਦਰ ਕੌਰ, ਲੈਕਚਰਾਰ ਡਾ.ਬਿੰਦੂ ਕੈਂਥ ਤੇ ਹੋਰ।

ਬੰਗਾ,17ਦਸੰਬਰ(ਮਨਜਿੰਦਰ ਸਿੰਘ ) ਬਾਬਾ ਗੋਲਾ ਗਰਲਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਅਤੇ ਗੁਰੂ ਅਰਜਨ ਦੇਵ ਚੈਰੀਟੇਬਲ ਹਸਪਤਾਲ ਬੰਗਾ ਦੇ ਫਾਊਂਡਰ ਬਾਨੀ ਸ.ਮੋਹਣ ਸਿੰਘ ਮਾਨ(ਯੂ ਐਸ ਏ) ਵਲੋਂ ਪਿਛਲੇ ਸਾਲਾਂ ਦੀ ਤਰਾਂ ਇਸ ਸਾਲ ਵੀ ਸਹਾਇਤਾ ਭੇਜੀ ਹੈ। ਪੰਜਾਬੀ ਭਾਵੇਂ ਕਿੰਨੀ ਵੀ ਦੂਰ ਜਾ ਕੇ ਵਸ ਜਾਣ, ਆਪਣੀ ਜੰਮਣ ਭੋਇੰ ਨੂੰ ਹਮੇਸ਼ਾ ਯਾਦ ਰੱਖਦੇ ਹਨ ਤੇ ਇੱਥੇ ਕੁੱਝ ਨਾ ਕੁੱਝ ਲੋਕ ਭਲਾਈ ਦੇ ਕਾਰਜ ਕਰਦੇ ਰਹਿੰਦੇ ਹਨ।ਮੋਹਣ ਸਿੰਘ ਮਾਨ ਤਾਂ ਇੱਕ ਸੰਸਥਾ ਵਾਂਗ ਕੰਮ ਕਰ ਰਹੇ ਹਨ।  ਬਾਬਾ ਗੋਲੇ ਤੇ ਨਾਮ ਤੇ ਇੰਨੀ ਵੱਡੀ ਸੰਸਥਾ ਬਣਾਈ ਹੀ ਨਹੀਂ ,ਸਗੋਂ ਹਰ ਸਮੇਂ ਇਸ ਦੀ ਸਹਾਇਤਾ ਕਰਦੇ ਰਹਿੰਦੇ ਹਨ।ਜਿਕਰਯੋਗ ਹੈ ਕਿ ਬਾਬਾ ਗੋਲਾ ਗਰਲਜ ਸਕੂਲ ਬੰਗਾ ਦੀ ਪੂਰੀ ਬਿਲਡਿੰਗ ਅਤੇ ਗੁਰੂ ਅਰਜਨ ਦੇਵ ਮਿਸ਼ਨ ਚੈਰੀਟੇਬਲ ਹਸਪਤਾਲ ਮੋਹਣ ਸਿੰਘ ਮਾਨ ਦੇ ਉੱਦਮ ਕਰਕੇ ਬਣੇ ਹਨ ।ਇਸ ਸਮੇਂ ਸਹਾਇਤਾ ਦੇਣ ਪਹੁੰਚੇ ਲੈਕਚਰਾਰ ਸ਼ੰਕਰ ਦਾਸ ਨੇ ਦੱਸਿਆ ਕਿ ਸਕੂਲ ਦੇ 65 ਲੋੜਵੰਦ ਬੱਚੀਆਂ ਨੂੰ ਸਰਦੀਆਂ ਦੇ ਮੌਸਮ ਵਿੱਚ ਗਰਮ ਕੋਟੀਆਂ ਅਤੇ ਬੂਟ  ਵੰਡੇ ਗਏ। ਇਹ ਸਾਰੀ ਸਹਾਇਤਾ ਮੋਹਣ ਸਿੰਘ ਮਾਨ ਵਲੋਂ ਪਹਿਲਾਂ ਵਾਂਗ ਅਮਰੀਕਾ ਤੋਂ ਭੇਜੀ ਗਈ ਹੈ।ਉਹਨਾਂ ਦੱਸਿਆ ਕਿ ਉਹ ਮੋਹਣ ਸਿੰਘ ਮਾਨ ਅਤੇ ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਭੇਜੀ ਸਹਾਇਤਾ ਨੂੰ ਲੋੜਵੰਦ ਥਾਂ  ਤੇ ਪਹੰਚਾਉਦੇਂ ਹਨ ਅਤੇ ਇਹ ਸੇਵਾ ਦਾ ਕਾਰਜ ਉਹ ਹਮੇਸ਼ਾ ਕਰਦੇ ਰਹਿਣਗੇ।ਇਸ ਮੌਕੇ ਤੇ ਪ੍ਰਿੰਸੀਪਲ ਹਰਦੇਵ ਸਿੰਘ ਕੰਵਲ ਨੂੰ ਸਕੂਲ ਲਈ ਪਾਏ  ਵੱਡਮੁੱਲੇ ਯੋਗਦਾਨ ਲਈ ਯਾਦ ਕੀਤਾ ਗਿਆ । ਸਕੂਲ ਦੀ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਨੇ ਮੋਹਣ ਸਿੰਘ ਮਾਨ ਅਤੇ ਲੈਕਚਰਾਰ ਸ਼ੰਕਰ ਦਾਸ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਮੋਹਣ ਸਿੰਘ ਮਾਨ ਲਗਾਤਾਰ ਬਹੁਤ ਵਧੀਆ ਸੇਵਾ ਦੇ ਕਾਰਜ ਕਰ ਰਹੇ ਹਨ।ਇਸ ਮੌਕੇ ਤੇ ਡਾ ਬਿੰਦੂ ਕੈਂਥ, ਸੰਜੀਵ ਕੁਮਾਰ, ਰਮੇਸ਼ ਕੁਮਾਰ ਭੂਤਾਂ,ਮੈਡਮ ਰੇਨੂੰ ਗਰੋਵਰ ,ਰਾਜਾ ਮਨਚੰਦਾ,ਹਰਪ੍ਰੀਤ ਕੌਰ ਢੀਡਸਾ,ਨਵਨੀਤ ਕੌਰ, ਜੋਤੀ ਗੁਲਾਟੀ ਅਤੇ ਬਲਜੀਤ ਸਿੰਘ ਦੁਸਾਂਝ ਆਦਿ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...