ਬੰਗਾ 2ਜਨਵਰੀ, (ਮਨਜਿੰਦਰ ਸਿੰਘ ) ਨੇੜਲੇ ਪਿੰਡ ਮਜਾਰੀ ਲਾਗੇ ਬੰਗਾ ਜਲੰਧਰ ਸੜਕ ਤੇ ਹੋਇ ਭਿਆਨਕ ਸੜਕ ਹਾਦਸੇ ਚ ਇੱਕ ਮਹਿਲਾ ਦੀ ਮੌਤ ਹੋਣ ਦਾ ਸਮਾਚਾਰ ਹੈ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਇੱਕ ਸਕਾਰਪੀਓ ਕਾਰ ਨੰਬਰ ਪੀਬੀ06 ਏਐਫ 0123 ਜਿਸ ਨੂੰ ਕਿ ਇੱਕ ਗੁਰਦਾਸਪੁਰ ਨਿਵਾਸੀ ਮਹਿਲਾ ਚਲਾ ਰਹੀ ਸੀ ਉਸ ਦੇ ਅੱਗੇ ਇੱਕ ਪਲਟੀਨਾ ਮੋਟਰਸਾਈਕਲ ਨੰਬਰ ਪੀਬੀ09ਵਾਈ 9347 ਜਾ ਰਿਹਾ ਸੀ ਅਚਨਚੇਤ ਸਕਾਰਪੀਓ ਡਰਾਈਵਰ ਮਹਿਲਾ ਦਾ ਆਪਣੀ ਕਾਰ ਤੋਂ ਕੰਟਰੋਲ ਚੁੱਕਿਆ ਗਿਆ ਉਸ ਦਾ ਸੰਤੁਲਨ ਵਿਗੜ ਗਿਆ ਉਸ ਦੀ ਕਾਰ ਤੇਜ਼ ਰਫਤਾਰ ਨਾਲ ਜਾ ਰਹੀ ਸੀ
ਜਿਸ ਨੇ ਅੱਗੇ ਜਾਂਦੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਮੋਟਰਸਾਈਕਲ ਕਾਰ ਦੇ ਅਗਲੇ ਟਾਇਰਾਂ ਦੇ ਵਿਚਕਾਰ ਬੁਰੀ ਤਰ੍ਹਾਂ ਫਸ ਗਿਆ ਦਨ ਦਨਾਉਂਦੀ ਕਾਰ ਨੇ ਫਿਰ ਅੱਗੇ ਜਾਂਦੇ ਇੱਕ ਭੂੰਡ ਟੈਂਪੂ ਨੰਬਰ ਪੀ ਸੀ ਆਰ 4453 ਨੂੰ ਜਬਰਦਸਤ ਟੱਕਰ ਮਾਰੀ ਜਿਸ ਤੇ ਉਕਤ ਟੈਂਪੂ ਪਲਟ ਕੇ ਸੜਕ ਦੇ ਕਿਨਾਰੇ ਢੇਰ ਹੋ ਗਿਆ ਸਿੱਟੇ ਵਜੋਂ ਇੱਕ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ| ਟੈਂਪੂ ਚਾਲਕ ਇੰਦਰਜੀਤ ਸ਼ਰਮਾ ਜੋ ਪਿੰਡ ਮੱਲੂ ਪੋਤੇ ਦਾ ਵਸਨੀਕ ਹੈ ਦੇ ਸਿਰ ਤੇ ਸੱਟ ਲੱਗੀ ਸਵਾਰੀਆਂ ਵਿੱਚ ਬਾਕੀ ਇੱਕ ਮਰਦ ਸਵਾਰੀ ਗੁਰਨਾਮ ਬੰਗੜ ਦੇ ਸਿਰ ਤੇ ਸੱਟ ਵੱਜੀ ਟੈਂਪੂ ਵਿੱਚ ਦੋ ਬੱਚੇ ਵੀ ਸਵਾਰ ਸਨ ਜਿਨਾਂ ਦੇ ਮਾਮੂਲੀ ਸੱਟਾਂ ਵੱਜੀਆਂ ਬਾਕੀ ਸਵਾਰੀਆਂ ਜੋ ਅੱਧੀ ਦਰਜਨ ਦੇ ਕਰੀਬ ਸਨ ਦੇ ਵੀ ਹਲਕੀਆਂ ਦਰਮਿਆਨੀ ਸੱਟਾਂ ਵੱਜੀਆਂ ਡਾਕਟਰ ਦੇ ਦੱਸਣ ਮੁਤਾਬਕ ਪੰਜ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਦੀ ਹਾਲਤ ਨਾਜ਼ੁਕ ਹੈ ਸਕੋਰਪੀਓ ਕਾਰ ਦੇ ਅੱਗੇ ਫਸੇ ਦੋ ਮੋਟਰਸਾਈਕਲ ਸਵਾਰਾਂ ਦੀ ਪਹਿਚਾਨ ਨਹੀਂ ਹੋ ਸਕੀ ਖਬਰ ਲਿਖੇ ਜਾਣ ਤੱਕ ਉਹਨਾਂ ਦੇ ਹਾਲਾਤਾਂ ਬਾਰੇ ਵੀ ਪਤਾ ਨਹੀਂ ਲੱਗ ਸਕਿਆ ਟੈਂਪੂ ਦੇ ਜਖਮੀ ਡਰਾਈਵਰ ਅਤੇ ਸਵਾਰੀਆਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਖਿਲ ਕਰਾਇਆ ਗਿਆ। ਮਰਨ ਵਾਲੀ ਮਹਿਲਾ ਦੀ ਲਾਸ਼ ਵੀ ਉਕਤ ਹਸਪਤਾਲ ਵਿੱਚ ਪਈ ਹੈ। ਥਾਣਾ ਸਦਰ ਬੰਗਾ ਦੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਮੋਟਰਸਾਈਕਲ ਟੈਂਪੂ ਨੂੰ ਸਿੱਧਾ ਕਰਕੇ ਆਵਾਜਾਈ ਵਿੱਚ ਵਿਘਨ ਨੂੰ ਦੂਰ ਕੀਤਾ ਗਿਆ ਪੁਲਿਸ ਉਕਤ ਮਰ ਚੁੱਕੀ ਮਹਿਲਾ ਅਤੇ ਮੋਟਰਸਾਈਕਲ ਸਵਾਰਾਂ ਦੀ ਪਹਿਚਾਣ ਕਰਨ ਵਿੱਚ ਰੁੱਝ ਗਈ ਹੈ ਸਕਾਰਪੀਓ ਚਾਲਕ ਮਹਿਲਾ ਬੰਗਾ ਦੀ ਮਹਿਲਾ ਪੁਲਿਸ ਦੀ ਗ੍ਰਿਫਤ ਵਿੱਚ ਹੈ|
No comments:
Post a Comment