ਬੰਗਾ,15 ਫਰਵਰੀ (ਮਨਜਿੰਦਰ ਸਿੰਘ)
ਬਸਪਾ ਸ਼ਹਿਰੀ ਬੰਗਾ ਦੇ ਜਨਰਲ ਸਕੱਤਰ ਅਤੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਗਾ ਦੇ ਜਨਰਲ ਸਕੱਤਰ ਠੇਕੇਦਾਰ ਬਲਬੀਰ ਸਿੰਘ ਜੀ ਆਪਣੇ ਪਰਿਵਾਰ ਨੂੰ ਅਤੇ ਬਹੁਜਨ ਸਮਾਜ ਨੂੰ ਛੱਡ ਕੇ ਸਾਡੇ ਤੋਂ ਵਿਛੜ ਗਏ ਹਨ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਵੀਨ ਬੰਗਾ ਆਗੂ ਬਸਪਾ ਅਤੇ ਮੈਡਮ ਅਰਵਿੰਦਰ ਮਹਿਮੀ ਨੇ ਕਿਹਾ ਕਿ ਠੇਕੇਦਾਰ ਜੀ ਦੇ ਜਾਣ ਨਾਲ ਪਰਿਵਾਰ, ਸਮਾਜ ਅਤੇ ਬਹੁਜਨ ਪਾਰਟੀ ਨੂੰ ਨਾ ਪੂਰਾ ਹੋਣਾ ਵਾਲਾ ਨੁਕਸਾਨ ਹੋਇਆ ਹੈ| ਮੈਡਮ ਮਹਿਮੀ ਨੇ ਦੱਸਿਆ ਕਿ ਉਨ੍ਹਾਂ ਦੀ ਅੰਤਿਮ ਅਰਦਾਸ 21 ਫਰਵਰੀ ਨੂੰ ਕੀਤੀ ਜਾਵੇਗੀ ਠੇਕੇਦਾਰ ਬਲਬੀਰ ਸਿੰਘ ਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪ੍ਰਦੀਪ ਜੱਸੀ, ਪਰਮਜੀਤ ਮਹਿਰਮ , ਜ਼ੋਰਾਵਰ ਬੋਧੀ, ਕੁਲਦੀਪ ਬਹਿਰਾਮ, ਮਨੋਹਰ ਬਹਿਰਾਮ, ਵਿਪਨ ਬਲਵੀਰ ਰਾਏ,, ਜਸਪਾਲ ਲਧਾਣਾ ਉੱਚਾ, ਬਾਬਾ ਤਿਲਕ ਰਾਜ, ਵਿਜੇ ਮਜਾਰੀ, ਪ੍ਰਕਾਸ਼ ਚੰਦ ਪ੍ਰਧਾਨ ਬਸਪਾ ਸ਼ਹਿਰੀ ਅਤੇ ਰਵਿੰਦਰ ਕੌਰ ਮਹਿੰਮੀ ਪਹੁੰਚੇ । ਅੱਜ ਸੰਸਕਾਰ ਮੌਕੇ ਮਨਜੀਤ ਸਿੰਘ ਸੋਨੂੰ ਜੀ ਨੇ ਚਿੱਖਾ ਨੂੰ ਅਗਨੀ ਭੇਟ ਕੀਤੀ।
No comments:
Post a Comment