Saturday, February 10, 2024

ਜੋਗ ਰਾਜ ਜੋਗੀ ਨਿਮਾਣਾ ਭਾਜਪਾ ਜਿਲ੍ਹਾ ਪ੍ਰਧਾਨ (ਐਸ ਸੀ ਮੋਰਚਾ )ਨਿਯੁਕਤ :

ਬੰਗਾ, 10ਫਰਵਰੀ (ਮਨਜਿੰਦਰ ਸਿੰਘ ) ਜਿਲ੍ਹਾ ਪ੍ਰਧਾਨ ਭਾਜਪਾ ਐਸ ਬੀ ਐਸ ਨਗਰ  ਐਡ: ਰਾਜਵਿੰਦਰ ਸਿੰਘ ਲੱਕੀ ਵਲੋਂ ਸੂਬਾ ਪ੍ਰਧਾਨ ਸੁਨੀਲ ਝਾਖੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਦੇ ਵੱਖ ਵੱਖ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ|ਜਿਸ ਅਨੁਸਾਰ ਬੰਗਾ ਹਲਕੇ ਦੇ ਸੀਨੀਅਰ ਆਗੂ ਜੋਗ ਰਾਜ ਜੋਗੀ ਨਿਮਾਣਾ ਜਿਨ੍ਹਾਂ ਨੂੰ ਪਿਛਲੇ ਦਿਨੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ  ਪਿੰਡ ਪਿੰਡ ਪ੍ਰਚਾਰ ਲਈ ਜਿਲ੍ਹਾ ਕੋਡੀਨੇਟਰ ਨਿਯੁਕਤ ਕੀਤਾ ਗਿਆ ਸੀ ਨੂੰ ਵੱਡੀ ਹੋਰ ਜਿੰਮੇਵਾਰੀ ਦੇਂਦੇ ਹੋਏ ਜਿਲੇ ਦਾ ਐਸ ਸੀ ਮੋਰਚੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ|ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਜਿਲ੍ਹਾ ਪ੍ਰਧਾਨ ਲੱਕੀ ਦਾ ਧੰਨਵਾਦ ਕਰਦਿਆਂ ਜੋਗੀ ਨਿਮਾਣਾ ਨੇ ਕਿਹਾ ਕਿ ਦਿਤੀ ਗਈ ਜਿੰਮੇਵਾਰੀ ਉਹ ਮਿਹਨਤ ਨਾਲ ਨਿਭਾਉਣਗੇ ਅਤੇ ਪਾਰਟੀ ਉਮੀਦਵਾਰ ਦੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਇਕ ਕਰਦੇ ਹੋਏ ਉਪਰਾਲੇ ਕਰਨਗੇ|ਇਥੇ ਵਰਨਣ ਯੋਗ ਹੈ ਜੋਗੀ ਦੇ ਪਿਤਾ ਸਵ ਪਾਖਰ ਸਿੰਘ ਨਿਮਾਣਾ ਸੀਨੀਅਰ ਆਗੂ ਸਨ ਅਤੇ  ਪੰਜਾਬ ਸਰਕਾਰ ਦੇ ਪੰਜਾਬ ਐਗਰੋ ਇੰਡਸਟਰੀ ਦੇ ਚੇਅਰਮੈਨ ਰਹੇ ਸਨ  |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...