Tuesday, February 13, 2024

ਪਿੰਡ ਖਾਨਖਾਨਾ ਦੀ ਝਗੜੇ ਵਾਲੀ ਜਮੀਨ ਅਤੇ ਇਮਾਰਤ ਦਾ ਮਾਮਲਾ ਫਿਰ ਗਰਮਾਇਆ :

ਐਨ ਆਰ ਆਈ ਬਲਕਾਰ ਸਿੰਘ ਉਰਫ ਕਰਤਾਰ ਸਿੰਘ ਡੈਨਮਾਰਕ ਵਾਲੇ 

ਬੰਗਾ 13 ਫਰਵਰੀ(ਪ ਪ ) ਪਿੰਡ ਖਾਨਖਾਨਾ ਦੀ ਪੰਚਾਇਤੀ ਰਕਬੇ ਦੀ ਜਮੀਨ ਜਿਸ ਤੇ ਅਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ,ਜਸਵੀਰ ਸਿੰਘ ਪੁੱਤਰ ਕੇਵਲ ਸਿੰਘ ਨਵਰੀਤ ਸਿੰਘ ਪੁੱਤਰ ਬਲਦੇਵ ਸਿੰਘ ਸਾਰੇ ਵਾਸੀ ਮਹਿਰਮਪੁਰ ਬਲਾਕ ਬੰਗਾ ਵਲੋਂ ਧਾਰਮਿਕ ਜਗ੍ਹਾ ਬਾਬਾ ਬਾਜਾ ਦੀ ਮੱਟੀ ਬਣਾਕੇ ਕਬਜਾ ਕੀਤਾ ਗਿਆ ਸੀ | ਇਸ ਜਗ੍ਹਾ ਅਤੇ ਇਮਾਰਤ ਨੂੰ ਐਨ ਆਰ ਆਈ ਬਲਕਾਰ ਸਿੰਘ ਉਰਫ ਕਰਤਾਰ ਸਿੰਘ  ਵਾਸੀ ਮਹਿਰਮਪੁਰ ਅਤੇ ਹੋਰਨਾਂ ਵਲੋਂ ਡੀ ਸੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਸਕਾਇਤ ਕਰਨ ਅਤੇ ਵਿਸ਼ੇਸ ਉਪਰਾਲੇ ਕਰਨ ਉਪਰੰਤ ਖਾਨਖਾਨਾ ਦੀ ਪੰਚਾਇਤ ਦੇ ਹਵਾਲੇ ਕਰ ਦਿੱਤਾ ਗਿਆ ਸੀ |ਇਸ ਬਾਰੇ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਉਰਫ ਕਰਤਾਰ ਸਿੰਘ ਨੇ ਦੱਸਿਆ ਕਿ ਵਿਰੋਧੀ ਧਿਰ ਪਿੱਛਲੇ ਦਿਨੀ ਜਦੋ ਐਨ ਆਰ ਆਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਵਾਂਸ਼ਹਿਰ ਆਏ ਸਨ ਨੂੰ ਜਸਵੀਰ ਸਿੰਘ ਦੀ ਮਾਤਾ ਗੁਰਬਖਸ਼ ਕੌਰ ਅਤੇ ਰਾਜਵਿੰਦਰ ਕੌਰ ਵਲੋਂ ਜਮੀਨ ਵਾਪਸ ਲੈਣ ਲਈ ਅਰਜੀ ਦਿਤੀ ਹੈ| ਕਰਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਮੁੱਖ ਮੰਤਰੀ ਪੰਜਾਬ, ਕਮਿਸ਼ਨਰ, ਡੀ ਸੀ ਸਾਹਿਬ, ਡੀ ਡੀ ਪੀ ਓ ਅਤੇ ਹੋਰ ਸਬੰਦਤ  ਅਧਿਕਾਰੀਆਂ ਨੂੰ ਅਰਜੀ ਲਿਖ ਕੇ ਬੇਨਤੀ ਕੀਤੀ ਹੈ ਕਿ ਰਾਜਵਿੰਦਰ ਕੌਰ ਅਤੇ ਗੁਰਬਖਸ਼ ਕੌਰ ਧਿਰ ਨੂੰ ਇਸ ਜਮੀਨ ਅਤੇ ਬਿਲਡਿੰਗ ਤੇ ਨਜਾਇਜ ਕਾਬਜ ਨਾ ਹੋਣ ਦਿਤਾ ਜਾਵੇ ਇਹ ਜਮੀਨ ਐਸ ਸੀ ਭਾਈਚਾਰੇ ਦੀ ਹੈ ਜਿਸ ਤੇ ਹੋਰ ਕਿਸੇ ਧਿਰ ਦਾ ਕੋਈ ਹੱਕ ਨਹੀਂ ਹੈ ਅਤੇ ਨਾ ਇਸ ਨੂੰ ਕੋਈ ਖਰੀਦ ਸਕਦਾ ਹੈ | ਉਨ੍ਹਾਂ ਕਿਹਾ ਕਿ ਜੇ ਇਹ ਜਮੀਨ ਕਿਸੇ ਗ਼ਲਤ ਧਿਰ ਨੂੰ ਦਿਤੀ ਗਈ ਤਾ ਉਹ ਹਰ ਤਰ੍ਹਾਂ ਦਾ ਸੰਗਰਸ਼ ਕਰਨ ਲਈ ਮਜਬੂਰ ਹੋਣਗੇ ਅਤੇ ਐਸ ਸੀ ਭਾਈਚਾਰੇ ਨਾਲ ਧੱਕਾ ਨਹੀਂ ਹੋਣ ਦੇਣਗੇ | ਇਸ ਬਾਰੇ ਜਦੋ ਮਹਿਰਮਪੁਰ ਦੇ ਸਰਪੰਚ ਸਾਹਿਬਾ ਨਾਲ ਗੱਲ ਕੀਤੀ ਗਈ ਉਨ੍ਹਾਂ ਕਿਹਾ ਕਿ ਇਸ ਜਮੀਨ ਤੇ ਸਿਰਫ ਖਾਨਖਾਨਾ ਦੀ ਪੰਚਾਇਤ ਦਾ ਹੱਕ ਹੈ, ਡੀ ਸੀ ਸਾਹਿਬ ਐਸ ਬੀ ਐਸ ਨਗਰ ਨੇ 16 ਫਰਵਰੀ ਨੂੰ ਮੌਕੇ ਤੇ ਪਹੁੰਚਣ ਲਈ ਕਿਹਾ ਹੈ | ਇਸ ਮਾਮਲੇ ਬਾਰੇ ਜੋਗੀ ਨਿਮਾਣਾ ਪ੍ਰਧਾਨ ਭਾਜਪਾ ਐਸ ਸੀ ਮੋਰਚਾ ਜਿਲਾ ਐਸ ਬੀ ਐਸ ਨਗਰ ਨੇ ਕਿਹਾ ਕਿ ਐਸ ਸੀ ਭਾਈਚਾਰੇ ਦੀ ਜਮੀਨ ਤੇ ਕਿਸੇ ਨੂੰ ਕਾਬਜ ਨਹੀਂ ਹੋਣ ਦਿਤਾ ਜਾਵੇਗਾ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...