ਬੰਗਾ, 20ਮਾਰਚ(ਮਨਜਿੰਦਰ ਸਿੰਘ)
ਇਲਾਕਾ ਸੰਘਰਸ਼ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਕਸਬਾ ਬਹਿਰਾਮ ਵਿਖੇ ਬਣ ਰਹੇ ਅੰਡਰ ਵ੍ਰਿਜ ਵਿਚੋਂ ਬਹਿਰਾਮ ਪਿੰਡ ਨੂੰ ਰਸਤਾ ਨਾ ਮਿਲਣ ਕਰਕੇ ਇਲਾਕੇ ਦੇ ਲੋਕਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਸੀ ਇਲਾਕੇ ਦੇ ਲੋਕਾਂ ਨੇ ਪ੍ਰਧਾਨ ਅਮਰਜੀਤ ਸਿੰਘ ਲੇਹਲ ਦੀ ਅਗਵਾਈ ਵਿੱਚ ਠੰਡ ਦੇ ਮੌਸਮ ਵਿੱਚ ਲੱਗਭੱਗ ਦੋ ਮਹੀਨੇ ਧਰਨੇ ਤੇ ਬੈਠੇ ਸਨ ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਲੀਡਰ ਅਵਿਨਾਸ਼ ਰਾਏ ਖੰਨਾ ਸਾਬਕਾ ਐਮ ਪੀ ਧਰਨੇ ਵਿੱਚ ਸ਼ਾਮਲ ਹੋਏ ਅਤੇ ਇਲਾਕੇ ਭਰ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਇਸ ਜਾਇਜ਼ ਮੰਗ ਨੂੰ ਪੂਰਾ ਕਰਨਗੇ ਅਤੇ ਰਸਤਾ ਖਲਵਾਇਆ ਜਾਵੇਗਾ ਅਵਿਨਾਸ਼ ਰਾਏ ਖੰਨਾ ਦੇ ਯਤਨਾਂ ਸਦਕਾ ਬਹਿਰਾਮ ਇਲਾਕੇ ਨੂੰ ਵੱਡੀ ਰਾਹਤ ਮਿਲੀ ਇਸ ਮੋਕੇ ਤੇ ਸਮੂਹ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਵਲੋ ਅਵਿਨਾਸ਼ ਰਾਏ ਖੰਨਾ ਨੂੰ ਵਿਸ਼ੇਸ਼ ਤੋਰ ਤੇ ਬਹਿਰਾਮ ਵਿਖੇ ਸਨਮਾਨਿਤ ਕੀਤਾ ਗਿਆ ਅਤੇ ਤੇ ਉਹਨਾਂ ਨਾਲ ਜ਼ਿਲਾ ਭਾਜਪਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਪ੍ਰਿਤਪਾਲ ਬਜਾਜ ਹਲਕਾ ਇੰਚਾਰਜ ਬੰਗਾ ਪੂਨਮ ਮਾਨਿਕ ਹਲਕਾ ਇੰਚਾਰਜ ਨਵਾਂਸ਼ਹਿਰ ਸੰਜੀਵ ਭਾਰਦਵਾਜ ਸਾਬਕਾ ਜਿਲਾ ਪ੍ਰਧਾਨ ਆਦਿ ਆਗੂਆਂ ਦਾ ਵੀ ਸਨਮਾਨ ਕੀਤਾ ਗਿਆ ਮੰਚ ਦਾ ਸੰਚਾਲਨ ਪ੍ਰੇਮ ਪਾਲ ਲਾਲੀ ਜਨਰਲ ਸਕੱਤਰ ਵਲੋਂ ਬਾਖੂਬੀ ਕੀਤਾ ਗਿਆ ਪ੍ਰਧਾਨ ਅਮਰਜੀਤ ਸਿੰਘ ਲੇਹਲ ਤੇ ਸਰਪੰਚ ਅਕਵਿੰਦਰ ਕੌਰ ਚਰਨਜੀਤ ਸਿੰਘ ਬਹਿਰਾਮ ਵਲੋਂ ਸਾਰੇ ਹੀ ਆਏ ਹੋਏ ਆਗੂਆਂ ਦਾ ਧੰਨਵਾਦ ਕੀਤਾ ਗਿਆ ਇਸ ਮੋਕੇ ਤੇ ਬਲਦੇਵ ਸਿੰਘ ਚੇਤਾਂ ਜ਼ਿਲਾ ਪ੍ਰਧਾਨ ਕਿਸਾਨ ਵਿੰਗ ਜੋਗ ਰਾਜ ਜੋਗੀ ਨਿਮਾਣਾ ਜ਼ਿਲਾ ਪ੍ਰਧਾਨ ਐਸੀ ਵਿੰਗ। ਗਿਆਨੀ ਦਲਜੀਤ ਸਿੰਘ ਜੀ ਮਾਹਿਲਪੁਰੀ ਬਾਬਾ ਅਵਤਾਰ ਸਿੰਘ ਮਾਨ ਹਿੰਮਤ ਤੇਜਪਾਲ ਐਮ ਸੀ ਬੰਗਾ ਸੁਦੇਸ਼ ਕੁਮਾਰੀ ਹਰੀਸ਼ ਬਜਾਜ ਮੁਕੇਸ਼ ਖੋਸਲਾ ਮੰਡਲ ਪ੍ਰਧਾਨ ਬੰਗਾ ਰਾਜੀਵ ਸ਼ਰਮਾ ਸ਼੍ਰੀਧਰ ਮੰਡਲ ਪ੍ਰਧਾਨ ਬਹਿਰਾਮ ਪੰਡਿਤ ਹਰਮੇਸ਼ ਕੌਂਸਲ ਜੱਸੋਮਜਾਰਾ ਡਾਕਟਰ ਵਿਕਰਮ ਵਸਿਸਟ ਪਹਾੜੀਆਂ ਨਸ਼ੀਬ ਚੰਦ ਰਾਣਾ ਮਰਦਾਨਾ ਰਾਮ ਬਹਿਰਾਮ ਮਹਿੰਦਰ ਸਿੰਘ ਚੱਕ ਗੁਰੂ ਜੈ ਰਾਮ ਸਿੰਘ ਸ਼ੰਮੀ ਰਾਣੀ ਬਹਿਰਾਮ ਵਰਿੰਦਰ ਪਾਲ ਸਾਂਭੀ , ਵਿਜੇ ਕੁਮਾਰ ਆਦਿ ਆਗੂ ਹਾਜਰ ਸਨ
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment