ਬੰਗਾ , 11 ਅਪ੍ਰੈਲ (ਮਨਜਿੰਦਰ ਸਿੰਘ) : ਅੱਜ ਇਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਡਾ ਅੰਬੇਡਕਰ ਬੁੱਧਿਸਟ ਵੈਲਫੇਅਰ ਟਰੱਸਟ ਬੰਗਾ ਵਲੋਂ ਰਾਸ਼ਟਰਪਿਤਾ , ਸਮਾਜ ਸੁਧਾਰਕ , ਲੇਖਕ , ਦਾਰਸ਼ਨਿਕ ਅਤੇ ਮਹਾਨ ਸਮਾਜਿਕ ਕ੍ਰਾਂਤੀਕਾਰੀ ਮਹਾਤਮਾ ਜੋਤੀਰਾਓ ਫੂਲੇ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਸ਼ਾਮਲ ਦਰਸ਼ਕਾਂ ਨੇ ਜਿਥੇ ਆਪਣੇ ਵਾਰੇ ਜਾਣਕਾਰੀ ਦਿੱਤੀ ਉਥੇ ਉਨ੍ਹਾਂ ਨੇ ਮਹਾਤਮਾ ਜੋਤੀਰਾਓ ਫੂਲੇ ਜੀ ਦੇ ਜੀਵਨ ਸੰਘਰਸ਼ ਵਾਰੇ ਵੀ ਖੁੱਲਕੇ ਦੱਸਿਆ। ਸਮਾਗਮ ਦੀ ਪ੍ਰਧਾਨਗੀ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਵੈਲਫੇਅਰ ਟਰੱਸਟ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ ਕਸ਼ਮੀਰ ਚੰਦ ਤੋਂ ਇਲਾਵਾ ਐਨ ਆਰ ਆਈ ਗੁਰਦਿਆਲ ਬੋਧ ਜੀ , ਸ੍ਰੀ ਜਗਦੀਸ਼ ਰਾਏ ਪ੍ਰਿੰਸੀਪਲ ਰਿਟਾ. , ਡਾ ਅਜੇ ਕੁਮਾਰ ਬਸਰਾ , ਡਾ ਸੁਖਵਿੰਦਰ ਹੀਰਾ , ਪ੍ਰਿੰਸੀਪਲ ਲਾਲ ਚੰਦ ਔਜਲਾ ਅਤੇ ਸ੍ਰੀ ਮੋਹਣ ਲਾਲ ਸੀ ਈ ਓ ਰਿਟਾ. ਸ਼ਾਮਲ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਵੈਲਫੇਅਰ ਟਰੱਸਟ ਬੰਗਾ ਨੇ ਕਿਹਾ ਕਿ ਮਹਾਤਮਾ ਜੋਤੀਰਾਓ ਫੂਲੇ ਜੀ ਨੇ ਅਤਿ ਪਿਛੜੇ ਵਰਗਾਂ ਦੇ ਲੋਕਾਂ ਨੂੰ ਬਰਾਬਰੀ ਦੇ ਹੱਕ ਦੁਆਉਣ ਲਈ ਆਪਣਾ ਸਾਰਾ ਜੀਵਨ ਅਰਪਣ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਿਥੇ ਮਹਾਤਮਾ ਜੋਤੀਰਾਓ ਫੂਲੇ ਜੀ ਨੇ ਸਮਾਜਿਕ ਤੌਰ ਤੇ ਲਿਤਾੜੇ ਲੋਕਾਂ ਲਈ ਸੰਘਰਸ਼ ਕੀਤਾ ਉਥੇ ਉਨ੍ਹਾਂ ਨੇ ਭਾਰਤੀ ਨਾਰੀ ਦੇ ਹੱਕਾਂ ਲਈ ਹਕੀਕੀ ਜਤਨ ਵੀ ਕੀਤੇ। ਡਾ ਕਸ਼ਮੀਰ ਚੰਦ ਨੇ ਅੱਗੇ ਦੱਸਿਆ ਕਿ ਮਹਾਤਮਾ ਜੋਤੀ ਰਾਓ ਫੂਲੇ ਨੇ ਆਪਣੀ ਪਤਨੀ ਸਵਿਤਰੀ ਵਾਈ ਫੂਲੇ ਨੂੰ ਪੜ੍ਹਾ ਕੇ ਦੇਸ਼ ਦੀ ਪਹਿਲੀ ਲੇਡੀ ਅਧਿਆਪਕ ਹੋਣ ਦਾ ਮਾਣ ਹਾਸਲ ਕਰਵਾਇਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਐਨ ਆਰ ਆਈ ਸ੍ਰੀ ਗੁਰਦਿਆਲ ਬੋਧ ਨੇ ਦੱਸਿਆ ਕਿ ਰਾਸ਼ਟਰਪਿਤਾ ਮਹਾਤਮਾ ਜੋਤੀਰਾਓ ਫੂਲੇ ਨੇ ਸਮਾਜ ਵਲੋਂ ਲਿਤਾੜੇ ਵਰਗ ਨੂੰ ਬਰਾਬਰੀ ਦੇ ਸਮਾਜਿਕ , ਆਰਥਿਕ ਅਤੇ ਸੱਭਿਆਚਾਰਕ ਹੱਕਾਂ ਦੀ ਲੜਾਈ ਲੜੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਜਗਦੀਸ਼ ਰਾਏ ਪ੍ਰਿੰਸੀਪਲ ਰਿਟਾ. ਨੇ ਦੱਸਿਆ ਕਿ ਅੱਜ ਦੇ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਭਾਰਤੀ ਨਾਰੀ ਨੂੰ ਬਰਾਬਰੀ ਦੇ ਹੱਕ ਦੁਆਉਣ ਲਈ ਹਿੰਦੂ ਕੋਡ ਬਿਲ ਪੇਸ਼ ਕੀਤਾ ਸੀ ਜਿਸ ਦਾ ਬਹੁਤ ਸਾਰੇ ਭਾਰਤੀ ਸੰਗਠਨਾਂ ਨੇ ਵਿਰੋਧ ਕੀਤਾ ਸੀ ਅਤੇ ਬਾਬਾ ਸਾਹਿਬ ਦੇ ਲੰਬੇ ਸੰਘਰਸ਼ ਤੋਂ ਬਾਅਦ ਇਸ ਨੂੰ ਪਾਸ ਕਰਵਾਕੇ ਭਾਰਤੀ ਨਾਰੀ ਨੂੰ ਬਰਾਬਰੀ ਦੇ ਹੱਕ ਦੁਆਉਣ ਵਿਚ ਸਫਲਤਾ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਵਿਦਵਾਨਾਂ ਨੇ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ। ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਲਾਲ ਚੰਦ ਔਜਲਾ , ਡਾ ਅਜੇ ਕੁਮਾਰ ਬਸਰਾ ਅਤੇ ਡਾ ਸੁਖਵਿੰਦਰ ਹੀਰਾ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਬੰਗਾ ਨੇ ਬਾ ਖ਼ੂਬੀ ਨਿਭਾਈ। ਇਸ ਮੌਕੇ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ ਅਮਰੀਕ ਸਿੰਘ , ਡਾ ਨਰੰਜਣ ਪਾਲ ਹੀਓਂ , ਬਾਬੂ ਅਜੀਤ ਰਾਮ ਗੁਣਾਚੌਰ , ਹਰਮੇਸ਼ ਭਾਰਤੀ , ਮਾਸਟਰ ਸ਼ਿੰਗਾਰਾ ਰਾਮ , ਦਿਲਬਾਗ ਸਿੰਘ ਬਾਗੀ , ਸਰਬਜੀਤ ਸਿੰਘ ਪੱਦੀ , ਕੁਲਵਿੰਦਰ ਸਿੰਘ ਖੇੜਾ , ਸੁਰੇਸ਼ ਕੁਮਾਰ , ਮਨੋਹਰ ਕਮਾਮ ਸਰਪੰਚ , ਹਰਜਿੰਦਰ ਲੱਧੜ ਜਨਰਲ ਸਕੱਤਰ , ਪ੍ਰਕਾਸ਼ ਬੈਂਸ , ਚਮਨ ਲਾਲ ਕਜਲਾ , ਚਰਨਜੀਤ ਪੱਦੀ ਮੱਠ ਵਾਲੀ , ਸਾਬਕਾ ਥਾਣੇਦਾਰ ਦੀਨ ਦਿਆਲ, ਪ੍ਰਧਾਨ ਗੁਲਸ਼ਨ ਕੁਮਰ ਬੰਗਾ,ਚਰਨਜੀਤ ਸੱਲਾਂ , ਗੁਰਦਿਆਲ ਚੰਦ ਪੱਦੀ ਮੱਠ ਵਾਲੀ , ਇੰਦਰਜੀਤ ਅਟਾਰੀ , ਵਿਜੇ ਕੁਮਾਰ ਭੱਟ , ਰਾਕੇਸ਼ ਕੁਮਾਰ , ਨਸੀਬ ਚੰਦ ਸੂਬੇਦਾਰ ਭੌਰਾ , ਪ੍ਰੋਫ਼ੈਸਰ ਹੁਸਨ ਲਾਲ ਬਸਰਾ , ਸੁਖਦੇਵ ਸਿੰਘ ਬਿੰਜੋ , ਜੋਗਰਾਜ ਪੱਦੀ , ਪਰਮਜੀਤ ਮਹਿਰਮਪੁਰੀ , ਡਾ ਝੱਲੀ ਹੀਓਂ , ਵਿਜੇ ਕੁਮਾਰ ਗੁਣਾਚੌਰ , ਪ੍ਰਵੀਨ ਬੰਗਾ , ਗੁਰਦਿਆਲ ਦੁਸਾਂਝ , ਮਾ ਮਹਿੰਦਰ ਪਾਲ ਜਿੰਡਆਲਾ , ਦੀਨ ਦਿਆਲ ਅਟਾਰੀ , ਸੋਹਨ ਲਾਲ ਮੱਲ ਯੂ ਕੇ , ਸ੍ਰੀਮਤੀ ਮਿੰਦੋ ਮੱਲ ਯੂ ਕੇ , ਸੋਹਨ ਸਿੰਘ ਭਰੋਮਜਾਰਾ , ਧਰਮ ਪਾਲ ਤਲਵੰਡੀ , ਰਾਮਜੀਤ ਐਸ ਡੀ ਓ ਪੰਚਾਇਤੀ ਰਾਜ , ਡਾ ਸੁਰਿੰਦਰ ਕੁਮਾਰ , ਮਾਸਟਰ ਲਖਵਿੰਦਰ ਕੁਮਾਰ ਭੌਰਾ , ਡਾ ਜਸਵਿੰਦਰ ਸਿੰਘ , ਮਾ ਕੁਲਵਿੰਦਰ ਸਿੰਘ , ਭੁਵੇਸ਼ ਕੁਮਾਰ , ਰਤਨ ਚੰਦ ਪੱਦੀ ਅਤੇ ਕੁਲਦੀਪ ਬਹਿਰਾਮ ਆਦਿ ਹਾਜ਼ਰ ਸਨ । ਇਸ ਮੌਕੇ ਮਿਸ਼ਨਰੀ ਕਲਾਕਾਰ ਹਰਨਾਮ ਦਾਸ ਬਹਿਲਪੁਰੀ ਨੇ ਮਿਸ਼ਨਰੀ ਗੀਤਾਂ ਨਾਲ ਹਾਜ਼ਰੀ ਲਗਵਾਈ । ਇਸ ਮੌਕੇ ਲੰਗਰ ਅਤੁੱਟ ਵਰਤਿਆ ਗਿਆ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment