Friday, June 28, 2024

ਥਿੰਕ ਗੈਸ ਨੇ ਗਾਰਲੇ, ਐਸਬੀਐਸ ਨਗਰ, ਪੰਜਾਬ ਸਿਟੀ ਗੇਟ ਸਟੇਸ਼ਨ 'ਤੇ ਲੈਵਲ-3 ਡਰਿੱਲ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ

ਨਵਾਂਸ਼ਹਿਰ, 28 ਜੂਨ 2024(ਮਨਜਿੰਦਰ ਸਿੰਘ)
ਥਿੰਕ ਗੈਸ ਨੇ ਜਲੰਧਰ ਜੀ.ਏ. ਵਿੱਚ ਐਸਬੀਐਸ ਨਗਰ, ਗਾਰਲੇ ਵਿੱਚ ਆਪਣੇ ਸਿਟੀ ਗੇਟ ਸਟੇਸ਼ਨ ਵਿਖੇ ਲੈਵਲ -3 ਮੌਕ ਡਰਿੱਲ ਨੂੰ ਸਫਲਤਾਪੂਰਵਕ ਪੂਰਾ ਕੀਤਾ। ਪ੍ਰਕਿਰਿਆ ਖੇਤਰ ਵਿੱਚ ਐਚ.ਸੀ.ਵੀ. ਫਿਲਿੰਗ ਪੁਆਇੰਟ ਤੋਂ ਗੈਸ ਲੀਕ ਹੋਣ ਦੇ ਨਤੀਜੇ ਵਜੋਂ ਇੱਕ ਵੱਡੀ ਅੱਗ ਨੂੰ ਦਰਸਾਉਂਦਾ ਇੱਕ ਸਿਮੂਲੇਸ਼ਨ ਦ੍ਰਿਸ਼ ਬਣਾਇਆ ਗਿਆ ਸੀ।
ਜਵਾਬ ਵਿੱਚ ਤੇਜ਼ ਕਾਰਵਾਈਆਂ ਕੀਤੀਆਂ ਗਈਆਂ, EIC ਨੇ ਤੁਰੰਤ ਐਸ.ਆਈ.ਸੀ. ਸੀ.ਆਈ.ਸੀ.ਅਤੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਜਦੋਂ ਕਿ ਆਨਸਾਈਟ ਕਰਮਚਾਰੀਆਂ ਨੇ ਲੋਕਾਂ ਨੂੰ ਖ਼ਤਰੇ ਵਾਲੇ ਜ਼ੋਨ ਤੋਂ ਦੂਰ ਸੁਰੱਖਿਅਤ ਸਥਾਨ 'ਤੇ ਤਬਦੀਲ ਕਰਨ ਲਈ ਬਚਾਅ ਕਾਰਜ ਸ਼ੁਰੂ ਕੀਤੇ।ਥਿੰਕ ਗੈਸ ਟੀਮ ਨੇ ਕੰਟਰੋਲ ਰੂਮ, ਐਚਐਸਐਸਈ ਅਤੇ ਆਪਸੀ ਸਹਾਇਤਾ ਭਾਈਵਾਲਾਂ ਸਮੇਤ ਡੀਐਮ ਦਫ਼ਤਰ, ਪੰਜਾਬ ਪੁਲਿਸ, ਪੰਜਾਬ ਲੇਬਰ ਵਿਭਾਗ, ਮਾਲ ਵਿਭਾਗ, ਪੀਡਬਲਯੂਡੀ, ਫਾਇਰ ਵਿਭਾਗ, ਜ਼ਿਲ੍ਹਾ ਪ੍ਰੀਸ਼ਦ, ਸੀਐਮਓ, ਖੁਰਾਕ ਅਤੇ ਸਿਵਲ ਸਪਲਾਈਜ਼, ਗੇਲ ਅਤੇ ਆਈਵੀਵਾਈ ਹਸਪਤਾਲ ਨਾਲ ਤਾਲਮੇਲ ਕਰਕੇ ਤੇਜ਼ੀ ਨਾਲ ਕੰਮ ਕੀਤਾ। ਡ੍ਰਿਲ ਤੋਂ ਬਾਅਦ, ਵਧੀਆ ਅਭਿਆਸਾਂ ਅਤੇ ਭਵਿੱਖ ਲਈ ਬਿਹਤਰ ਢੰਗ ਨਾਲ ਤਿਆਰ ਹੋਣ ਲਈ ਸਿੱਖੇ ਗਏ ਪਾਠਾਂ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਰਸਮੀ ਡੀਬਰੀਫਿੰਗ ਸੈਸ਼ਨ ਆਯੋਜਿਤ ਕੀਤਾ ਗਿਆ ਸੀ।ਨਵਜੋਤ ਪਾਲ ਸਿੰਘ ਰੰਧਾਵਾ, ਆਈ.ਏ.ਐਸ., ਡਿਪਟੀ ਕਮਿਸ਼ਨਰ ਜੀ ਦੀ ਯੋਗ ਅਗਵਾਈ ਹੇਠ ਕਰਵਾਈ ਗਈ। ਸ਼. ਰਵਿੰਦਰ ਕੁਮਾਰ ਬਾਂਸਲ (ਪੀ.ਸੀ.ਐਸ.), ਐਸ.ਡੀ.ਐਮ ਬਲਾਚੌਰ; ਸ਼. ਸ਼ਾਮ ਸੁੰਦਰ, ਡੀਐਸਪੀ ਸਦਰ ਬਲਾਚੌਰ; ਅਤੇ ਥਿੰਕ ਗੈਸ ਟੀਮ ਦੇ ਹੋਰ ਸੀਨੀਅਰ ਮੈਂਬਰ ਸਨ। ਸ਼. ਰਵਿੰਦਰ ਕੁਮਾਰ ਬਾਂਸਲ, ਪੀ.ਸੀ.ਐਸ., ਐਸ.ਡੀ.ਐਮ ਬਲਾਚੌਰ ਨੇ ਥਿੰਕ ਗੈਸ ਟੀਮ ਨੂੰ ਸਰਕਾਰੀ ਅਧਿਕਾਰੀਆਂ ਦੇ ਤਾਲਮੇਲ ਅਤੇ ਸਾਰੇ ਸਰਕਾਰੀ ਵਿਭਾਗਾਂ ਵੱਲੋਂ ਦਿੱਤੇ ਸਹਿਯੋਗ ਨਾਲ ਲੈਵਲ-3 ਮੌਕ ਡਰਿੱਲ ਦਾ ਸਫਲਤਾਪੂਰਵਕ ਪ੍ਰਬੰਧ ਕਰਨ ਲਈ ਵਧਾਈ ਦਿੱਤੀ।
ਥਿੰਕ ਗੈਸ ਨੇ SDM ਬਲਾਚੌਰ, ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਆਪਸੀ ਸਹਾਇਤਾ ਭਾਈਵਾਲਾਂ ਦਾ ਪੱਧਰ-3 ਮੌਕ ਡਰਿੱਲ ਨੂੰ ਸਫਲ ਬਣਾਉਣ ਅਤੇ ਹੋਰ ਸਾਰੇ ਵਿਭਾਗਾਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਮਦਦ ਕਰਨ ਲਈ ਉਹਨਾਂ ਦੀ ਸਰਗਰਮ ਭਾਗੀਦਾਰੀ ਲਈ ਧੰਨਵਾਦ ਕੀਤਾ।
ਪਾਈਪਡ ਨੈਚੁਰਲ ਗੈਸ ਇੱਕ ਭਰੋਸੇਮੰਦ ਈਂਧਨ ਹੈ, ਜੋ ਕਿਫਾਇਤੀ, ਵਾਤਾਵਰਣ ਅਨੁਕੂਲ, ਸੁਰੱਖਿਅਤ ਹੈ ਅਤੇ 24x7 ਨਿਰਵਿਘਨ ਸਪਲਾਈ ਨਾਲ ਆਉਂਦਾ ਹੈ। ਇਹ ਸਿਲੰਡਰ ਬੁਕਿੰਗ, ਸਟੋਰ ਕਰਨ ਅਤੇ ਬਦਲਣ ਦੀ ਆਜ਼ਾਦੀ ਅਤੇ ਸਹੂਲਤ ਦਿੰਦਾ ਹੈ। ਥਿੰਕ ਗੈਸ ਘਰੇਲੂ ਕੁਨੈਕਸ਼ਨ ਪ੍ਰੀਪੇਡ ਮੀਟਰ ਸੁਵਿਧਾਵਾਂ ਦੇ ਨਾਲ ਆਉਂਦੇ ਹਨ, ਜੋ ਕਿ ਉਹਨਾਂ ਦੇ ਮੋਬਾਈਲ ਫੋਨਾਂ 'ਤੇ ਇੱਕ ਐਪਲੀਕੇਸ਼ਨ ਰਾਹੀਂ ਚਲਾਇਆ ਜਾ ਸਕਦਾ ਹੈ, ਜਮ੍ਹਾ ਦੇ ਸ਼ੁਰੂਆਤੀ ਭੁਗਤਾਨ ਦੀ ਲੋੜ ਨਹੀਂ ਹੁੰਦੀ, ਗਾਹਕ ਨੂੰ ਸਮੇਂ-ਸਮੇਂ 'ਤੇ ਉਸ ਦੀ ਗੈਸ ਦੀ ਖਪਤ ਦੀ ਨਿਗਰਾਨੀ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਸੁਵਿਧਾਜਨਕ ਰੀਚਾਰਜ ਲਈ ਡਿਜੀਟਲ ਭੁਗਤਾਨ ਮੋਡ ਪੇਸ਼ ਕਰਦਾ ਹੈ ।
ਇਸ ਮੋਕੇ ਉੱਤੇ ਵਿਨੀਤ ਕੁਮਾਰ ਰਿਜਨਲ ਹੈਡ ਥਿੰਕ ਗੈਸ, ਜੋਹਨੀ ਸ਼ਰਮਾ ਗੌਤਮ ਸਿਲ, ਗੌਰਵ ਸਭਰਵਾਲ, ਵਿਕਾਸ ਸਿੰਗਲਾ, ਅਭਿਸ਼ੇਕ ਸਿੰਘ, ਜਨਕ ਸਿੰਘ, ਰਣਵਿਜੈ ਸਿੰਘ ਆਦਿ ਵੀ ਹਾਜਰ ਸਨ।

ਨਵਾਂ ਸ਼ਹਿਰ ਸਿਟੀ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ 1 ਵਿਅਕਤੀ ਕਾਬੂ, ਮਾਮਲਾ ਦਰਜ-ਐਸ ਐਚ ਓ ਮਹਿੰਦਰ ਸਿੰਘ

ਨਵਾਂ ਸ਼ਹਿਰ 28, ਜੂਨ(ਮਨਜਿੰਦਰ ਸਿੰਘ) ਨਵਾਂ ਸ਼ਹਿਰ ਸਿਟੀ ਪੁਲਿਸ ਵੱਲੋਂ 30,ਨਸ਼ੀਲੀਆਂ ਗੋਲੀਆਂ ਸਮੇਤ ਇੱਕ  ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਨਵਾਂ ਸ਼ਹਿਰ ਸਿਟੀ ਥਾਣੇ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਜ਼ਿਲਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਛੇੜੀ ਮੁਹਿੰਮ ਤਹਿਤ ਉਹ ਸਰਕਾਰੀ ਗੱਡੀ ਤੇ ਅੰਬੇਦਕਰ ਚੌਂਕ ਨਵਾਂ ਸ਼ਹਿਰ ਤੋਂ ਬੰਗਾ ਰੋਡ ਵੱਲ ਨੂੰ ਸ਼ੱਕੀ ਪੁਰਸ਼ਾਂ ਦੀ ਭਾਲ ਵਿੱਚ ਚੈਕਿੰਗ ਕਰ ਰਹੇ ਸਨ 7.30 ਵਜੇ ਸ਼ਾਮ ਜਦੋ ਪੁਲਿਸ ਪਾਰਟੀ ਸ਼ੂਗਰ ਮਿਲ ਨਵਾਂ ਸ਼ਹਿਰ ਪੁੱਜੀ ਤਾਂ ਸ਼ੂਗਰ ਮਿੱਲ ਨਵਾਂ ਸ਼ਹਿਰ ਦੇ ਸਾਹਮਣੇ ਮੇਨ ਰੋਡ ਤੇ ਇੱਕ ਮੋਨਾ ਵਿਅਕਤੀ ਖੜਾ ਸੀ ਜਿਸ ਨੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੂੰ ਆਪਣੇ ਵੱਲੋਂ  ਆਉਂਦੀਆਂ ਦੇਖ ਕੇ ਆਪਣੇ ਹੱਥ ਵਿੱਚ ਪੜੀ ਇੱਕ ਪਾਰਦਰਸ਼ੀ ਵਜਨਦਾਰ ਮੋਮੀ ਲਿਫਾਫੀ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਆਪ ਬੰਗਾ ਸਾਈਡ ਨੂੰ ਭੱਜਣ ਲੱਗਾ ਜਿਸ ਨੂੰ ਉਹਨਾਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਉਸ ਵੱਲੋਂ ਸੁੱਟੀ ਹੋਈ ਪਾਰਦਰਸ਼ੀ ਵਜਨਦਾਰ ਮੋਮੀ ਲਫਾਫੀ ਨੂੰ ਚੁੱਕ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ 30 ਨਸ਼ੀਲੀਆਂ ਗੋਲੀਆਂ ਰੰਗ ਚਿੱਟਾ ਬਰਾਮਦ ਹੋਈਆਂ ਕਾਬੂ ਕੀਤੇ ਵਿਅਕਤੀ ਤੋਂ ਉਸ ਦ ਨਾਂ ਪਤਾ ਪੁੱਛਣ ਤੇ ਉਸ ਨੇ ਆਪਣਾ ਨਾਮ ਬੁੱਧ ਰਾਮ ਉਰਫ ਬਬਲੂ ਪੁੱਤਰ ਦੇਸ਼ਰਾਜ ਵਾਸੀ ਕੁੱਕੜ ਥਾਣਾ ਸਦਰ ਜਲੰਧਰ ਦੱਸਿਆ।ਐਸ ਐਚ ਓ ਨੇ ਦੱਸਿਆ ਕਿ ਉਹਨਾਂ ਵੱਲੋਂ ਮੁਕਦਮਾ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਜੁਡੀਸ਼ੀਅਲ ਰਿਮਾਂਡ ਤੇ ਜੇਲ ਭੇਜ ਦਿੱਤਾ ਗਿਆ ਹੈ

Thursday, June 27, 2024

ਮੇਲਾ ਘੁੰਮਣਾ ਦਾ 3 ਅਤੇ 4 ਜੁਲਾਈ ਨੂੰ - ਮਾਈ ਮਾਣੇ ਜੀ

ਬੰਗਾ 27 ਜੂਨ (ਮਨਜਿੰਦਰ ਸਿੰਘ, ਤਜਿੰਦਰ ਗਿੰਨੀ)
ਹਜਰਤ ਪੀਰ ਬਾਬਾ ਗੁਲਾਮ ਸ਼ਾਹ ਜੀ ਦੇ ਦਰਬਾਰ ਵਿਖੇ ਮੇਲਾ ਘੁੰਮਣਾਂ ਦਾ 3 ਅਤੇ 4 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ ਜਾਣਕਾਰੀ ਦਿੰਦਿਆਂ ਦਰਬਾਰ ਤੇ ਗੱਦੀ ਨਸ਼ੀਨ ਮਾਈ ਮਾਣੇ ਜੀ ਨੇ ਦੱਸਿਆ ਕਿ 3 ਜੁਲਾਈ ਨੂੰ 2 ਵਜੇ ਝੰਡੇ ਦੀ ਰਸਮ 5 ਵਜੇ ਮਹਿੰਦੀ ਦੀ ਰਸਮ ਅਤੇ 6 ਵਜੇ ਸ਼ਾਮ ਚਿਰਾਗ ਜਲਾਉਣ ਦੀ ਰਸਮ ਕੀਤੀ ਜਾਵੇਗੀ। 4 ਜੁਲਾਈ ਦਿਨ ਵੀਰਵਾਰ ਨੂੰ ਚਾਦਰ ਚੜਾਉਣ ਦੀ ਰਸਮ ਸਵੇਰ 10 ਵਜੇ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਮੌਕੇ ਮਸ਼ਹੂਰ ਕਲਾਕਾਰ ਸੁਲਤਾਨਾ ਨੂਰਾਂ, ਕੰਵਰ ਗਰੇਵਾਲ, ਮਾਸਾ ਅਲੀ ਅਤੇ ਪੰਜਾਬ ਦੇ ਹੋਰ ਮਸ਼ਹੂਰ ਕਲਾਕਾਰ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਏ ਪੀਰਾਂ ਫਕੀਰਾਂ ਦਾ ਗੁਣਗਾਨ ਕਰਨਗੇ ਇਸ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਕਵਾਲ ਆਪਣੀਆਂ ਕਵਾਲੀਆਂ ਰਾਹੀ ਹਾਜਰੀ ਲਗਾਉਣਗੇ ਅਤੇ ਰਾਤ ਨੂੰ ਪੰਮੀ ਐਂਡ ਰੋਸ਼ਨ ਕਵਾਲ ਪਾਰਟੀ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਨਗੇ ਉਹਨਾਂ ਸੰਗਤਾਂ ਨੂੰ ਇਸ ਮੌਕੇ ਹੁਮਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ।

Wednesday, June 26, 2024

ਮਹਿੰਦਰ ਸਿੰਘ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸ ਐਚ ਓ ਨਿਯੁਕਤ ਅਹੁਦਾ ਸੰਭਾਲਿਆ*****Mohinder Singh appointed SHO of Police Station City Nawanshahr, took charge

ਨਵਾਂਸ਼ਹਿਰ 26ਜੂਨ(ਮਨਜਿੰਦਰ ਸਿੰਘ)  ਐੱਸ ਐੱਸ ਪੀ ਜਿਲ੍ਹਾ ਸਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈ ਪੀ ਐਸ ਦੇ ਹੁਕਮਾਂ ਅਨੁਸਾਰ ਸਬ ਇੰਸਪੈਕਟਰ ਸ ਮਹਿੰਦਰ ਸਿੰਘ ਨੂੰ ਥਾਣਾ ਸਿਟੀ ਨਵਾਂਸ਼ਹਿਰ ਦੇ ਮੁੱਖ ਥਾਣਾ ਅਫਸਰ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਵੱਲੋ ਅੱਜ ਥਾਣਾ ਸਿਟੀ ਨਵਾਂਸ਼ਹਿਰ ਦਾ ਚਾਰਜ ਸੰਭਾਲ ਲਿਆ ਗਿਆ। ਇਸ ਮੋਕੇ ਮਹਿੰਦਰ ਸਿੰਘ ਨੇ ਕਿਹਾ ਕਿ ਮਾਨਯੋਗ ਐਸ ਐਸ ਪੀ ਡਾਕਟਰ ਸ਼੍ਰੀ ਮਹਿਤਾਬ ਸਿੰਘ ਜੀ ਦੇ ਹੁਕਮਾਂ ਅਨੁਸਾਰ ਜੋ ਜਿੰਮੇਦਾਰੀ ਉਨਾਂ ਨੂੰ ਦਿੱਤੀ ਗਈ ਹੈ। ਉਹ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਥਾਣੇ ਵਿੱਚ ਕੋਈ ਸ਼ਿਕਾਇਤ ਕਰਨ ਜਾਂ ਕਿਸੇ ਵੀ ਕੰਮ ਲਈ ਆਉਣ ਵਾਲੇ ਹਰੇਕ ਨਾਗਰਿਕ ਦਾ ਸਨਮਾਨ ਕੀਤਾ ਜਾਵੇਗਾ ਉਹਨਾਂ ਨਸ਼ਾ ਤਸਕਰਾਂ ਅਤੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਕੋਈ ਵੀ ਗੈਰ ਕਾਨੂੰਨੀ ਕੰਮ ਕਰਨ ਵਾਲਾ ਬਖਸ਼ਿਆ ਨਹੀਂ ਜਾਵੇਗਾ । ਵਰਨਣ ਯੋਗ ਹੈ ਕਿ ਐਸਐਚ ਓ ਮਹਿੰਦਰ ਸਿੰਘ ਨੇ ਪਿਛਲੇ ਸਮਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਥਾਣੇ ਮੁਕੰਦਪੁਰ ਥਾਣਾ ਸਦਰ ਬੰਗਾ ,ਥਾਣਾ ਸਿਟੀ ਬੰਗਾ ਵਿਖੇ ਬਤੌਰ ਐਸ ਐਚ ਓ ਜਿੰਮੇਦਾਰੀ ਨਿਭਾਉਂਦਿਆਂ ਕਈ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਸਲਾਖਾਂ ਪਿੱਛੇ ਕੀਤਾ ਸੀ ਜਿਸ ਕਾਰਨ ਉਨਾਂ ਥਾਣਿਆਂ ਅਧੀਨ ਆਉਂਦੀ ਪਬਲਿਕ ਅੱਜ ਵੀ ਉਨਾਂ ਨੂੰ ਯਾਦ ਕਰਦੀ ਹੈ 
MANJINDER SINGH
NAWANSHAHR
SSP District Saheed Bhagat Singh Nagar Dr. Mehtab Singh IPS has appointed Sub Inspector S. Mahinder Singh as SHO of Police Station City Nawanshahr, who has taken charge of Police Station City Nawanshahr today.On this occasion Mahinder Singh said that according to the orders of honorable SSP Dr. Mehtab Singh ji, the responsibility has been given to him.  They will perform with full hard work, dedication and honesty.  He said that every citizen who comes to the police station to file a complaint or for any work will be respected, warning those drug smugglers and those doing illegal work that no one doing illegal work will be spared. It is worth mentioning that in the past, SHO Mohinder Singh had arrested many drug smugglers and gangsters while serving as SHO in different police stations of the district, Mukandpur, Sadar Banga, City Banga police station, due to which the public under those police stations   remembers him even today

Friday, June 14, 2024

ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਨੇ ਖੂਨਦਾਨ ਦੇ ਕੇ ਕੀਤਾ ਕੈਂਪ ਦਾ ਉਦਘਾਟਨ*****46 ਖੂਨਦਾਨੀਆਂ ਨੇ ਕੀਤਾ ਖੂਨਦਾਨ

ਡਿਪਟੀ ਕਮਿਸ਼ਨਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ  ਨਵਜੋਤਪਾਲ ਸਿੰਘ ਰੰਧਾਵਾ ਵਿਸ਼ਾਲ ਖੂਨਦਾਨ ਕੈਂਪ ਮੌਕੇ ਖੂਨਦਾਨ ਕਰਦੇ ਹੋਏ ਨਾਲ ਪ੍ਰਬੰਧਕ ਅਤੇ ਹੋਰ।
ਮਨਜਿੰਦਰ ਸਿੰਘ 
ਬੰਗਾ 
ਮਹਾਨ ਸਾਇੰਟਿਸਟ ਕਾਰਲ ਲੈਂਡ ਸਟੀਨਰ ਦੇ ਜਨਮ ਦਿਨ ਮੌਕੇ ਰੋਟਰੀ ਕਲੱਬ ਬੰਗਾ ਗਰੀਨ ਵਲੋਂ ਬਲੱਡ ਡੋਨਰਜ਼ ਸੋਸਾਇਟੀ ਬੰਗਾ ਅਤੇ ਏਐਸ ਫਰੋਜਨ ਫੂਡਜ ਦੇ ਸਹਿਯੋਗ ਨਾਲ ਵਿਸ਼ਾਲ ਸਵੈ-ਇੱਛੁਤ ਖ਼ੂਨਦਾਨ ਕੈਂਪ ਏਐਸ ਫਰੋਜਨ ਫੂਡਜ ਪਿੰਡ ਨਾਗਰਾ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਨੇ ਰਿਬਨ ਕੱਟਕੇ ਕੀਤਾ। ਇਸ ਮੌਕੇ ਜਿੱਥੇ ਡਿਪਟੀ ਕਮਿਸ਼ਨਰ ਰੰਧਾਵਾ ਨੇ ਆਪ ਖੂਨਦਾਨ ਕੀਤਾ ਉੱਥੇ ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਉਹਨਾਂ ਖੂਨਦਾਨ ਸਬੰਧੀ ਇੱਕ ਬੈੱਬਸਾਈਟ ਦਾ ਉਦਘਾਟਨ ਕੀਤਾ ਅਤੇ ਉਸ ਵਿੱਚ ਆਪਣਾ ਨਾਮ ਵੀ ਦਰਜ ਕਰਵਾਇਆ। ਇਸ ਕੈਂਪ ਵਿੱਚ 46 ਖੂਨਦਾਨੀਆਂ ਨੇ ਖੂਨਦਾਨ ਕਰਕੇ ਇਸ ਮਹਾਂਦਾਨ ਵਿੱਚ ਭਰਵਾਂ ਸਹਿਯੋਗ ਦਿੱਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਬੁੱਕਾ ਭੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਕਲੱਬ ਦੇ ਸਕੱਤਰ ਅਮਰਦੀਪ ਬੰਗਾ ਨੇ ਇਸ ਖੂਨਦਾਨ ਕੈਂਪ ਵਿੱਚ ਦਿੱਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਰੀਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ, ਗੁਰਚਰਨ ਸਿੰਘ, ਭਪੇਸ਼ ਕੁਮਾਰ, ਸ਼ਿਵ ਕੌੜਾ, ਅਮਰਦੀਪ ਬੰਗਾ, ਬਲਵੀਰ ਕਰਨਾਣਾ, ਇੰਦਰਜੀਤ ਸਿੰਘ ਮਾਨ, ਪਵਨਦੀਪ ਸਿੰਘ ਸਿੱਧੂ, ਕੁਲਬੀਰ ਪਾਬਲਾ, ਬ੍ਰਿਜ ਭੂਸ਼ਣ ਵਾਲੀਆ, ਬਲਵਿੰਦਰ ਸਿੰਘ ਪਾਂਧੀ, ਰਣਵੀਰ ਸਿੰਘ ਰਾਣਾ, ਡਾ. ਤਜਿੰਦਰਪਾਲ ਸਿੰਘ, ਮਾਸਟਰ ਅਸ਼ੋਕ ਕੁਮਾਰ ਸ਼ਰਮਾ, ਜੀਵਨ ਕੌਸ਼ਲ, ਜਸਵਰਿੰਦਰ ਸਿੰਘ, ਹਰਪ੍ਰੀਤ ਸਿੰਘ, ਦਵਿੰਦਰ ਕੁਮਾਰ, ਹਰਮਨਪ੍ਰੀਤ ਰਾਣਾ, ਸੰਨੀ ਮੱਟੂ, ਸੋਨੂੰ ਰਾਣਾ, ਅਨਿੱਲ ਮੱਟੂ, ਰਮੇਸ਼ ਲਾਲ ਐਮਐਲਟੀ, ਦਿਨੇਸ਼ ਕੁਮਾਰ ਐਮਐਲਟੀ, ਸ਼ਿਵਾਨੀ ਟੈਕਨੀਕਲ ਸੁਪਰਵਾਈਜਰ, ਮਨਪ੍ਰੀਤ ਕੌਰ ਸਟਾਫ ਨਰਸ, ਗੌਰਵ, ਅਨਿਲ ਆਦਿ ਹਾਜਰ ਸਨ।


ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...