ਮਨਜਿੰਦਰ ਸਿੰਘ
ਬੰਗਾ
ਮਹਾਨ ਸਾਇੰਟਿਸਟ ਕਾਰਲ ਲੈਂਡ ਸਟੀਨਰ ਦੇ ਜਨਮ ਦਿਨ ਮੌਕੇ ਰੋਟਰੀ ਕਲੱਬ ਬੰਗਾ ਗਰੀਨ ਵਲੋਂ ਬਲੱਡ ਡੋਨਰਜ਼ ਸੋਸਾਇਟੀ ਬੰਗਾ ਅਤੇ ਏਐਸ ਫਰੋਜਨ ਫੂਡਜ ਦੇ ਸਹਿਯੋਗ ਨਾਲ ਵਿਸ਼ਾਲ ਸਵੈ-ਇੱਛੁਤ ਖ਼ੂਨਦਾਨ ਕੈਂਪ ਏਐਸ ਫਰੋਜਨ ਫੂਡਜ ਪਿੰਡ ਨਾਗਰਾ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਨੇ ਰਿਬਨ ਕੱਟਕੇ ਕੀਤਾ। ਇਸ ਮੌਕੇ ਜਿੱਥੇ ਡਿਪਟੀ ਕਮਿਸ਼ਨਰ ਰੰਧਾਵਾ ਨੇ ਆਪ ਖੂਨਦਾਨ ਕੀਤਾ ਉੱਥੇ ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਉਹਨਾਂ ਖੂਨਦਾਨ ਸਬੰਧੀ ਇੱਕ ਬੈੱਬਸਾਈਟ ਦਾ ਉਦਘਾਟਨ ਕੀਤਾ ਅਤੇ ਉਸ ਵਿੱਚ ਆਪਣਾ ਨਾਮ ਵੀ ਦਰਜ ਕਰਵਾਇਆ। ਇਸ ਕੈਂਪ ਵਿੱਚ 46 ਖੂਨਦਾਨੀਆਂ ਨੇ ਖੂਨਦਾਨ ਕਰਕੇ ਇਸ ਮਹਾਂਦਾਨ ਵਿੱਚ ਭਰਵਾਂ ਸਹਿਯੋਗ ਦਿੱਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਬੁੱਕਾ ਭੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਕਲੱਬ ਦੇ ਸਕੱਤਰ ਅਮਰਦੀਪ ਬੰਗਾ ਨੇ ਇਸ ਖੂਨਦਾਨ ਕੈਂਪ ਵਿੱਚ ਦਿੱਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਰੀਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ, ਗੁਰਚਰਨ ਸਿੰਘ, ਭਪੇਸ਼ ਕੁਮਾਰ, ਸ਼ਿਵ ਕੌੜਾ, ਅਮਰਦੀਪ ਬੰਗਾ, ਬਲਵੀਰ ਕਰਨਾਣਾ, ਇੰਦਰਜੀਤ ਸਿੰਘ ਮਾਨ, ਪਵਨਦੀਪ ਸਿੰਘ ਸਿੱਧੂ, ਕੁਲਬੀਰ ਪਾਬਲਾ, ਬ੍ਰਿਜ ਭੂਸ਼ਣ ਵਾਲੀਆ, ਬਲਵਿੰਦਰ ਸਿੰਘ ਪਾਂਧੀ, ਰਣਵੀਰ ਸਿੰਘ ਰਾਣਾ, ਡਾ. ਤਜਿੰਦਰਪਾਲ ਸਿੰਘ, ਮਾਸਟਰ ਅਸ਼ੋਕ ਕੁਮਾਰ ਸ਼ਰਮਾ, ਜੀਵਨ ਕੌਸ਼ਲ, ਜਸਵਰਿੰਦਰ ਸਿੰਘ, ਹਰਪ੍ਰੀਤ ਸਿੰਘ, ਦਵਿੰਦਰ ਕੁਮਾਰ, ਹਰਮਨਪ੍ਰੀਤ ਰਾਣਾ, ਸੰਨੀ ਮੱਟੂ, ਸੋਨੂੰ ਰਾਣਾ, ਅਨਿੱਲ ਮੱਟੂ, ਰਮੇਸ਼ ਲਾਲ ਐਮਐਲਟੀ, ਦਿਨੇਸ਼ ਕੁਮਾਰ ਐਮਐਲਟੀ, ਸ਼ਿਵਾਨੀ ਟੈਕਨੀਕਲ ਸੁਪਰਵਾਈਜਰ, ਮਨਪ੍ਰੀਤ ਕੌਰ ਸਟਾਫ ਨਰਸ, ਗੌਰਵ, ਅਨਿਲ ਆਦਿ ਹਾਜਰ ਸਨ।
No comments:
Post a Comment