Tuesday, July 2, 2024

ਨਵੇਂ ਸਾਲ ਦੀ ਸ਼ੁਰੂਆਤ ਤੇ ਲਾਈਨ ਕਲੱਬ ਬੰਗਾ ਨਿਸ਼ਚੇ ਵੱਲੋਂ ਮੈਡੀਕਲ ਕੈਂਪ ਅਤੇ ਬੂਟੇ ਲਗਾਏ ਗਏ

ਬੰਗਾ,1ਜੁਲਾਈ (ਮਨਜਿੰਦਰ ਸਿੰਘ, ਤਜਿੰਦਰ ਗਿੰਨੀ) ਲਾਈਨ ਕਲੱਬ ਬੰਗਾ ਨਿਸ਼ਚੇ ਵੱਲੋਂ ਅੱਜ ਲਾਇਨ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਅਮਰੀਕਾ ਤੋਂ  ਸਾਬਕਾ ਪ੍ਰਧਾਨ ਅਤੇ ਪ੍ਰੋਜੈਕਟ ਇੰਚਾਰਜ ਲਾਈਨ ਧੀਰਜ ਮੱਕੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਾਰਟਰ ਪ੍ਰਧਾਨ ਬਲਵੀਰ ਸਿੰਘ ਰਾਏ ਅਤੇ ਪ੍ਰਧਾਨ ਗੁਲਸ਼ਨ ਕੁਮਾਰ ਬੰਗਾ ਦੀ ਅਗਵਾਈ ਵਿੱਚ ਝਿੱਕਾ ਰੋਡ ਬੰਗਾ ਵਿਖੇ ਮੈਡੀਕਲ ਕੈਂਪ ਅਤੇ ਬੂਟੇ ਲਗਾਉਣ ਦਾ ਪ੍ਰੋਜੈਕਟ ਕੀਤਾ ਗਿਆ ਨਵੇਂ ਸਾਲ ਦੇ ਅਗਾਜ ਮੌਕੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਹਰਿਆਵਲ ਲਹਿਰ ਲਿਆਉਣਾ ਹੈ ਅਤੇ ਆਪਣਾ ਆਲਾ ਦੁਆਲਾ ਹਰਿਆਵਲ ਕਰਨਾ ਹੈ ਉਨ੍ਹਾਂ ਸਮਾਜ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ।
ਇਸ ਮੌਕੇ ਕੈਸਿਅਰ ਲਾਇਨ ਜਸਪਾਲ ਸਿੰਘ ਗਿੱਧਾ ਲਾਇਨ ਤਜਿੰਦਰ ਗਿੰਨੀ, ਪੀ ਆਰ ਓ ਲਾਇਨ ਮਨਜਿੰਦਰ ਸਿੰਘ ਲਾਇਨ ਰੋਹਿਤ ਚੋਪੜਾ, ਡਾਕਟਰ ਗੋਵਿੰਦ ਆਦਿ ਹਾਜ਼ਰ ਸਨ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...