Friday, July 5, 2024

ਅਮਰਦੀਪ ਬੰਗਾ ਦਾ ਨਵਾਂ ਗੀਤ "ਗੱਲਬਾਤ" ਜਲਦ ਹੀ ਹੋਵੇਗਾ ਰਿਲੀਜ਼।

ਬੰਗਾ 5 ਜੁਲਾਈ (ਮਨਜਿੰਦਰ ਸਿੰਘ)
ਪੰਜਾਬੀ ਗਾਇਕੀ ਦੇ ਮਾਣਮੱਤੇ ਗੀਤਕਾਰ ਅਤੇ ਗਾਇਕ ਅਮਰਦੀਪ ਬੰਗਾ ਦਾ ਨਵਾਂ ਗੀਤ ਬਹੁਤ ਜਲਦ ਸਰੋਤਿਆਂ ਦੇ ਰੂ ਬੁ ਰੂ ਹੋਣ ਜਾ ਰਿਹਾ ਹੈ। ਗਾਇਕ ਅਮਰਦੀਪ ਨੇ ਦੱਸਿਆ ਕਿ ਇਹ ਗੀਤ ਉਨ੍ਹਾਂ ਨੇ ਹਰ ਚੀਜ਼ ਨੂੰ ਧਿਆਨ ਚ ਰੱਖ ਕੇ ਬਣਾਇਆ ਹੈ ਇਸ ਗੀਤ ਵਿਚ DJ ਭੰਗੜਾ ਬੀਟ ਹੋਵੇਗੀ ਅਤੇ ਇਸ ਗੀਤ ਚ ਪੰਜਾਬੀਆਂ ਦੇ ਰੁਤਬਾ , ਮਿਹਨਤ ਅਤੇ ਅਣਖ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ , ਇਸ ਗੀਤ ਦੇ ਗੀਤਕਾਰ ਅਮਰਦੀਪ ਬੰਗਾ ਖੁਦ ਨੇ ਅਤੇ ਸੰਗੀਤ R Sodhi ਵਲੋਂ ਦਿੱਤਾ ਗਿਆ ਹੈ। ਇਸ ਗੀਤ ਦਾ ਵੀਡੀਓ ਹਰਸ਼ਦੀਪ ਕੀਰੀਏਸ਼ਨ ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਗਾਇਕ ਨੇ ਦੱਸਿਆ ਕਿ  ਅੱਜ ਗਾਇਕ ਨੂੰ ਲੋਕ youtube ਜਾ ਸੋਸ਼ਲ ਮੀਡੀਆ ਤੇ ਰੀਲਾ ਬਣਾ ਕੇ share ਕਰਕੇ ਹਿੱਟ ਕਰਦੇ ਹਨ ਅਤੇ ਉਨ੍ਹਾਂ ਨੇ ਵੀ ਕੋਸ਼ਿਸ਼ ਕੀਤੀ ਹੈ ਕੇ ਓਹ ਗੱਲਬਾਤ ਗੀਤ ਨਾਲ ਲੋਕਾਂ ਦੇ ਦਿਲਾਂ ਚ ਅਤੇ ਉਮੀਦਾਂ ਤੇ ਖਰੇ ਉਤਰਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...