Tuesday, July 9, 2024

ਟੀ.ਐਨ.ਏ.ਆਈ. ਵੱਲੋਂ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਨੂੰ ਪ੍ਰੈਕਟੀਕਲ ਡੰਮੀ ਦਾ ਤੋਹਫਾ ਪ੍ਰਦਾਨ

ਟੀ.ਐਨ.ਏ.ਆਈ. ਵੱਲੋਂ ਭੇਜੇ ਪ੍ਰੈਕਟੀਕਲ ਡੰਮੀ ਨੂੰ ਦੇਖਦੇ ਹੋਏ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਤੇ ਨਰਸਿੰਗ ਅਧਿਆਪਕ

ਬੰਗਾ 9 ਜੁਲਾਈ (ਧਰਮਵੀਰ ਪਾਲ) 
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਨੂੰ ਸ਼ਾਨਦਾਰ ਕੰਮ ਕਰਨ ਅਤੇ ਪ੍ਰਾਪਤੀਆਂ ਕਰਨ ਹਿੱਤ ਟੀ.ਐਨ.ਏ.ਆਈ. (ਟਰੇਂਡ ਨਰਸਿਸ ਐਸ਼ੋਸ਼ੀਏਸ਼ਨ ਆਫ ਇੰਡੀਆਂ ਨਵੀਂ ਦਿੱਲੀ)  ਵੱਲੋ ਇੱਕ ਹਾਈ ਟੈਕ ਮਨੁੱਖੀ ਡੰਮੀ ਮਾਡਲ ਦਾ ਤੋਹਫਾ ਭੇਟ ਕੀਤਾ ਗਿਆ ਹੈ । ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਮੀਡੀਆਂ ਨੂੰ ਦਿੰਦੇ ਹੋਏ ਦੱਸਿਆ ਕਿ ਕਾਲਜ ਦੀਆਂ ਪੰਜ ਸਾਲ ਦੀਆਂ  ਨਿਰੰਤਰ ਸ਼ਾਨਦਾਰ ਐਸ ਐਨ ਏ ਆਈ ਮੈਂਬਰਸ਼ਿਪ ਅਤੇ ਹੋਰ ਉਸਾਰੂ ਸੇਵਾਵਾਂ ਬਦਲੇ ਇਹ ਮਾਣ ਤੋਹਫੇ ਦੇ ਰੂਪ ਵਿਚ ਪ੍ਰਾਪਤ ਹੋਇਆ ਹੈ । ਜਿਸ ਨਾਲ ਕਾਲਜ ਦੇ ਨਰਸਿੰਗ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆਂ ਪ੍ਰਾਪਤੀ ਇਹ ਹਾਈ ਟੈਕ ਮਨੁੱਖੀ ਡੰਮੀ ਦਾ ਤੋਹਫਾ ਕਾਰਗਰ ਸਿੱਧ ਹੋਵੇਗਾ । ਇਸ  ਸ਼ਾਨਦਾਰ ਪ੍ਰਾਪਤੀ ਦੀ  ਗੁਰੂ ਨਾਨਕ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਅਤੇ ਸਮੂਹ ਟਰੱਸਟੀਆਂ ਵੱਲੋਂ ਭਰਪੂਰ ਸ਼ਾਲਾਘਾ ਕੀਤੀ ਗਈ । ਇਸ ਮੌਕੇ ਮੈਡਮ ਰਮਨਦੀਪ ਕੌਰ, ਮੈਡਮ ਨਵਜੋਤ ਕੌਰ, ਮੈਡਮ ਵੰਦਨਾ ਬਸਰਾ, ਮੈਡਮ  ਰਾਬੀਆ ਹਾਟਾ, ਮੈਡਮ  ਸ਼ਿਵਾਨੀ ਭਰਦਵਾਜ ਵੀ ਹਾਜ਼ਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...