Friday, August 2, 2024

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ:****ਬਾਬਾ ਜਸਬੀਰ ਸਿੰਘ ਖ਼ਾਲਸਾ ਜਿਲਾ ਨਵਾਂਸ਼ਹਿਰ ਦੇ ਪ੍ਰਧਾਨ ਬਣੇ

ਨਵਾਂਸ਼ਹਿਰ 2ਅਗਸਤ (ਮਨਜਿੰਦਰ ਸਿੰਘ) :- ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਪੈਂਦੇ ਜਿਲ੍ਹਾ ਰੋਪੜ, ਮੋਹਾਲੀ, ਨਵਾਂਸਹਿਰ ਵਿੱਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਾਰਟੀ ਦੀ ਮਜਬੂਤੀ ਲਈ ਜਥੇਬੰਥਕ ਢਾਂਚੇ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ। ਇਸ ਫੇਰਬਦਲ ਵਿੱਚ ਨੌਜਵਾਨਾਂ ਅਤੇ ਬੀਬੀਆਂ ਨੂੰ ਪਾਰਟੀ ਵਿੱਚ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਪਾਰਟੀ ਦੇ ਜਨਰਲ ਸਕੱਤਰ ਸਰਦਾਰ ਕੁਸ਼ਲਪਾਲ ਸਿੰਘ ਮਾਨ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਜਿਲ੍ਹਾ ਨਵਾਂਸ਼ਹਿਰ ਦੇ ਪ੍ਰਧਾਨ ਬਾਬਾ ਜਸਬੀਰ ਸਿੰਘ ਖ਼ਾਲਸਾ ਨੂੰ ਬਣਾਇਆ ਗੀਆ ਹੈ ਅਤੇ ਜ਼ਿਲ੍ਹੇ ਦਾ ਨਵਾਂ ਜਥੇਬੰਦਕ ਢਾਂਚਾ ਅਨੂਸਾਰ ਜੋਗਾ ਸਿੰਘ ਕੱਟਾ ਅਤੇ ਕੁਲਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ, ਮੋਹਨ ਸਿੰਘ, ਨਰਿੰਦਰ ਸਿੰਘ ਅਤੇ ਬੀਬੀ ਜਸਬੀਰ ਕੌਰ, ਮੀਤ ਪ੍ਰਧਾਨ,
ਸਤਿੰਦਰ ਸਿੰਘ, ਵਰਿੰਦਰ ਸਿੰਘ, ਪਰਦੁਮਨ ਸਿੰਘ, ਬਹਾਦਰ ਸਿੰਘ ਅਤੇ ਬੀਬੀ ਨਰਿੰਦਰ ਕੌਰ, ਜਨਰਲ ਸਕੱਤਰ,ਸੁੱਚਾ ਸਿੰਘ, ਅਮਰਜੋਤ ਸਿੰਘ, ਗਗਨਦੀਪ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਜਸਕਰਨ ਸਿੰਘ ਅਤੇ ਹਰਜੋਤ ਸਿੰਘ, ਜਥੇਬੰਦਕ ਸਕੱਤਰ,ਜੋਤਦੀਪ ਸਿੰਘ, ਪ੍ਰੈਸ ਸਕੱਤਰ, ਸ. ਹਰਜੀਤ ਸਿੰਘ, ਸਪੋਕਸਮੈਨ (ਬੁਲਾਰਾ), ਜਸਕਰਨ ਸਿੰਘ ਖਜਾਨਚੀ, ਬਣਾਏ ਗਏ ਹਨ ਇਹਨਾ ਨਿਯੁਕਤੀਆਂ ਦਾ ਐਲਾਨ ਜਿਲ੍ਹਾ ਜਥੇਬੰਦੀ ਦੀ ਮੀਟਿੰਗ ਵਿਚ ਕੀਤਾ ਗਿਆ। ਸਰਦਾਰ ਮਾਨ ਨੇ ਇਸ ਦੌਰਾਨ ਕਿਹਾ ਕਿ ਇਸ ਨਾਲ ਪਾਰਟੀ ਨੂੰ ਵੱਡਾ ਹੁੰਗਾਰਾ  ਮਿਲੇਗਾ ਅਤੇ ਨਵੇਂ ਚਿਹਰੇ ਸਾਹਮਣੇ ਆਉਣ ਨਾਲ ਪਾਰਟੀ ਨੂੰ ਨਵੀਂ ਸੋਚ ਅਤੇ ਦਿਸ਼ਾ ਮਿਲੇਗੀ। ਇਸ ਪ੍ਰਕਾਰ ਪਾਰਟੀ ਅਗਾਮੀ ਸਮੇਂ ਵਿਚ ਲੋਕਾਂ ਦੀ ਅਵਾਜ ਬਣ ਕੇ ਉੱਭਰੇਗੀ ਅਤੇ ਪੰਜਾਬ ਅਤੇ ਪੰਥ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਵੇਗੀ।ਇਸ ਮੀਟਿੰਗ ਵਿੱਚ ਰਣਜੀਤ ਸਿੰਘ ਸੰਤੋਖਗੜ੍ਹ ਜ਼ਿਲ੍ਹਾ ਪ੍ਰਧਾਨ ਰੋਪੜ੍ਹ, ਪੀ ਏ ਸੀ ਮੈਂਬਰ ਬਲਕਾਰ ਸਿੰਘ ਭੁੱਲਰ, ਤਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ ਪੰਜਾਬ ਆਦਿ ਹਾਜਰ ਸਨ 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...