Wednesday, August 21, 2024

ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹੋਏ ਪੰਜਾਬ ਫੋਟੋ ਗਰਾਫਰ ਐਸੋਸੀਏਸ਼ਨ ਵੱਲੋਂ ਵਰਲਡ ਫੋਟੋਗ੍ਰਾਫੀ ਦਿਵਸ ਮਨਾਇਆ:

ਬੰਗਾ 21 ਅਗਸਤ (ਮਨਜਿੰਦਰ ਸਿੰਘ, ਤਜਿੰਦਰ ਕੁਮਾਰ)
ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਬੰਗਾ ਯੂਨਿਟ ਦੇ ਆਗੂਆਂ ਅਤੇ ਮੈਂਬਰਾਂ ਵੱਲੋਂ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋ ਕੇ ਵਰਲਡ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ ਜਾਣਕਾਰੀ ਦਿੰਦਿਆਂ ਈਸਟ ਜੋਨ ਦੇ ਕੈਸ਼ੀਅਰ ਤਜਿੰਦਰ ਕੁਮਾਰ ਗਿਨੀ ਨੇ ਦੱਸਿਆ ਕਿ ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸੁਖਮਣੀ ਸਾਹਿਬ ਦੇ ਪਾਠ ਕਰਾਏ ਗਏ ਜਿਸ ਨੂੰ ਇਲਾਕੇ ਦੇ ਫੋਟੋਗ੍ਰਾਫਰਾਂ ਅਤੇ ਉਨਾਂ ਦੇ ਪਰਿਵਾਰਾਂ ਵੱਲੋਂ ਸਰਵਣ ਕੀਤਾ ਗਿਆ ਇਸ ਉਪਰੰਤ ਐਸੋਸੀਏਸ਼ਨ ਦੀ ਚੜ੍ਹਦੀ ਕਲਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਉਪਰੰਤ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ ਉਹਨਾਂ ਦੱਸਿਆ ਕਿ ਇਸ ਉਪਰੰਤ ਵਾਤਾਵਰਨ ਨੂੰ ਹਰਿਆਵਲ ਬਣਾਉਣ ਲਈ ਛਾਦਾਰ ਅਤੇ ਫਲਦਾਰ ਬੂਟੇ ਲਗਾਏ ਗਏ । ਇਸ ਮੌਕੇ ਪਰਮਜੀਤ ਸਿੰਘ ਰੁਹੇਲਾ ਈਸਟ ਜੋਨ ਦੇ ਕੈਸ਼ੀਅਰ ਤਜਿੰਦਰ ਕੁਮਾਰ, ਰਾਜਕੁਮਾਰ,ਸਤਨਾਮ ਸਿੰਘ ਅਰੋੜਾ ਸਾਗਰ, ਬਲਜੀਤ ਸਿੰਘ,ਰਣਜੀਤ ਸਿੰਘ, ਸੁਖਬੀਰ ਖਾਨਖਾਨਾ, ਨਰੇਸ਼ ਕੁਮਾਰ, ਕਰਨ ਦੀਪ ,ਚਮਨ,ਰਾਜੇਸ਼ ਕੁਮਾਰ, ਸੁਰਜੀਤ ਰਾਮ, ਅਮਰੀਕ ਸਿੰਘ ਨਿਸ਼ਾਂਤ ਗੱਗ, ਜਗਦੀਪ ਸਿੰਘ,ਹਰਜੀਤ ਕੁਮਾਰ, ਕਿਰਨ ਕੁਮਾਰ ,ਗਗਨਦੀਪ,ਜਸਵੰਤ ਰਾਏ,ਸੁਰਜੀਤ ਕੁਮਾਰ, ਮਨਪ੍ਰੀਤ ਸਿੰਘ, ਸੰਦੀਪ ਬਾਲੋ ਰਾਜੇਸ਼ ਕੁਮਾਰ ਆਦਿ ਹਾਜਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...