Friday, August 30, 2024

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਤਹਿਸੀਲ ਪੱਧਰੀ ਮੀਟਿੰਗ ਕੀਤੀ ਗਈ

ਫਿਲੌਰ:( ਹਰਜਿੰਦਰ ਕੌਰ ਚਾਹਲ)ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਤਹਿਸੀਲ ਪੱਧਰੀ ਮੀਟਿੰਗ ਦਿੱਲੀ ਮੋਰਚੇ ਦੇ ਮਹਾਨ ਸ਼ਹੀਦਾਂ ਦੀ ਯਾਦਗਾਰ ਫਿਲੌਰ ਵਿਖੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਦੀ ਪ੍ਰਧਾਨਗੀ ਹੇਠ ਹੋਈ। 
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਪ੍ਰਧਾਨ ਮਨਜਿੰਦਰ ਢੇਸੀ ਨੇ ਦੇਸ਼ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਉੱਪਰ ਚਾਨਣ ਪਾਇਆ ਅਤੇ ਨੌਜਵਾਨੀ ਦੀ ਮੌਜੂਦਾ ਅਵਾਥਾ ਨੂੰ ਉਜਾਗਰ ਕੀਤਾ, ਉਨ੍ਹਾਂ   ਕਿਹਾ ਕਿ ਨੌਜਵਾਨਾਂ ਨੂੰ  ਭਗਤ ਸਿੰਘ ਦੀ ਵਿਚਾਰਧਾਰਾ ਤੇ ਪਹਿਰਾ ਦਿੰਦਿਆਂ ਹੀ ਫਿਰਕਾਪ੍ਰਸਤੀ ,ਸਾਮਰਾਜੀ ਪੂੰਜੀਵਾਦੀ ਢਾਂਚੇ ਦਾ ਮੁਕੰਮਲ ਖਾਤਮਾ ਕਰਕੇ ਹੀ ਬਰਾਬਰਤਾ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ ਪ੍ਰੰਤੂ ਦੁੱਖ ਦੀ ਗੱਲ ਹੈ ਕਿ  ਇਸਦੇ ਉਲਟ ਦੇਸ਼ ਦੇ ਹੁਕਮਰਾਨਾ ਵੱਲੋਂ ਦੇਸ਼ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਾਰਪੋਰੇਟ ਘਰਾਣਿਆਂ ਨਾਲ ਗਲਵਕੜੀ ਪਾ ਕੇ ਬੈਠੀ ਮੋਦੀ ਸਰਕਾਰ ਦੇ ਰਾਜ ਅੰਦਰ ਗਰੀਬੀ ਮਹਿੰਗਾਈ, ਅਤੇ ਬੇਰੁਜਗਾਰੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਦਕਿ ਲੜਕੀਆਂ, ਔਰਤਾਂ ਉਪਰ ਜਿਨਸੀ ਸੋਸ਼ਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ,  ਦੂਜੇ ਪਾਸੇ ਭਗਤ ਸਿੰਘ ਦੀਆਂ ਕਾਸਮਾ ਖਾ ਕੇ ਬਣੇ ਭਗਵੰਤ ਮਾਨ ਦੀ ਸਰਕਾਰ ਦੇ ਢਾਈ ਸਾਲ ਦਾ ਸਮਾਂ ਬੀਤ ਜਾਣ ਮਗਰੋਂ ਵੀ ਬੇਰੁਜ਼ਗਾਰੀ ਅਤੇ ਨਸ਼ੇ ਨੂੰ ਕੋਈ ਰੋਕ ਨਹੀਂ ਲੱਗੀ ਸਗੋਂ ਰੁਜਗਾਰ ਦੀ ਮੰਗ ਕਰਦੇ ਨੌਜਵਾਨ ਮੁੰਡੇ ਕੁੜੀਆਂ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ,  ਉਥੇ   ਆਏ ਦਿਨ ਲੁੱਟਾ ਖੋਹਾਂ ਕਾਤਲੋਗਾਰਤ ਵਿਚ ਵਾਧਾ ਅਥਾਹ ਹੋਇਆ ਜਿਸ ਨਾਲ ਲੋਕਾਂ ਦੇ ਮਨ ਅੰਦਰ ਡਰ ਦਾ ਮਾਹੌਲ ਪੈਦਾ ਹੋਇਆ ਹੈ, ਨਸ਼ੇ ਚ ਫ਼ਸੀ ਜਵਾਨੀ ਨੂੰ ਇਲਾਜ ਕਰਨ ਦੀ ਬਜਾਏ ਝੂਠੇ ਕੇਸ ਪਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। 
ਇਸ ਮੌਕੇ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਆਉਣ ਵਾਲੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿ ਜਥੇਬੰਦੀ ਦੇ ਨਾਅਰੇ "ਬਰਾਬਰ ਵਿਦਿਆ ਸਿਹਤ ਤੇ ਰੁਜਗਾਰ , ਸਭ ਦਾ ਹੋਵੇ ਇਹ ਅਧਿਕਾਰ" ਦੀ ਪ੍ਰਾਪਤੀ ਲਈ ਸੰਘਰਸ਼ ਲਾਮਬੰਦੀ ਕਰਦੇ ਹੋਏ ਭਗਤ   28 ਸੰਤਬਰ ਨੂੰ  ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਫਿਰਕਾਪ੍ਰਤੀ ਅਤੇ ਕਾਰਪੋਰੇਟ ਵਿਰੋਧੀ ਵਿਸ਼ਾਲ ਮੋਟਰਸਾਈਕਲ ਸਕੂਟਰ ਮਾਰਚ ਕੀਤਾ ਜਾਵੇਗਾ, ਜਿਸ ਵਿਚ ਸੈਂਕੜੇ ਨੌਜਵਾਨ ਅਤੇ ਵਿਦਿਆਰਥੀ ਸ਼ਾਮਿਲ ਹੋਣਗੇ | ਉਨ੍ਹਾਂ ਕਿਹਾ ਕਿ ਮਾਰਚ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਪਿੰਡਾ ਸ਼ਹਿਰਾਂ ਕਸਬਿਆਂ ਮੁੱਹਲਿਆਂ ਵਿਚ ਮੀਟਿੰਗਾਂ ਅਤੇ ਮੈਂਬਰਸ਼ਿਪ ਕਰਕੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ।  
ਉਹਨਾਂ ਅੱਗੇ ਦੱਸਿਆਂ ਕਿ  ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵੱਖ ਵੱਖ ਥਾਵਾਂ ਉਪਰ ਇਨਕਲਾਬੀ ਨਾਟਕ ਮੇਲੇ, ਖੂਨ ਦਾਨ ਕੈਂਪ, ਵਿਚਾਰ ਗੋਸ਼ਟੀਆਂ ਕਰਵਾਏ ਜਾਣਗੇ। ਇਸ ਮੌਕੇ ਪ੍ਰਭਾਤ ਕਵੀ, ਅਮਰੀਕ ਰੁੜਕਾ, ਤਲਵਿੰਦਰ ਸਿੰਘ,ਸਨੀ ਜੱਸਲ, ਸੰਦੀਪ ਫਿਲੌਰ,ਪਾਰਸ, ਰਮੇਸ਼ ਕੁਮਾਰ ਜੱਸਾ ਰੁੜਕਾ , ਬਲਦੇਵ ਸਾਹਨੀ, ਉਮੇਸ਼, ਲਖਵੀਰ, ਹਰਜੀਤ ਢੇਸੀ, ਰਮਨਦੀਪ ਕੁਮਾਰ, ਰਸ਼ਪਾਲ ਬਿਰਦੀ ਆਦਿ ਸ਼ਾਮਿਲ ਹੋਏ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...