Tuesday, August 27, 2024

ਗਗਨ ਗਰਚਾ ਦੀ ਕਲਮ ਤੋਂ ਲਿਖਿਆ ਗੀਤ "ਤੇਰੇ ਬੱਚੇ ਰਾਜਾ ਜੀ" ਰਿਲੀਜ਼

ਬੰਗਾ27 ਅਗਸਤ(ਮਨਜਿੰਦਰ ਸਿੰਘ)
ਇਲਾਕੇ ਦੇ ਮਸ਼ਹੂਰ ਸੰਗੀਤ ਅਦਾਰੇ ਗਰਚਾ ਮਿਊਜਿਕ ਇੰਸਟੀਚਿਉਟ ਦੀ ਵਿਦਿਆਰਥਣ ਅਤੇ ਉੱਭਰ ਰਹੀ ਗਾਇਕਾ ਮਨ ਕੌਰ ਦੇ ਨਵੇਂ ਗੀਤ "ਤੇਰੇ ਬੱਚੇ ਰਾਜਾ ਜੀ" ਦੇ ਸੰਬੰਧ ਵਿੱਚ ਨਵਾਂਸ਼ਹਿਰ ਦੇ ਸਥਾਨਕ ਹੋਟਲ ਚ' ਰਿਲੀਜ਼ ਸਮਾਰੋਹ ਕਰਵਾਇਆ ਗਿਆ,ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਗਰਚਾ ਮਿਊਜਿਕ ਇੰਸਟੀਚਿਉਟ ਦੇ ਡਾਇਰੈਕਟਰ ਗਗਨਦੀਪ ਗਰਚਾ ਨੇ ਆਖਿਆ ਕਿ ਸੰਗੀਤਕ ਗਤੀਵਿਧੀਆਂ ਨੂੰ ਅੱਗੇ ਤੋਰਦੇ ਹੋਏ  ਕੁਲਵਿੰਦਰ ਸਿੰਘ ਭਾਰਟਾ ਦੀ ਅਗਵਾਈ ਵਿੱਚ ਉਹਨਾਂ ਵਲੋਂ "ਤੇਰੇ ਬੱਚੇ ਰਾਜਾ ਜੀ" ਗੀਤ ਰਿਲੀਜ਼ ਕੀਤਾ ਗਿਆ, ਮਨ ਕੌਰ ਦੀ ਅਵਾਜ਼ ਵਿੱਚ ਗਾਏ ਇਸ ਗੀਤ ਦੇ ਬੋਲ ਖੁਦ ਮੇਰੀ ਕਲਮ ਤੋਂ ਲਿਖੇ ਹੋਏ ਹਨ ਅਤੇ ਇਸਦਾ ਸੰਗੀਤ ਮਿਸਟਰ ਆਰ. ਬੀ ਨੇ ਤਿਆਰ ਕੀਤਾ ਹੈ,ਇਸ ਗੀਤ ਨੂੰ ਗਰਚਾ ਮਿਊਜਿਕ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ,ਸਮਾਗਮ ਦੌਰਾਨ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਭਾਰਟਾ (ਸਰਪ੍ਰਸਤ ਲੋਕ ਭਲਾਈ ਸੇਵਾ ਸੁਸਾਇਟੀ) ਨੇ ਗਗਨਦੀਪ ਗਰਚਾ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਗਗਨ ਗਰਚਾ ਦੀਆਂ ਸੰਗੀਤ ਪ੍ਰਤੀ ਵਧ ਰਹੀਆਂ ਸਰਗਰਮੀਆਂ ਇਸ ਗੱਲ ਦਾ ਸੰਕੇਤ ਹਨ ਕਿ ਆਉਣ ਵਾਲੇ ਸਮੇਂ ਚ' ਦੋਆਬਾ ਇਲਾਕੇ ਵਿਚੋਂ ਇਹਨਾਂ ਦੀ ਬਦੌਲਤ ਬਹੁਤ ਨਵੇਂ ਕਲਾਕਾਰ ਸਮਾਜ ਦੀ ਝੋਲੀ ਪੈਣਗੇ ਅਤੇ ਇਸ ਗੀਤ ਲਈ ਉਭਰ ਰਹੀ ਗਾਇਕਾ ਮਨ ਕੌਰ ਅਤੇ ਗਰਚਾ ਮਿਊਜਿਕ ਇੰਸਟੀਚਿਉਟ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ,ਸਮਾਗਮ ਵਿੱਚ ਮਜੂਦ ਐਸ.ਐੱਚ.ਓ ਵਰਿੰਦਰ ਕੁਮਾਰ ,ਸੀਨੀਅਰ ਕੌਂਸਲਰ ਚੇਤ ਰਾਮ ਰਤਨ ਅਤੇ ਗਾਇਕ ਸੁਖਵਿੰਦਰ ਸ਼ਿੰਦਾ ਨੇ ਵੀ ਗਗਨ ਗਰਚਾ ਨੂੰ ਵਧਾਈ ਦਿੱਤੀ  ,ਇਸ ਮੌਕੇ ਰਿਟਾਇਰਡ ਐਸ.ਐੱਚ.ਓ ਬਿਸ਼ਨ ਦਾਸ, ਗੀਤਕਾਰ ਸੰਤੋਖ ਤਾਜਪੁਰੀ, ਕੁਲਦੀਪ ਪਾਬਲਾ,ਰੱਜਤ ਭੱਟ,ਚਮਨ ਸਿੰਘ,ਅਨੀਤਾ ਰਾਣੀ ਹਾਜ਼ਰ ਸਨ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...