Thursday, August 8, 2024

ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਸਹਾਇਤਾ ਵੰਡ ਸਮਾਗਮ ਕਰਾਇਆ - ਹਰਮਨਪ੍ਰੀਤ ਸਿੰਘ ਰਾਣਾ

ਬੰਗਾ 8, ਅਗਸਤ(ਮਨਜਿੰਦਰ ਸਿੰਘ) ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਏ ਐਸ ਫਰੋਜ਼ਨ ਨਾਗਰਾ ਵਿਖੇ ਲੋੜਵੰਦਾਂ ਨੂੰ ਰਾਸ਼ਨ ਸਮਗਰੀ ਅਤੇ ਹੋਰ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਆਰਥਿਕ ਮਦਦ ਕਰ ਕੇ ਸਹਾਇਤਾ ਵੰਡ ਸਮਾਗਮ ਕਰਾਇਆ ਗਿਆ।ਜਾਣਕਾਰੀ ਦਿੰਦੀਆਂ ਰੋਟਰੀ ਕਲੱਬ ਬੰਗਾ ਗਰੀਨ ਦੇ ਸੀਨੀਅਰ ਆਗੂ ਰੋਟ: ਹਰਮਨਪ੍ਰੀਤ ਸਿੰਘ ਰਾਣਾ ਨੇ ਦੱਸਿਆ ਕਿ ਇਹ ਸਮਾਗਮ ਕਲੱਬ ਦੇ ਪ੍ਰਧਾਨ ਰੋਟ:ਦਿਲਬਾਗ ਸਿੰਘ ਬਾਗ਼ੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਕਰਾਇਆ ਗਿਆ ਜਿਸ ਵਿਚ ਪ੍ਰਧਾਨ ਬਾਗ਼ੀ ਵੱਲੋਂ ਆਪਣੀ ਨਿੱਜੀ ਆਮਦਨ ਵਿਚੋਂ ਦਸਵੰਧ ਕੱਢਦੇ ਹੋਏ ਲੋੜਵੰਦਾਂ ਦੀ ਮਦੱਦ ਕੀਤੀ ਗਈ ਉਨ੍ਹਾਂ ਪ੍ਰਧਾਨ ਬਾਗ਼ੀ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਵੱਲੋਂ ਕੀਤੇ ਉਪਰਾਲੇ ਦੀ ਸਲਾਘਾ ਕੀਤੀ ਇਸ ਮੌਕੇ ਪ੍ਰਧਾਨ ਬਾਗ਼ੀ ਵੱਲੋਂ ਉਨ੍ਹਾਂ ਨੂੰ ਵਧਾਈ ਦੇਣ ਪਹੁਚੇ ਸਾਰੇ ਕਲੱਬ ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ 84 ਲੱਖ ਜੂਨਾਂ ਵਿਚੋਂ ਇਨਸਾਨ ਦੀ ਜੂਨ ਸਰਵਉਤਮ ਜੂਨ ਹੈ , ਇਨਸਾਨ ਨੂੰ ਸਮਾਜ ਅਤੇ ਦੇਸ਼ ਪ੍ਰਤੀ ਆਪਣੇ ਫ਼ਰਜ਼ ਨਿਭਾਉਦੇ ਹੋਏ ਜਨਮ ਦਿਨ ਵਾਲੇ ਦਿਨ ਸਵੇ ਪੜਚੋਲ ਕਰਨੀ ਚਾਹੀਦੀ ਕਿ ਸਮਾਜ ,ਪਰਿਵਾਰ ਅਤੇ ਦੇਸ਼ ਸੇਵਾ ਵਿਚ ਜੋ ਕਮੀ ਰਹਿ ਗਈ ਉਸ ਨੂੰ ਆਪਣੇ ਆਉਣ ਵਾਲੇ ਸਮੇਂ ਜਿਨ੍ਹਾਂ  ਵਾਹਿਗੁਰੂ ਨੇ ਦਿੱਤਾ ਉਨ੍ਹਾਂ ਕਮੀਆਂ ਨੂੰ ਪੂਰਾ ਕਰਨ ਦੀ ਸੋਚ ਨਾਲ ਸਮਾਜ,ਦੇਸ਼ ਸੇਵਾ ਅਤੇ ਲੋੜਵੰਦਾਂ ਦੀ ਮਦਦ ਵਿਚ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਮੌਕੇ ਉਚੇਚੇ ਤੌਰ ਤੇ ਪ੍ਰਧਾਨ ਬਾਗ਼ੀ ਨੂੰ ਵਧਾਈ ਦੇਣ ਪਹੁਚੇ ਬਾਗ਼ਬਾਨੀ ਵਿਭਾਗ ਦੇ ਉੱਚ ਅਧਿਕਾਰੀ ਡਾਕਟਰ ਪਰਮਜੀਤ ਸਿੰਘ ਨੇ ਲੋੜਵੰਦਾ ਦੀ ਮਦਦ ਕਰਦੇ ਹੋਏ ਪ੍ਰਧਾਨ ਬਾਗ਼ੀ ਵੱਲੋਂ ਜਨਮ ਦਿਨ ਮਨਾਉਣ ਦੇ ਕਾਰਜ ਦੀ ਸਲਾਘਾ ਕੀਤੀ ਇਸ ਮੌਕੇ ਏ ਐਸ ਫਰੋਜ਼ਨ ਦੇ ਮੁਖੀ ਕਰਮਜੀਤ ਸਿੰਘ ਅਤੇ ਗੁਰਚਰਨ ਸਿੰਘ ਵੱਲੋਂ ਦਿਲਬਾਗ ਸਿੰਘ ਬਾਗ਼ੀ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਲੰਬੀ ਉਮਰ ਦਾ ਆਸੀਰਵਾਦ ਦਿੱਤਾ। ਇਸ ਮੌਕੇ ਹਰਮਿੰਦਰ ਸਿੰਘ ਲੱਕੀ ,ਨਰਿੰਦਰ ਮਾਹੀ,ਜੀਵਨ ਦਾਸ ਕੌਸ਼ਲ,ਦਵਿੰਦਰ ਕੁਮਾਰ,ਬਲਵਿੰਦਰ ਸਿੰਘ ਪਾਂਧੀ ਆਦਿ ਹਾਜ਼ਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...