ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਵਲੋਂ ਖਟਕੜ ਕਲਾਂ ਵੱਲ ਵੱਖ-ਵੱਖ ਥਾਵਾਂ ਤੋਂ ਆਰੰਭੇ ਮੋਟਰਸਾਈਕਲ ਮਾਰਚ 'ਚ ਸ਼ਾਮਲ ਸੈਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਭਗਤ ਸਿੰਘ ਦੇ ਪਿੰਡ ਪੁੱਜ ਖੱਟਕੜ ਕਲਾਂ ਪੁੱਜ ਕੇ ਆਪਣੀ ਅਕੀਦਤ ਭੇਂਟ ਕੀਤੀ। ਇਸ ਮੌਕੇ ਮਾਰਚ ਦੀ ਅਗਵਾਈ ਸੂਬਾ ਪ੍ਰਧਾਨ ਮਨਜਿੰਦਰ ਢੇਸੀ, ਗੁਰਦੀਪ ਗੋਗੀ, ਦਲਵਿੰਦਰ ਕੁਲਾਰ, ਮੱਖਣ ਸੰਗਰਾਮੀ, ਬਹਾਦਰ ਮੁਕੰਦਪੁਰ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ ਨੇ ਆਰ ਐਸ ਐਸ ਦੀਆਂ ਫ਼ਿਰਕੂ ਤੇ ਵੰਡਵਾਦੀ ਕੁਚਾਲਾਂ, ਦਲਿਤਾਂ - ਔਰਤਾਂ ਉੱਪਰ ਹੋ ਰਹੇ ਅਤਿਆਚਾਰਾਂ, ਨੌਜਵਾਨਾ ਨੂੰ ਬੇਰੁਜਗਾਰ ਰੱਖ ਕੇ ਨਸ਼ਿਆਂ ਦੀ ਦਲਦਲ ਵਿੱਚ ਸੁੱਟਣ ਵਾਲਿਆਂ ਨੀਤੀਆਂ, ਸਿੱਖਿਆ ਦਾ
ਫਿਰਕੁਕਰਨ,ਨਿੱਜੀਕਰਨ,ਵਪਾਰੀਕਰਨ ਕਰਨ ਵਾਲਿਆਂ ਨੀਤੀਆਂ ਅਤੇ ਆਮ ਲੋਕਾਂ ਦਾ ਕਚੂੰਮਰ ਕੱਢਣ ਵਾਲੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖਿਲਾਫ਼ ਜਵਾਨੀ ਨੂੰ ਇਕ ਮੰਚ ਤੇ ਇਕੱਠੇ ਹੋਣ ਦੀ ਅਪੀਲ ਕੀਤੀ, ਇਸ ਮੌਕੇ ਸੂਬਾ ਸਕੱਤਰ ਧਰਮਿੰਦਰ ਮੁਕੇਰੀਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਵਲੋਂ ਸਾਮਰਾਜਵਾਦ ਖਿਲਾਫ ਆਰੰਭੀ ਜੰਗ ਅੰਤਿਮ ਸਾਹਾਂ ਤੱਕ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਨੇ ਗਲਿਆ ਸੜਿਆ ਸਿਸਟਮ ਬਦਲ ਕੇ ਬਰਾਬਰਤਾ ਵਾਲਾ ਦੇਸ਼ ਉਸਾਰਨਾਂ ਚਾਹੁੰਦੇ ਸਨ ਪਰ ਦੇਸ਼ ਦੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਫਿਰਕਾਪ੍ਰਸਤੀ ਫੈਲਾ ਕੇ ਦਲਿਤਾਂ ਅਤੇ ਘੱਟ ਗਿਣਤੀ ਲੋਕਾਂ 'ਤੇ ਲਗਾਤਾਰ ਤਸ਼ੱਦਦ ਕਰਕੇ ਦੇਸ਼ ਅੰਦਰ ਡਰ ਦਾ ਮਾਹੌਲ ਸਿਰਜ ਰਹੀਆ ਹਨ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਅਜੈ ਫ਼ਿਲੌਰ ਨੇ ਕਿਹਾ ਕਿ ਨਿਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਦੇਸ਼ ਅੰਦਰ ਸਿਖਿਆ ਨੂੰ ਅਮੀਰਾਂ ਵਾਸਤੇ ਰਾਖਵੀ ਕਰਕੇ ਗਰੀਬਾਂ ਦੇ ਬੱਚਿਆ ਨੂੰ ਅੱਖਰ ਵਿਹੁਣਾ ਰੱਖਿਆ ਜਾ ਰਿਹਾ ਹੈ। ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਸ਼ਰੇਆਮ ਨਸ਼ਾ ਵਰਤਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ਹਾਕਮ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਇਸ ਮੌਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਜ਼ੋਸ਼ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਚਾਰੇ ਪਾਸੇ ਸਭਾ ਦੇ ਸਫੇਦ ਰੰਗ ਦੇ ਝੰਡੇ, ਬੈਨਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਮਹੌਲ ਨੂੰ ਇਨਕਾਲਬੀ ਰੰਗ 'ਚ ਲਬਰੇਜ਼ ਕਰ ਰਹੀਆ ਸਨ। ਇਸ ਮੌਕੇ ਪੀ ਐਸ ਐੱਫ ਦੇ ਸੂਬਾਈ ਆਗੂ ਰਵੀ ਲੋਹਗੜ੍ਹ, ਸੁਨੀਲ ਭੈਣੀ, ਬਿਕਰਮ ਮੰਡਿਆਲਾ, ਪ੍ਰਭਾਤ ਕਵੀ, ਤਰਜਿੰਦਰ ਧਾਲੀਵਾਲ, ਸੰਦੀਪ ਸਿੰਘ , ਬਲਦੇਵ ਸਾਹਨੀ, ਸਨੀ ਜੱਸਲ, ਅਮਰੀਕ ਸਿੰਘ ਰੁੜਕਾ, ਮਲਕੀਤ ਆਧੀ, ਸੰਦੀਪ ਆਧੀ, ਸੁਨੀਲ ਕੁਮਾਰ, ਜੱਸਾ ਰੁੜਕਾ, ਰਿੱਕੀ ਮਿਓਵਾਲ, ਸੁੱਖ ਸੰਗਤਪੁਰ, ਹਰਜੀਤ ਢੇਸੀ, ਪਾਰਸ, ਓਂਕਾਰ ਬਿਰਦੀ, ਸਰਬਜੀਤ ਸੰਗੋਵਾਲ, ਕੁਲਦੀਪ ਬਿਲਗਾ, ਸੁਖਵਿੰਦਰ ਔਜਲਾ, ਦੀਪਕ ਦੋਸਾਂਝ, ਚਰਨਜੀਤ ਸਿੰਘ ,ਵਰੁਣ ,ਜੱਸੀ, ਸੀਮੋਨ ਹਰਵਿੰਦਰ ਸਿੰਘ , ਭਹਾਵਨੀਤ, ਹਰਨੇਕ ਸਿੰਘ, ਮਨਦੀਪ ਸਿੰਘ ਜੀਵਨ ਸਿੰਘ, ਜੱਸਾ ਰਾਹੋਂ ਆਦਿ ਆਗੂ ਵੀ ਹਾਜਰ ਸਨ।
No comments:
Post a Comment