Friday, September 13, 2024

ਜੈਨ ਸਕੂਲ ਦੀ ਰੱਸਾ ਕਸੀ ਟੀਮ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਬੰਗਾ, 13ਸਤੰਬਰ(ਮਨਜਿੰਦਰ ਸਿੰਘ, ਜੀ ਚੰਨੀ ਪਠਲਾਵਾ)
ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਰੱਸਾ ਕੱਸੀ ਅੰਡਰ 17 ਤੇ 14 ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਮੋਹਨ ਬਾਲਾ ਨੇ ਦੱਸਿਆ , ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਅੰਡਰ 14 ਰੱਸਾਕਸੀ ਟੀਮ ਦਾ ਪਹਿਲਾ ਮੁਕਾਬਲੀ ਸੜੋਆ  ਜੋਨ  ਨਾਲ ਹੋਇਆ  ਜਿਸ ਵਿੱਚ ਸਵਾਮੀ ਰੂਪ ਚੰਦ ਜੈਨ ਮਾਡਲ ਦੀ ਟੀਮ ਪਹਿਲੇ ਨੰਬਰ ਤੇ ਰਹੀ ,   ਸਵਾਮੀ ਰੂਪ ਚੰਦ ਜੈਨ ਮਾਡਲ ਸਕੂਲ   ਦੀ ਟੀਮ  ਦੂਜਾ ਮੁਕਾਬਲਾ  ਬਹਿਰਾਮ  ਜੋਨ ਨਾਲ ਹੋਇਆ  ਜਿਸ ਵਿੱਚ ਜੈਨ ਮਾਡਲ ਸਕੂਲ ਦੀ ਟੀਮ ਪਹਿਲੇ ਨੰਬਰ ਤੇ ਰਹੀ , ਤੀਸਰਾ ਮੁਕਾਬਲਾ ਜੈਨ ਮਾਡਲ ਸਕੂਲ ਦੀ ਟੀਮ ਦਾ  ਨਵਾਂ ਸ਼ਹਿਰ ਜੋਨ ਨਾਲ ਹੋਇਆ  ਜਿਸ ਵਿੱਚ ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਦੂਸਰੇ ਨੰਬਰ ਤੇ ਰਹੀ । ਸਵਾਮੀ ਰੂਪ ਚੰਦ ਜੈਨ ਮਾਡਲ ਸਕੂਲ ਦੀ ਅੰਡਰ 17  ਰੱਸਾ ਕੱਸੀ ਟੀਮ ਦਾ ਪਹਿਲਾ ਮੁਕਾਬਲਾ  ਔੜ ਜੋਨ  ਨਾਲ ਹੋਇਆ  ਜਿਸ ਵਿੱਚ ਸਕੂਲ ਦੀ ਟੀਮ  ਜੇਤੂ ਰਹੀ । ਦੂਸਰਾ ਮੁਕਾਬਲਾ  ਰਾਹੋ ਜੋਨ  ਨਾਲ ਹੋਇਆ  ਜਿਸ ਵਿੱਚ ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਹਿਲੇ ਨੰਬਰ ਤੇ ਰਿਹਾ  ਤੀਸਰਾ ਮੁਕਾਬਲਾ ਨਵਾਂ ਸ਼ਹਿਰ   ਜੋਨ  ਨਾਲ ਹੋਇਆ  ਜਿਸ ਵਿੱਚ ਸਵਾਮੀ ਰੂਪ ਚੰਦ ਜੈਨ ਮਾਡਲ  ਦੀ ਟੀਮ ਦੂਜੇ ਨੰਬਰ ਤੇ ਰਹੀ ॥ ਸਕੂਲ ਮੈਨੇਜਿੰਗ ਕਮੇਟੀ  ਦੇ ਚੇਅਰਮੈਨ  ਸੀਨੀਅਰ ਐਡਵੋਕੇਟ  ਜੇ ਡੀ ਜੈਨ , ਪ੍ਰਧਾਨ ਕਮਲ ਜੈਨ  ਮੈਨੇਜਰ ਸੰਜੀਵ ਜੈਨ  ਨੇ  ਖਿਡਾਰੀਆਂ  ਅਤੇ ਟੀਮ ਦੇ ਕੋਚ ਮੈਡਮ ਕੁਲਵੰਤ ਨੂੰ  ਵਧਾਈ ਦਿੱਤੀ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...