Monday, September 16, 2024

ਝੋਨੇ ਦੀ ਖਰੀਦ ਸਬੰਧੀ ਆੜਤੀ ਐਸੋਸੀਏਸ਼ਨ ਬੰਗਾ ਦੀ ਮੀਟਿੰਗ ਹੋਈ -ਇੰਦਰਜੀਤ ਮਾਨ

ਬੰਗਾ,16 ਸਤੰਬਰ(ਮਨਜਿੰਦਰ ਸਿੰਘ)
ਆੜਤੀ ਐਸੋਸੀਏਸ਼ਨ ਬੰਗਾ ਦੀ ਇੱਕ ਵਿਸ਼ੇਸ਼ ਮੀਟਿੰਗ ਝੋਨੇ ਦੇ ਸੀਜਨ ਸਬੰਧੀ ਪ੍ਰਧਾਨ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਦਾਣਾ ਮੰਡੀ ਬੰਗਾ ਵਿਖੇ ਹੋਈ  ਇਸ ਬਾਰੇ ਜਾਣਕਾਰੀ ਦਿੰਦਿਆਂ ਆੜਤੀ ਐਸੋਸੀਏਸ਼ਨ ਦੇ ਸੀਨੀਅਰ ਆਗੂ ਆੜਤੀ ਇੰਦਰਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਮੌਕੇ ਵਿਚਾਰ ਵਟਾਂਦਰਾ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ 1.10 .2024 ਤੋਂ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਵੇਗੀ ਜਿਮੀਂਦਾਰ ਭਰਾਵਾਂ ਨੂੰ ਬੇਨਤੀ ਕੀਤੀ ਗਈ ਕਿ 17% ਨਮੀ ਵਾਲਾ ਝੋਨਾ ਹੀ ਮੰਡੀ ਵਿੱਚ  ਲਿਆਂਦਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਖਰੀਦ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਇਸ ਮੌਕੇ ਪ੍ਰਧਾਨ ਗੁਰਚਰਨ ਸਿੰਘ ਸੰਜੀਵ ਜੈਨ ਇੰਦਰਜੀਤ ਸਿੰਘ ਮਾਨ ਸੁਖਜਿੰਦਰ ਸਿੰਘ ਨੌਰਾ ਜਸਪਾਲ ਖੁਰਾਣਾ ਮੁਖਤਿਆਰ ਸਿੰਘ ਭੁੱਲਰ ਅਰੁਣ ਕੁਮਾਰ ਰਣਜੀਤ ਸਿੰਘ ਹਰਜਿੰਦਰ ਸਿੰਘ ਕਮਲ ਚੋਪੜਾ ਗੁਲਸ਼ਨ ਲਾਲ ਰਾਜ ਕੁਮਾਰ ਅਗਰਵਾਲ ਰਕੇਸ਼ ਗੁਪਤਾ ਆਦਿ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...