Tuesday, October 1, 2024

ਲੈਕਚਰਾਰ ਹਿਤੇਸ਼ ਸਹਿਗਲ 34 ਸਾਲ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ:

ਬੰਗਾ 1 ਅਕਤੂਬਰ (ਮਨਜਿੰਦਰ ਸਿੰਘ) ਲੈਕਚਰਾਰ ਹੀਤੇਸ਼  ਸਹਿਗਲ ਸਿੱਖਿਆ ਵਿਭਾਗ ਪੰਜਾਬ ਵਿੱਚ ਬਤੌਰ ਹਿਸਾਬ ਵਿਸੇ ਦੇ ਲੈਕਚਰਾਰ ਦੀਆਂ 34 ਸਾਲ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ 30 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾਂ ਤੋਂ ਸੇਵਾ ਮੁਕਤ ਹੋ ਗਏ ਉਹਨਾਂ 2 ਸਾਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਾਹਲ ਗਹਿਲਾ ਅਤੇ ਲਗਾਤਾਰ 32 ਸਾਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਾਹਮਾ ਵਿਖੇ ਸੇਵਾਵਾਂ ਨਿਭਾਈਆਂ ਉਹਨਾਂ ਦੀ ਰਿਟਾਇਰਮੈਂਟ ਮੌਕੇ ਕਾਹਮਾ ਸਕੂਲ ਵਿਖੇ ਰੱਖੇ ਸਮਾਗਮ ਮੌਕੇ ਕਾਹਮਾ ਪਿੰਡ ਦੇ ਯੂਥ ਕਲੱਬ, ਹੋਰਨਾ ਜਥੇਬੰਦੀਆਂ ਅਤੇ ਉਹਨਾਂ ਦੇ ਅਧਿਆਪਕ ਸਾਥੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਸਨਮਾਨ ਕੀਤਾ ਗਿਆ। ਇਸ ਉਪਰੰਤ ਨਵਾਂ ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿੱਚ ਉਹਨਾਂ ਦੇ ਸਨਮਾਨ ਵਿੱਚ ਰਿਟਾਇਰਮੈਂਟ ਪਾਰਟੀ ਕੀਤੀ ਗਈ ਇਸ ਮੌਕੇ ਆਮ ਆਦਮੀ ਪਾਰਟੀ ਤੇ ਹਲਕਾ ਨਵਾਂ ਸ਼ਹਿਰ ਤੋਂ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ ਸਮੇਤ ਭਾਰੀ ਗਿਣਤੀ  ਵਿੱਚ ਉਹਨਾਂ ਦੇ ਰਿਸ਼ਤੇਦਾਰਾਂ, ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕ ਸਾਥੀਆਂ ਅਤੇ ਮਿੱਤਰਾਂ ਦੋਸਤਾਂ ਨੇ ਸਮੂਲੀਅਤ ਕੀਤੀ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...