Friday, October 25, 2024

ਪਿੰਡ ਖਮਾਚੋ ਦੀ ਨਵੀਂ ਚੁਣੀ ਪੰਚਾਇਤ ਦਾ ਆਪ ਸੀਨੀਅਰ ਆਗੂ ਮੈਡਮ ਲੋਹਟੀਆ ਨੇ ਕੀਤਾ ਸਨਮਾਨ:

ਬੰਗਾ 26 ਅਕਤੂਬਰ(ਮਨਜਿੰਦਰ ਸਿੰਘ) ਜਿਲਾ ਸ਼ਹੀਦ ਭਗਤ ਸਿੰਘ ਨਗਰ ਬਲਾਕ ਬੰਗਾ ਦੇ ਪਿੰਡ ਖ਼ਮਾਚੋ ਦੀ ਨਵੀਂ ਚੁਣੀ ਪੰਚਾਇਤ ਨੂੰ ਵਧਾਈਆਂ ਦੇਣ ਲਈ ਹਲਕਾ ਬੰਗਾ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੈਡਮ ਹਰਜੋਤ ਕੌਰ ਲੋਹਟੀਆ ਉਚੇਚੇ ਤੌਰ ਤੇ ਪਿੰਡ ਖਮਾਚੋ ਪੁੱਜੇ ਸ਼੍ਰੀਮਤੀ ਲੋਹਟੀਆ ਨੇ ਨਵੀਂ ਚੁਣੀ ਗਈ ਪੰਚਾਇਤ ਨੂੰ ਵਧਾਈਆਂ ਦਿੰਦੇ ਅਤੇ ਸਨਮਾਨ ਕਰਦਿਆਂ ਕਿਹਾ ਕਿ ਚੋਣਾਂ ਦਾ ਦੋਰ ਖਤਮ ਹੋ ਚੁੱਕਾ ਹੈ ਸਾਨੂੰ ਆਪਣੀ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ ਤੇ ਪਿੰਡ ਦੇ ਵਿਕਾਸ ਲਈ ਇੱਕਜੁੱਟ ਹੋ ਕੇ ਉਪਰਾਲੇ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਇਸ ਮੌਕੇ ਨਵੀਂ ਚੁਣੀ ਪੰਚਾਇਤ ਅਤੇ ਪਿੰਡ ਨਿਵਾਸੀਆਂ ਵੱਲੋਂ ਨਵੇਂ ਚੁਣੇ ਗਏ ਸਰਪੰਚ ਸ਼੍ਰੀਮਤੀ ਕੁਲਦੀਪ ਕੌਰ ਦੀ ਅਗਵਾਈ ਵਿੱਚ ਚੁਣੇ ਗਏ ਮੈਂਬਰ ਪੰਚਾਇਤ ,ਸੁਰਿੰਦਰ ਕੌਰ, ਸੁਰਜੀਤ ਕੌਰ, ਬਿਮਲਾ ਦੇਵੀ, ਹਰਵਿੰਦਰ ਕੁਮਾਰ ਜੱਸੀ ,ਅਤੇ ਪਿੰਡ ਨਿਵਾਸੀਆਂ ਵੱਲੋਂ ਮੈਡਮ ਲੋਟੀਆ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ ਇਸ ਮੌਕੇ ਬਲਵੰਤ ਰਾਏ ਸਾਬਕਾ ਮੈਂਬਰ ਪੰਚਾਇਤ ,ਬਲਵੀਰ ਸਿੰਘ ਸਾਬਕਾ ਮੈਂਬਰ ਪੰਚਾਇਤ ,ਪਰਮਜੀਤ ਸਿੰਘ ਨੰਬਰਦਾਰ, ਮਹਿੰਦਰ ਸਿੰਘ, ਰਣਧੀਰ ਸਿੰਘ ਸਾਬਕਾ ਮੈਂਬਰ ਪੰਚਾਇਤ, ਰਜਿੰਦਰ ਸਿੰਘ, ਜਤਿੰਦਰ ਕੁਮਾਰ, ਡਾਕਟਰ ਹਰਬਿਲਾਸ ਥਿੰਦ ਅਤੇ ਕਸ਼ਮੀਰ ਕੌਰ ਆਦਿ ਹਾਜਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...