Friday, November 29, 2024

ਬੰਗਾ 'ਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਜਾਵੇਗਾ 6 ਦਸੰਬਰ ਨੂੰ--ਡਾ:ਕਸ਼ਮੀਰ ਚੰਦ

ਬੰਗਾ ਵਿਖੇ 6 ਦਸੰਬਰ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਅਤੇ ਹੋਰ ਟਰੱਸਟ ਦੇ  ਅਹੁਦੇਦਾਰ ਅਤੇ ਮੈਂਬਰ 

ਬੰਗਾ , 29 ਨਵੰਬਰ ( ਵਿਰਦੀ ) : ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ 6 ਦਸੰਬਰ 2024 ਦਿਨ ਸ਼ੁਕਰਵਾਰ ਨੂੰ ਬੰਗਾ ਵਿਖੇ ਮਨਾਇਆ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਪ੍ਰਧਾਨ ਡਾ ਕਸ਼ਮੀਰ ਚੰਦ ਨੇ ਦੱਸਿਆ ਕਿ ਇਹ ਸਮਾਗਮ ਡਾ ਭੀਮ ਰਾਓ ਕਲੋਨੀ ਬੰਗਾ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਹੇਠਲੇ ਹਾਲ ਵਿੱਚ ਸਮਾਂ 11 ਵਜੇ ਤੋਂ 1 ਵਜੇ ਦੁਪਹਿਰ ਤੱਕ ਮਨਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਡਾ ਭੀਮ ਰਾਓ ਅੰਬੇਡਕਰ ਜੀ ਨੇ ਦੱਬੇ-ਕੁਚਲੇ , ਲਿਤਾੜੇ ਅਤੇ ਸ਼ੋਸ਼ਿਤ ਸਮਾਜ ਲਈ ਆਪਣਾ ਸਾਰਾ ਜੀਵਨ ਅਤੇ ਪਰਿਵਾਰ ਦੀ  ਕੁਰਬਾਨੀ ਦਿੱਤੀ ਹੈ । ਸਾਡਾ ਸਾਰੇ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ ਕਿ 6 ਦਸੰਬਰ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਆਪਣੇ ਮਹਾਨ ਰਹਿਬਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਚਾਹੀਦੇ ਹਨ । ਡਾ ਕਸ਼ਮੀਰ ਚੰਦ ਨੇ ਦੱਸਿਆ ਕਿ ਇਸ ਸਮਾਗਮ ਦੋਰਾਨ ਵੱਖ-ਵੱਖ ਬੁਲਾਰੇ ਬਾਬਾ ਸਾਹਿਬ ਦੇ ਜੀਵਨ ਤੇ ਚਾਨਣਾ ਪਾਉਣਗੇ ਅਤੇ ਮਿਸ਼ਨਰੀ ਕਲਾਕਾਰ ਆਪਣੇ ਮਿਸ਼ਨਰੀ ਪ੍ਰੋਗਰਾਮ ਪੇਸ਼ ਕਰਨਗੇ । ਇਸ ਪ੍ਰੋਗਰਾਮ ਦੀ ਜਾਣਕਾਰੀ ਦੇਣ ਮੌਕੇ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਤੋਂ ਇਲਾਵਾ ਡਾ ਬਸਰਾ ਜੀ , ਡਾ ਸੁਖਵਿੰਦਰ ਹੀਰਾ , ਨਿਰਮਲ ਸੱਲਣ , ਪ੍ਰਕਾਸ਼ ਚੰਦ , ਹਰਜਿੰਦਰ ਲੱਧੜ , ਵਿਜੇ ਕੁਮਾਰ ਭੱਟ , ਹਰਮੇਸ਼ ਵਿਰਦੀ ਅਤੇ ਦਵਿੰਦਰ ਬੇਗ਼ਮਪੁਰੀ ਆਦਿ ਹਾਜ਼ਰ ਸਨ।
 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...