ਮਨਜਿੰਦਰ ਸਿੰਘ
ਬੰਗਾ,22 ਨਵੰਬਰ 2024
ਪ੍ਰਵਾਸੀ ਪੰਜਾਬੀ ਗਾਇਕ ਅਤੇ ਪ੍ਰਸਿੱਧ ਸਮਾਜ ਸੇਵਕ ਰੇਸ਼ਮ ਸਿੰਘ ਰੇਸ਼ਮ ਵਲੋਂ ਆਪਣੇ ਲੋਕ ਭਲਾਈ ਦੇ ਕਾਰਜਾ ਦੀ ਲੜੀ ਨੂੰ ਅੱਗੇ ਤੋਰਦਿਆਂ ਲੋੜਵੰਦ ਪਰਿਵਾਰ ਦੀ ਔਰਤ ਦਾ ਓਪਰੇਸ਼ਨ ਕਰਵਾਇਆ ਗਿਆ। ਓਹਨਾਂ ਵਲੋਂ ਪਿੰਡ ਹੀਂਓ ਦੀ ਇੱਕ ਔਰਤ ਸੁਰਜੀਤ ਕੌਰ ਦਾ ਪਿੱਤੇ ਦਾ ਓਪਰੇਸ਼ਨ ਕਰਵਾਇਆ ਗਿਆ। ਇਹ ਓਪਰੇਸ਼ਨ ਡਾ ਕਸ਼ਮੀਰ ਚੰਦ ਐੱਮ ਜੇ ਲਾਈਫ ਕੇਅਰ ਹਸਪਤਾਲ ਬੰਗਾ ਵਿੱਚ ਕੀਤਾ ਗਿਆ ਜੋ ਕਿ ਪਹਿਲਾਂ ਵੀ ਰੇਸ਼ਮ ਸਿੰਘ ਰੇਸ਼ਮ ਵਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕਾਰਜਾ ਵਿੱਚ ਬਹੁਤ ਜਿਆਦਾ ਮੱਦਦ ਕਰਦੇ ਹਨ। ਜਿਕਰਯੋਗ ਹੈ ਕਿ ਗਾਇਕ ਰੇਸ਼ਮ ਸਿੰਘ ਰੇਸ਼ਮ ਸਿੱਖਿਆ ਅਤੇ ਸਿਹਤ ਦੇ ਖੇਤਰ ਤੋਂ ਬਿਨਾਂ ਵੀ ਹੋਰ ਬਹੁਤ ਸਾਰੇ ਲੋਕ ਭਲਾਈ ਦੇ ਕਾਰਜ ਕਰਦੇ ਹਨ ਜੋ ਕਿ ਲਗਾਤਾਰ ਸਾਰਾ ਸਾਲ ਚਲਦੇ ਰਹਿੰਦੇ ਹਨ।ਇਹਨਾਂ ਕਾਰਜਾਂ ਦੀ ਨਿਗਰਾਨੀ ਕਰਨ ਵਾਲੇ ਲੈਕਚਰਾਰ ਸ਼ੰਕਰ ਦਾਸ ਨੇ ਇਸ ਮੌਕੇ ਤੇ ਕਿਹਾ ਕਿ ਇਸ ਤਰਾਂ ਦੇ ਕਾਰਜ ਕਰਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਹ ਸਿਰਫ ਸਹਾਇਤਾ ਨੂੰ ਲੋੜਵੰਦ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ । ਸਾਰੀ ਸਹਾਇਤਾ ਰੇਸ਼ਮ ਸਿੰਘ ਰੇਸ਼ਮ ਵਲੋ ਅਮਰੀਕਾ ਤੋਂ ਆਉਂਦੀ ਹੈ, ਜੋ ਉਹਨਾਂ ਵਲੋਂ ਦਸਬੰਧ ਰੱਖਿਆ ਜਾਂਦਾ ਹੈ। ਇਸ ਮੌਕੇ ਤੇ ਹਰਜਿੰਦਰ ਸਿੰਘ ਮਾ.ਪ੍ਰੇਮ ਸਿੰਘ ਸੁਰਾਪੁਰੀ ,ਗੀਤਾ ਰਾਣੀਅਤੇ ਪਰਿਵਾਰ ਦੇ ਮੈਂਬਰ ਹਾਜ਼ਰ ਸਨ।
No comments:
Post a Comment