Sunday, December 8, 2024

ਸੰਸਥਾ ਪਠਲਾਵਾ ਵੱਲੋ ਸਕੂਲ ਵਿਦਿਆਰਥੀਆ ਨੂੰ ਗਰਮ ਕੋਟੀਆ ਵੰਡੀਆ ਗਈਆ

ਬੰਗਾ 8 ਦਸੰਬਰ(ਮਨਜਿੰਦਰ ਸਿੰਘ, ਜੀ ਚੰਨੀ ਪਠਲਾਵਾ)

ਬੀਤੇ ਦਿਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਸਿਰਮੌਰ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵੱਲੋ ਸਰਦੀਆ ਦੇ ਮੌਸਮ ਵਿੱਚ ਸਕੂਲ ਦੇ ਵਿਦਿਆਰਥੀਆ ਨੂੰ ਗਰਮ ਕੋਟੀਆ ਵੰਡਣ ਦੇ ਯੂਨੀਕ ਪ੍ਰੋਗਰਾਮ ਤਹਿਤ ਸੰਸਥਾ ਦੇ ਸੀਨੀਅਰ ਚੇਅਰਮੈਨ ਸ: ਇੰਦਰਜੀਤ ਸਿੰਘ ਵਾਰੀਆ ਸਾਹਿਬ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਠਲਾਵਾ ਮੋਰਾਂਵਾਲੀ ਵਿੱਖੇ ਲੋੜਵੰਦ ਵਿਦਿਆਰਥੀਆ ਨੂੰ ਗਰਮ ਕੋਟੀਆ ਵੰਡੀਆ ਗਈਆ। ਇਸ ਹੋਏ ਸਮਾਗਮ ਵਿੱਚ ਸਭ ਤੋ ਪਹਿਲਾ ਸਕੂਲ ਟੀਚਰ ਅਮਰੀਕ ਸਿੰਘ ਵੱਲੋ ਸੰਸਥਾ ਦੇ ਸੰਮੂਹ ਮੈਬਰ ਸਾਹਿਬਾਨ ਦਾ ਸਕੂਲ ਪੁੱਜਣ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਹਨਾ ਸੰਸਥਾ ਵੱਲੋ ਵਾਤਾਵਰਣ ਨੂੰ ਬਚਾਉਣ ਪ੍ਰਤੀ ਕੀਤੇ ਜਾ ਰਹੇ ਕੰਮਾ ਦੀ ਖੂਬ ਪ੍ਰਸੰਸਾ ਕੀਤੀ। ਉਹਨਾ ਵਿਦਿਆਰਥੀਆ ਨੂੰ ਮੁਖ਼ਾਤਿਬ ਹੁੰਦੇ ਹੋਏ ਕਿਹਾ ਕਿ ਇਹ ਜੋ ਇਲਾਕੇ ਵਿੱਚ ਅਸੀ ਆਪਣੇ ਚਾਰ ਚੁਫ਼ੇਰੇ ਹਰਿਆ-ਭਰਿਆ ਦੇਖ ਰਹੇ ਹਾਂ ਇਹ ਸਭ ਏਕ ਨੂਰ ਸਵੈ ਸੇਵੀ ਸੰਸਥਾ ਦੀ ਦੇਣ ਹੈ। ਇਸ ਮੌਕੇ ਸੰਸਥਾ ਦੇ ਵਿੱਤ ਸਕੱਤਰ ਲੈਕਚਰਾਰ ਤਰਸੇਮ ਪਠਲਾਵਾ ਵੱਲੋ ਵੀ ਸੰਸਥਾ ਵੱਲੋ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾ ਦੀ ਸਕੂਲ ਦੇ ਟੀਚਰ ਅਤੇ ਵਿਦਿਆਰਥੀਆ ਨਾਲ ਸਾਂਝ ਪਾਈ ਗਈ। ਉਹਨਾ ਵਿਦਿਆਰਥੀਆ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਪੜ੍ਹਾਈ ਇੱਕ ਉਹ ਰਸਤਾ ਹੈ ਜੋ ਤੁਹਾਨੂੰ ਸਨਮਾਨ ਯੋਗ ਸਥਾਨ ਵੱਲ ਲੈ ਕੇ ਜਾਂਦਾ ਹੈ। ਜਿਵੇ ਅੱਜ ਸ: ਇੰਦਰਜੀਤ ਸਿੰਘ ਵਾਰੀਆ ਸਾਹਿਬ ਨੇ ਇਸ ਸਕੂਲ ਵਿੱਚ ਪੜ੍ਹਾਈ ਕਰਕੇ ਪ੍ਰਾਪਤ ਕੀਤਾ ਹੈ। ਆਖ਼ਰ ਉਹਨਾ 85 ਦੇ ਕਰੀਬ ਗਰਮ ਕੋਟੀਆ ਦੇ ਵੰਡਲ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸੀਮਾ ਰਾਣੀ ਅਤੇ ਸਟਾਫ ਜਿੰਨਾ ਵਿੱਚ ਟੀਚਰ ਅਮਰੀਕ ਸਿੰਘ, ਮਨਜਿੰਦਰ ਕੌਰ, ਆਰਤੀ ਸ਼ਰਮਾ ਨੂੰ ਭੇਂਟ ਕੀਤੇ। ਇਸ ਮੌਕੇ ਤੇ ਸੰਸਥਾ ਦੇ ਉਪ ਚੇਅਰਮੈਨ ਸ ਅਮਰਜੀਤ ਸਿੰਘ ਸੂਰਾਪੁਰ, ਬਲਵੀਰ ਸਿੰਘ ਐਕਸ ਆਰਮੀ, ਸੰਦੀਪ ਗੌੜ ਪੋਸੀ, ਸ: ਆਤਮਾ ਸਿੰਘ ਸੂਰਾਪੁਰ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਜਨਰਲ ਸਕੱਤਰ ਮਾਸਟਰ ਤਰਲੋਚਨ ਸਿੰਘ ਪਠਲਾਵਾ, ਸਤੀਸ਼ ਕੁਮਾਰ ਐਮਾ ਜੱਟਾ, ਮਾਸਟਰ ਰਮੇਸ਼ ਕੁਮਾਰ, ਬਲਵੀਰ ਸਿੰਘ ਯੂ ਕੇ, ਪ੍ਰੈੱਸ ਸਕੱਤਰ ਜੀ ਚੰਨੀ ਪਠਲਾਵਾ, ਹਰਜੀਤ ਸਿੰਘ ਜੀਤਾ, ਪ੍ਰਭਜੋਤ ਸਿੰਘ ਅਤੇ ਇਸਤਰੀ ਵਿੰਗ ਤੋ ਮੈਡਮ ਸਰਬਜੀਤ ਕੌਰ ਪਠਲਾਵਾ, ਮੈਡਮ ਕਮਲਜੀਤ ਕੌਰ ਐਮਾ ਜੱਟਾ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...